ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਸੁਨਾਮ ਊਧਮ ਸਿੰਘ ਵਾਲਾ ਦੇ ਆਗੂਆਂ ਨੇ ਕਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰਨ ਵਾਲੇ ਸਾਡੇ ਸ਼ਹਿਰ ਦੇ ਜੰਮਪਲ ਤੇ ਕੌਮੀ ਸ਼ਹੀਦ ਊਧਮ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਅਣਗੌਲਿਆਂ ਕੀਤਾ ਜਾ ਰਿਹਾ ਹੈ।ਸੁਨਾਮ ਉਨਾਂ ਕਿਹਾ ਕਿ ਊਧਮ ਸਿੰਘ ਵਾਲਾ ਵਿੱਚ ਮਿਊਜ਼ੀਅਮ ਬਣਨ ਤੋਂ ਡੇਢ ਸਾਲ ਬਾਅਦ ਸ਼ਹੀਦ ਸੰਬੰਧੀ ਇੱਕ ਵੀ ਸਮਾਨ ਮਿਊਜ਼ੀਅਮ ਵਿੱਚ ਲਿਆ ਕੇ ਨਹੀ ਰੱਖਿਆ ਗਿਆ।ਅੱਜ ਵੀ ਉਨ੍ਹਾਂ ਦਾ ਸਮਾਨ ਦੇਸ਼ ਤੇ ਵਿਦੇਸ਼ ਵਿੱਚ ਰੁਲ ਰਿਹਾ ਹੈ।ਸ਼ਹੀਦ ਊਧਮ ਸਿੰਘ ਜੀ ਦੀਆਂ ਅਸਥੀਆਂ ਦੇ ਦੋਵਂੇ ਕਲਸ਼ ਅੱਜ ਵੀ ਸੁਨਾਮ ਊਧਮ ਸਿੰਘ ਵਾਲਾ ਦੇ ਸਰਕਾਰੀ ਕਾਲਜ ਦੀ ਲਾਇਬਰੇਰੀ ਵਿੱਚ ਪਏ ਹਨ, ਉਹ ਵੀ ਨਵੇਂ ਬਣੇ ਮਿਊਜ਼ੀਅਮ ਵਿੱਚ ਨਹੀ ਰੱਖੇ ਗਏ।ਨਵੇਂ ਬਣੇ ਮੈਮੋਰੀਅਲ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੀ ਥਾਂ ਕਿਸੇ ਹੋਰ ਦਾ ਲਗਾਇਆ ਬੁੱਤ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਅੱਜ ਤੱਕ ਬਦਲਿਆ ਨਹੀ ਗਿਆ।
ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਸ਼ਹੀਦ ਊਧਮ ਸਿੰਘ ਜੀ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮੰਨਵਾਉਣ ਲਈ ਐਸ.ਡੀ.ਐਮ, ਡੀ.ਸੀ ਤੇ ਸਭਿਆਚਾਰਕ ਵਿਭਾਗ ਨੂੰ ਮੰਗ ਪੱਤਰ ਦੇ ਚੁੱਕੇ ਹਨ ਤੇ ਮੁੱਖ ਮੰਤਰੀ ਤੋਂ ਕਈ ਵਾਰ ਮਿਲਣ ਦਾ ਸਮਾਂ ਮੰਗ ਚੁੱਕੇ ਹਨ।ਉਹ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸ਼ਹੀਦ ਸੰਬੰਧੀ ਮੰਗਾਂ ਬਾਰੇ ਮੰਚ ਵਲੋ 24 ਮਾਰਚ 2022 ਨੂੰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਨ ਤੇ ਫੇਰ ਦੁਬਾਰਾ 25 ਦਸੰਬਰ 2022 ਨੂੰ ਸ਼ਹਿਰ ਵਿਚ ਰੋਸ ਮਾਰਚ ਕਰਕੇ ਇਹਨਾਂ ਦੇ ਕੋਠੀ ਮੰਗ ਪੱਤਰ ਦਿੱਤਾ ਗਿਆ, ਪਰ ਇਹਨਾਂ ਨੇ ਵੀ 10 ਮਹੀਨੇ ਬਾਅਦ ਅੱਜ ਤੱਕ ਸ਼ਹੀਦ ਦੀ ਇੱਕ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ।ਮੰਚ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਜੇਕਰ ਜਲਦੀ ਹੀ ਸ਼ਹੀਦ ਸੰਬੰਧੀ ਮੰਗਾਂ ਨਹੀ ਮੰਨੀਆਂ ਤਾਂ ਇਸ ਮੁੱਦੇ ਨੂੰ ਸ਼ਹਿਰ ਤੇ ਇਲਾਕੇ ਦੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣਗੇ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …