ਸੰਗਰੂਰ, 4 ਦਸੰਬਰ (ਜਗਸੀਰ ਲੌਂਗੋਵਾਲ) – ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਤੇ ਗੁਰਦਾਸ ਝਲੂਰ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਜ਼ਮੀਨੀ ਘੋਲ ਦਾ ਕੇਂਦਰ ਬਿੰਦੂ ਰਹੇ ਪਿੰਡ ਝਲੂਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ 6ਵੀੰਂ ਬਰਸੀ 8 ਜਨਵਰੀ ਨੂੰ ਮਨਾਈ ਜਾਵੇਗੀ।ਜਿਸ ਦੀਆਂ ਤਿਆਰੀਆਂ ਪੂਰੇ ਜਿਲ੍ਹੇ ਅੰਦਰ ਜਾਰੀ ਹਨ।ਲਹਿਰਾਗਾਗਾ, ਦਿੜ੍ਹਬਾ ਅਤੇ ਮੂਣਕ ਦੇ ਵੱਖ-ਵੱਖ ਪਿੰਡਾਂ ਜਿਵੇ ਝਲੂ, ਰਾਏਧਰਨਾ, ਸਾਦੀਹਰੀ, ਘੋੜੇਨਾਬ, ਢੰਢੋਲੀ ਕਲਾਂ, ਸਮੂਰਾ, ਦੇਹਲਾ, ਖਨੌਰੀ ਖੁਰਦ ਚ ਰੈਲੀਆਂ ਤੇ ਮੀਟਿੰਗਾਂ ਕੀਤੀਆਂ ਗੲਅਿਾਂ ਹਨ।ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਅਤੇ ਲੋਕਲ ਪੱਧਰ ਦੀਆਂ ਮੰਗਾਂ ‘ਤੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।7 ਜਨਵਰੀ ਨੂੰ ਬੱਚਿਆਂ ਦੇ ਲੇਖ ਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ।ਮਾਤਾ ਗੁਰਦੇਵ ਕੌਰ ਨੂੰ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਤੇ ਆਗੂ ਸੰਬੋਧਨ ਕਰਨਗੇ।ਮੀਟਿੰਗਾਂ ਦੌਰਾਨ ਗੁਰਵਿੰਦਰ ਸਾਦੀਹਰੀ, ਲੀਲਾ ਭੁਟਾਲ ਕਲਾਂ, ਮੱਖਣ ਝਲੂਰ, ਬਾਬਲਾ ਝਲੂਰ, ਸਤਿਗੁਰ ਰਾਏਧਰਾਣਾ, ਰਾਮਪਾਲ ਘੋੜੇਬਨਾਬ ਤੇ ਵੱਡੀ ਗਿਣਤੀ ‘ਚ ਮਜ਼ਦੂਰ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …