ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ), ਚੰਡੀਗੜ੍ਹ ਨਾਲ ਅੱਜ ਇਕ ਅਹਿਮ ਸਮਝੌਤਾ ਕੀਤਾ ਹੈ।ਇਸ ਸੰਸਥਾ ਦੀ ਸਥਾਪਨਾ 1967 ’ਚ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ। ਜੋ ਕਿ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਸਿੱਖਿਆ, ਸਮਾਜਿਕ ਕਾਰਜ, ਕੈਰੀਅਰ ਕਾਊਂਸਲਿੰਗ ਅਤੇ ਤਕਨੀਕੀ ਸਿੱਖਿਆ ਦੀ ਬੇਹਤਰ ਗੁਣਵੱਤਾ ਲਈ ਕਾਰਜਸ਼ੀਲ ਹੈ।
ਐਨ.ਆਈ.ਟੀ.ਟੀ.ਟੀ.ਆਰ ਦੇ ਡਾਇਰੈਕਟਰ ਪ੍ਰੋ. ਸ਼ਿਆਮ ਸੁੰਦਰ ਪਟਨਾਇਕ ਅਤੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਦੋਵੇਂ ਨੇ ਪ੍ਰੋ: ਪ੍ਰਮੋਦ ਕੁਮਾਰ ਸਿੰਗਲਾ, ਫੈਕਲਟੀ ਇੰਚਾਰਜ, ਐਡਮਿਨੀਸਟ੍ਰੇਸ਼ਨ, ਐਨ.ਆਈ.ਟੀ.ਟੀ.ਟੀ.ਆਰ ਚੰਡੀਗੜ੍ਹ, ਪ੍ਰੋ. ਮੈਤ੍ਰੇਈ ਦੱਤਾ (ਡੀਨ ਅਕਾਦਮਿਕ, ਪ੍ਰੋ. ਰਾਜੇਸ਼ ਮਹਿਰਾ (ਪਾਠਕ੍ਰਮ ਵਿਕਾਸ ਡੀ), ਪ੍ਰੋ. ਪੀ.ਐਸ ਪਾਬਲਾ (ਮਕੈਨੀਕਲ ਇੰਜੀਨੀਅਰਿੰਗ ਵਿਭਾਗ), ਪ੍ਰੋ: ਰਾਮਾ ਕ੍ਰਿਸ਼ਨ ਚੱਲਾ (ਐਚ.ਓ.ਡੀ), ਕਾਲਜ ਦੇ ਡੀਨ ਅਕਾਦਮਿਕ ਡਾ. ਜੁਗਰਾਜ ਸਿੰਘ ਅਤੇ ਆਈ.ਕਿਊ.ਏ.ਸੀ ਕੋਆਰਡੀਨੇਟਰ ਡਾ. ਰਿਪਿਨ ਕੋਹਲੀ ਦੀ ਮੌਜ਼ੂਦਗੀ ’ਚ ਉਕਤ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਦੱਸਿਆ ਕਿ ਪ੍ਰੋ. ਸਿੰਗਲਾ ਕਾਲਜ ਦੇ ਨਾਲ ਐਨ.ਆਈ.ਟੀ.ਟੀ.ਟੀ.ਆਰ ਦੇ ਮੁੱਖ ਕੋਆਰਡੀਨੇਟਰ ਹੈਡ ਹੋਣਗੇ।
ਇਸ ਮੌਕੇ ਡਾ. ਮੰਜੂ ਬਾਲਾ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਖੇਤਰ ਦੀ ਪਹਿਲੀ ਸੰਸਥਾ ਹੈ ਜਿਸ ਨੇ ਐਨ.ਆਈ.ਟੀ.ਟੀ.ਟੀ.ਆਰ ਚੰਡੀਗੜ੍ਹ ਨਾਲ ਸਮਝੌਤਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਲਜ ਉਚ ਅਕਾਦਮਿਕ ਉਤਮਤਾ ਹਾਸਲ ਕਰਨ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ।ਉਨ੍ਹਾਂ ਕਿਹਾ ਕਿ 3 ਸਾਲਾਂ ਦੇ ਸਮੇਂ ਲਈ ਉਕਤ ਸਮਝੌਤਾ ਕੀਤਾ ਗਿਆ ਹੈ ਅਤੇ ਇਸ ਤਹਿਤ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।ਅਜਿਹੀ ਉੱਚੀ ਸੰਸਥਾ ਦੇ ਹੁਸ਼ਿਆਰ ਦਿਮਾਗ ਜੋ ਉਨ੍ਹਾਂ ਦੀ ਨਵੀਨਤਾਕਾਰੀ ਸੋਚਣ ਦੀ ਸਮਰੱਥਾ, ਟੀਮ ਵਰਕ ਦੀ ਯੋਗਤਾ, ਆਤਮਵਿਸ਼ਵਾਸ ਅਤੇ ਸਭ ਤੋਂ ਮਹੱਤਵਪੂਰਨ ਉਨ੍ਹਾਂ ਦੇ ਅਕਾਦਮਿਕ ਦੂਰੀ ਨੂੰ ਵਧਾਏਗਾ।
Check Also
ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …