ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਕਚਹਿਰੀ ਚੌਂਕ ਵਿਖੇ ਇੰਦਰ ਮੋਹਨ ਵਧਵਾ ਅਤੇ ਅੰਮ੍ਰਿਤਸਰ ਦੇ ਉਘੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋਂ ਸਰਜਨ ਡਾ. ਰਾਘਵ ਵਧਵਾ ਅਤੇ ਰਵੀ ਕੁਮਾਰ ਦੀ ਅਗਵਾਈ ‘ਚ ਕੜੀ ਚਾਵਲ, ਬਰੈਡ ਪਕੌੜੇ, ਖੀਰ ਅਤੇ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ।ਇੰਦਰ ਮੋਹਨ ਵਧਵਾ ਅਤੇ ਡਾ. ਰਾਘਵ ਵਧਵਾ ਨੇ ਕਿਹਾ ਕਿ ਭਗਵਾਨ ਸ਼ਿਵ ਸ਼ੰਕਰ ਵਿਸ਼ਵ ਕਲਿਆਣ ਦੇ ਮਹਾਦੇਵ ਹਨ ਅਤੇ ਭਾਰਤੀ ਸਭਿਆਚਾਰ ਏਕਤਾ ਦੇ ਪ੍ਰਤੀਕ ਵੀ ਹਨ।ਇਨ੍ਹਾਂ ਕਾਰਨ ਉਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਇਨ੍ਹਾਂ ਦੇ ਸ਼ਿਵਾਲੇ ਸਥਾਪਿਤ ਹਨ।
ਇਸ ਮੌਕੇ ਯੁਗੇਸ਼ਵਰ ਕੁਮਾਰ, ਅਸ਼ਵਨੀ ਸ਼ਰਮਾ, ਰੋਹਿਤ ਕੁਮਾਰ, ਰਾਹੁਲ ਅਰੋੜਾ, ਸੁਰਿੰਦਰ ਕੁਮਾਰ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਪੀ.ਆਰ.ਓ, ਰਾਘਵ ਬੇਰੀ, ਸੁਨੀਲ ਸ਼ਰਮਾ, ਚਰਨਜੀਤ ਕਪੂਰ ਆਦਿ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …