Sunday, December 22, 2024

ਸਪੋਰਟਸ ਚੈਂਪੀਅਨਸ਼ਿਪ ਦੌਰਾਨ ਕਰਵਾਏ ਵੱਖ-ਵੱਖ ਖੇਡ ਮੁਕਾਬਲੇ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਗਈ।ਇਹ ਪ੍ਰੋਗਰਾਮ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਯੰਕਾ ਬਾਂਸਲ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਦੀਆਂ ਕੈਂਡੀ ਰੇਸ, ਜੰਪਿੰਗ ਰੇਸ, ਬਾਸਕਟ ਬਾਲ, ਰੈਬਿਟ ਰੇਸ ਅਤੇ ਬੈਗ ਪੈਕ ਆਦਿ ਖੇਡਾਂ ਕਰਵਾਈਆਂ ਗਈਆਂ।ਜਿਸ ਵਿਚ ਪਲੇਵੇਅ ਕਲਾਸ ਦੀ ਕੈਂਡੀ ਰੇਸ ਵਿੱਚ ਸਵਰੀਨ ਕੌਰ ਪਹਿਲੇ ਸਥਾਨ ਤੇ ਯਕਸ਼ਿਤ ਦੂਜੇ ਅਤੇ ਤਰੁਣਵੀਰ ਤੀਜੇ ਸਥਾਨ ‘ਤੇ ਰਹੇ।ਨਰਸਰੀ ਕਲਾਸ ਦੀ ਜੰਪਿੰਗ ਰੇਸ ਵਿੱਚ ਸ਼ੁਭਰੀਤ ਕੌਰ ਪਹਿਲੇ ਸਥਾਨ ਤੇ ਇਮਾਨਤ ਸਿੰਘ ਦੂਜੇ ਅਤੇ ਰਿਸ਼ਵ ਤੀਜੇ ਸਥਾਨ ‘ਤੇ ਰਹੇ।ਨਰਸਰੀ ਕਲਾਸ ਦੀ ਬਾਸਕਟਬਾਲ ਦੀ ਖੇਡ ਵਿਚ ਮਨੀ ਸਿੰਘ, ਸਿਵਾਸੀ ਪਹਿਲੇ ਤੇ ਦੂਜੇ ਸਥਾਨ ਤੇ ਸਮ੍ਰਿਧੀ, ਦਿਸ਼ਾ ਅਤੇ ਤੀਜੇ ਸਥਾਨ ‘ਤੇ ਇਨਾਮਿਕਾ ਰਹੀ।ਕੇ.ਜੀ ਕਲਾਸ ਦੀ ਰੈਬਿਟ ਰੇਸ ਵਿਚ ਪਹਿਲੇ ਸਥਾਨ ਤੇ ਦਿਲਰਾਜ ਦੂਜੇ ਸਥਾਨ ਤੇ ਖੁਸ਼ਮਨ ਸਿੰਘ ਅਤੇ ਤੀਜੇ ਸਥਾਨ ਤੇ ਅਭਿਜੋਤ ਸਿੰਘ ਰਹੇ।ਕੇ.ਜੀ 2 ਦੀ ਬੈਗ ਪੈਕ ਖੇਡ ਵਿੱਚ ਪਹਿਲੇ ਸਥਾਨ ‘ਤੇ ਫਤਿਹਵੀਰ ਸਿੰਘ, ਦੂਜੇ ‘ਤੇ ਅਨਵਰ ਸਿੰਘ ਅਤੇ ਤੀਜੇ ਸਥਾਨ ‘ਤੇ ਮਨਕੀਰਤ ਰਹੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …