ਸੁਨਾਮ ਦੀ ਧੀ ਨੇ ਪੂਰੀ ਦੁਨੀਆ `ਚ ਨਾਂ ਰੌਸ਼ਨ ਕੀਤਾ – ਘਣਸ਼ਿਆਮ ਕਾਂਸਲ
ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਇਟਲੀ ਵਿਖੇ ਹੋਈ ਵਾਕੋ ਵਿਸ਼ਵ ਕਿੱਕ ਬਾਕਸਿੰਗ ਚੈਂਪੀਅਨਸ਼ਿਪ (ਜੂਨੀਅਰ) ਵਿੱਚ ਸੁਨਾਮ ਦੀ ਧੀ ਦਿਸ਼ਿਤਾ ਗੁਪਤਾ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਉਸ ਦੇ ਸੁਨਾਮ ਪੁੱਜਣ ‘ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਸ ਦੀ ਰਿਹਾਇਸ਼ ਅਰੋੜਾ ਕਲੋਨੀ ਵਿਖੇ ਪਹੁੰਚ ਕੇ ਦਿਸ਼ਿਤਾ ਗੁਪਤਾ ਦਾ ਸਨਮਾਨ ਕੀਤਾ ਗਿਆ।ਅਗਰਵਾਲ ਸਭਾ ਵਲੋਂ ਦੀਸ਼ਿਤਾ ਗੁਪਤਾ ਦੇ ਵਿਸੇਸ਼ ਸਨਮਾਨ ਸਮੇਂ ਅਗਰਵਾਲ ਸਭਾ ਦੇ ਆਗੂ ਘਣਸ਼ਿਆਮ ਕਾਂਸਲ ਤੇ ਸੰਜੇ ਗੋਇਲ ਨੇ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਣ ਦੀ ਗੱਲ ਹੈ ਕਿ ਦਿਸ਼ਿਤਾ ਗੁਪਤਾ ਨੇ ਮਾਂ ਬਾਪ, ਸ਼ਹਿਰ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸਮੇਂ ਈਸ਼ਵਰ ਗਰਗ, ਰਾਜਨ ਸਿੰਗਲਾ, ਅਸ਼ੋਕ ਕਾਂਸਲ, ਦੀਪਕ ਦੀਪੂ, ਮਨੀਸ਼ ਮੋਨੂੰ, ਸ਼ਿਸ਼ੂ, ਪਰਵੀਨ ਬਿੱਟੂ, ਅਮਿਤ ਅਗਰਵਾਲ, ਚਤਰਭੁੁਜ, ਪਰਵੀਨ ਬਿੱਟੂ, ਰਜੇਸ਼ ਕੁਮਾਰ ਆਦਿ ਮੌਜ਼ੂਦ ਸਨ।
ਇਸੇ ਤਰ੍ਹਾਂ ਅਰੋੜਾ ਕਲੋਨੀ ਵਾਸੀਆਂ ਨੇ ਵੀ ਦਿਸ਼ਿਤਾ ਗੁਪਤਾ ਦੇ ਸਨਮਾਨ ਉਪਰੰਤ ਕਿਹਾ ਕਿ ਕਲੋਨੀ ‘ਚ ਅੱਜ ਪੂਰੇ ਜਸ਼ਨ ਦਾ ਮਾਹੌਲ ਹੈ।ਇਸ ਮੌਕੇ ਚਤੁਰਭੁਜ ਅਗਰਵਾਲ, ਪ੍ਰਵਿੰਦ ਗੁਪਤਾ, ਅਰੋੜਾ ਕਾਲੋਨੀ ਪ੍ਰਧਾਨ ਸੁਰਿੰਦਰ ਨਾਗਰਾ, ਰਾਜਨ ਸਿੰਗਲਾ, ਹਿਟਲਰ ਗਰਗ, ਹਕੂਮਤ ਜਿੰਦਲ, ਜਗਦੇਵ ਸਿੰਘ, ਰਾਜੀਵ ਸਿੰਗਲਾ, ਦੀਪਕ ਗੁਪਤਾ, ਅਸ਼ਵਨੀ ਕਾਂਸਲ, ਰਾਗੁ ਗੋਇਲ, ਯੋਗੇਸ਼ ਸਿੰਗਲਾ ਆਦਿ ਮੌਜ਼ੂਦ ਸਨ।
Punjab Post Daily Online Newspaper & Print Media