Saturday, October 17, 2026

ਸ.ਸ.ਸ.ਸ ਸਮਰਾਲਾ (ਲ) ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ

ਸਮਰਾਲਾ, 28 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ (ਲੜਕੇ) ਵਿਖੇ ਪ੍ਰਿੰ: ਸੁਮਨ ਲਤਾ ਦੀ ਪ੍ਰਧਾਨਗੀ ਹੇਠ ਆਰ.ਏ.ਏ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਜਿਸ ਵਿੱਚ ਸਮਰਾਲਾ ਬਲਾਕ ਦੇ ਸਾਰੇ ਸਕੂਲਾਂ ਨੇ ਵਧ ਚੜ੍ਹ ਕੇ ਭਾਗ ਲਿਆ।ਇਸ ਪ੍ਰਦਰਸ਼ਨੀ ਵਿੱਚ ਜੱਜ ਸਾਹਿਬਾਨ ਦੀ ਡਿਊਟੀ ਲੈਕ: ਰਾਜੀਵ ਰਤਨ ਕਮਿਸ਼ਟਰੀ, ਲੈਕ: ਇੰਦਰਪ੍ਰੀਤ ਕੌਰ ਫਿਜਿਕਸ, ਲੈਕ: ਮਨਿੰਦਰ ਕੌਰ ਬਾਇਓ ਦੁਆਰਾ ਨਿਭਾਈ ਗਈ।ਮਿਡਲ ਵਿਭਾਗ ਵਿਚੋਂ ਸ.ਸ.ਸ.ਸ ਕੋਟਾਲਾ ਦੇ ਨਮਨਵੀਰ ਸਿੰਘ ਨੇ ਪਹਿਲਾ ਸਥਾਨ, ਸ.ਕੰ.ਸ.ਸ.ਸ ਸਮਰਾਲਾ ਦੀ ਨਵਦੀਪ ਕੌਰ ਨੇ ਦੂਜਾ ਸਥਾਨ ਅਤੇ ਸ.ਹ.ਸ ਬਗਲੀ ਕਲਾਂ ਦੀ ਸਿਮਰਨਪ੍ਰੀਤ ਕੌਰ ਨੇ ਤੀਜ਼ਾ ਸਥਾਨ ਹਾਸਲ ਕੀਤਾ।ਸੈਕੰਡਰੀ ਵਿਭਾਗ ਵਿਚੋਂ ਸ.ਹ.ਸ ਸਿਹਾਲਾ ਦੀ ਦਿਵਿਆਂਸ਼ੀ ਰਾਣਾ ਨੇ ਪਹਿਲਾ ਸਥਾਨ, ਸ.ਹ.ਸ ਕਟਾਣੀ ਕਲਾਂ ਦੇ ਨਿਰਮਲ ਸਿੰਘ ਤੇ ਸ.ਸ.ਸ.ਸ ਸਮਰਾਲਾ (ਲ) ਦੇ ਹਰਮਨਦੀਪ ਸਿੰਘ ਨੇ ਦੂਜਾ ਸਥਾਨ ਹਾਸਿਲ ਕੀਤਾ ਅਤੇ ਸ.ਸ.ਸ.ਸ ਸਮਰਾਲਾ (ਲ) ਦੇ ਹਿਮਾਂਸ਼ੂ ਯਾਦਵ ਨੇ ਹੀ ਤੀਸਰਾ ਸਥਾਨ ਹਾਸਿਲ ਕੀਤਾ।ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰ: ਸੁਮਨ ਲਤਾ ਨੇ ਵਧਾਈ ਦਿੱਤੀ ਅਤੇ ਜੇਤੂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।ਮੁਕਾਬਲੇ ਨੂੰ ਵਰਿੰਦਰ ਕੁਮਾਰ ਬੀ.ਐਮ ਸਾਇੰਸ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਪੂਰੀ ਮਿਹਨਤ ਤੇ ਲਗਨ ਨਾਲ ਨੇਪਰੇ ਚਾੜ੍ਹਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …