ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤੀ ਸ਼ਿਰਕਤ
ਸੰਗਰੂਰ, 17 ਫਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬ੍ਰਹਮਾ ਕੁਮਾਰੀ ਆਸ਼ਰਮ ਵਿਖੇ ਮਹਾਂ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਸੰਸਥਾ ਦੀ ਸੰਚਾਲਕਾ ਭੈਣ  ਮੀਰਾਂ ਦੀਦੀ ਦੀ ਅਗਵਾਈ ਹੇਠ ਮਨਾਇਆ ਗਿਆ।ਬ੍ਰਹਮਾ ਕੁਮਾਰੀ ਆਸ਼ਰਮ ਚੰਡੀਗੜ੍ਹ ਤੋਂ ਆਏ ਅਨੀਤਾ ਦੀਦੀ ਮੋਟੀਵੇਸ਼ਨਲ ਸਪੀਕਰ ਅਤੇ ਸਾਨਤਾ ਦੀਦੀ ਨੇ ਸ਼ਿਵਰਾਤਰੀ `ਤੇ ਵਿਸ਼ੇਸ਼ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਤਾ ਜੀ ਸਾਡੇ ਸਾਰਿਆਂ ਵਿੱਚੋਂ ਇੱਕ ਨਿਰਾਕਾਰ ਪ੍ਰਮਾਤਮਾ ਹੈ।ਜਿਸ ਨੂੰ ਸਾਰੇ ਧਰਮਾਂ ਦੁਆਰਾ ਪ੍ਰਮਾਤਮਾ ਇੱਕ ਮੰਨਿਆ ਜਾਂਦਾ ਹੈ।ਕਿਸੇ ਨੂੰ ਪਿਆਰ ਕਰਨਾ, ਵਿਰੋਧ ਨਹੀਂ ਕਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ ਤੇ ਨਾ ਲੈਣਾ, ਸ਼ਾਂਤ ਰਹਿਣਾ, ਖੁਸ਼਼ ਰਹਿਣਾ, ਘਰ ਨੂੰ ਸਵਰਗ ਬਣਾਉਣਾ, ਭਾਰਤ ਨੂੰ ਸਵਰਗ ਬਣਾਉਣਾ ਹੈ, ਸੰਸਾਰ ਨੂੰ ਸਵਰਗ ਬਣਾਉਣਾ ਹੈ, ਜਦੋਂ ਅਸੀਂ ਬੁਰਾਈਆਂ ਨੂੰ ਪ੍ਰਮਾਤਮਾ ਅੱਗੇ ਭੇਟ ਕਰਾਂਗੇ ਤਾਂ ਸਾਡਾ ਜੀਵਨ ਖੁਸ਼ੀਆਂ ਅਤੇ ਸ਼ਾਂਤੀ ਨਾਲ ਭਰਪੂਰ ਹੋਵੇਗਾ।ਸ਼ਾਂਤਾ ਦੀਦੀ ਨੇ ਦੱਸਿਆ ਕਿ ਸਮਾਜ ਨੂੰ ਚੰਗਾ ਬਣਾਉਣ ਲਈ ਰੱਬੀ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ।ਪਿਤਾ ਪਰਮਾਤਮਾ ਇੱਕ ਨਿਰਾਕਾਰ ਰੂਪ ਸ਼ਿਵ ਹੈ।
ਮੀਰਾਂ ਦੀਦੀ ਦੀ ਅਗਵਾਈ ਹੇਠ ਮਨਾਇਆ ਗਿਆ।ਬ੍ਰਹਮਾ ਕੁਮਾਰੀ ਆਸ਼ਰਮ ਚੰਡੀਗੜ੍ਹ ਤੋਂ ਆਏ ਅਨੀਤਾ ਦੀਦੀ ਮੋਟੀਵੇਸ਼ਨਲ ਸਪੀਕਰ ਅਤੇ ਸਾਨਤਾ ਦੀਦੀ ਨੇ ਸ਼ਿਵਰਾਤਰੀ `ਤੇ ਵਿਸ਼ੇਸ਼ ਰੋਸ਼ਨੀ ਪਾਉਂਦਿਆਂ ਦੱਸਿਆ ਕਿ ਪਿਤਾ ਜੀ ਸਾਡੇ ਸਾਰਿਆਂ ਵਿੱਚੋਂ ਇੱਕ ਨਿਰਾਕਾਰ ਪ੍ਰਮਾਤਮਾ ਹੈ।ਜਿਸ ਨੂੰ ਸਾਰੇ ਧਰਮਾਂ ਦੁਆਰਾ ਪ੍ਰਮਾਤਮਾ ਇੱਕ ਮੰਨਿਆ ਜਾਂਦਾ ਹੈ।ਕਿਸੇ ਨੂੰ ਪਿਆਰ ਕਰਨਾ, ਵਿਰੋਧ ਨਹੀਂ ਕਰਨਾ, ਕਿਸੇ ਨੂੰ ਦੁੱਖ ਨਹੀਂ ਦੇਣਾ ਤੇ ਨਾ ਲੈਣਾ, ਸ਼ਾਂਤ ਰਹਿਣਾ, ਖੁਸ਼਼ ਰਹਿਣਾ, ਘਰ ਨੂੰ ਸਵਰਗ ਬਣਾਉਣਾ, ਭਾਰਤ ਨੂੰ ਸਵਰਗ ਬਣਾਉਣਾ ਹੈ, ਸੰਸਾਰ ਨੂੰ ਸਵਰਗ ਬਣਾਉਣਾ ਹੈ, ਜਦੋਂ ਅਸੀਂ ਬੁਰਾਈਆਂ ਨੂੰ ਪ੍ਰਮਾਤਮਾ ਅੱਗੇ ਭੇਟ ਕਰਾਂਗੇ ਤਾਂ ਸਾਡਾ ਜੀਵਨ ਖੁਸ਼ੀਆਂ ਅਤੇ ਸ਼ਾਂਤੀ ਨਾਲ ਭਰਪੂਰ ਹੋਵੇਗਾ।ਸ਼ਾਂਤਾ ਦੀਦੀ ਨੇ ਦੱਸਿਆ ਕਿ ਸਮਾਜ ਨੂੰ ਚੰਗਾ ਬਣਾਉਣ ਲਈ ਰੱਬੀ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ।ਪਿਤਾ ਪਰਮਾਤਮਾ ਇੱਕ ਨਿਰਾਕਾਰ ਰੂਪ ਸ਼ਿਵ ਹੈ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਦੀਦੀ ਨੇ ਗੱਲਾਂ ਸੁਣਾਈਆਂ, ਮਨ ਨੂੰ ਬਹੁਤ ਸਕੂਨ ਮਹਿਸੂਸ ਹੋਇਆ।ਅਗਰਵਾਲ ਸਭਾ ਵਲੋਂ ਬ੍ਰਹਮਾ ਕੁਮਾਰੀ ਆਸ਼ਰਮ ਦੀਆਂ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ।ਉਸ ਤੋਂ ਬਾਅਦ ਬੱਚਿਆਂ ਨੇ ਮੋਮਬੱਤੀਆਂ ਜਗਾਈਆਂ।ਬਹੁਤ ਹੀ ਸੁੰਦਰ ਸੁੰਦਰ ਸੰਦੇਸ਼ ਦੇ ਰੂਪ ਵਿੱਚ ਨੱਚਿਆ ਗਿਆ।ਸਾਰਿਆਂ ਨੂੰ ਬ੍ਰਹਮ ਤੋਹਫ਼ਾ ਦਿੱਤਾ ਗਿਆ।ਬ੍ਰਹਮਾ ਨੇ ਭੋਜਨ ਸਵੀਕਾਰ ਕੀਤਾ ਹਰ ਕੋਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਬਹੁਤ ਖੁਸ਼ ਹੋਏ।
ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਮਨਪ੍ਰੀਤ ਬਾਸਲ, ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਰੇਵਾ ਛਾਹੜੀਆ, ਜਤਿੰਦਰ ਜੈਨ, ਰਵੀ ਕਮਲ, ਗੋਇਲ ਕ੍ਰਿਸ਼ਨ ਸਦੋਹਾ ਅਤੇ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀ ਹਾਜ਼ਰ ਸਨ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					