ਸੰਗਰੂਰ, 4 ਮਾਰਚ (ਜਗਸੀਰ ਲੌਂਗੋਵਾਲ) – ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਜਾਗਰੂਕ ਕਰਨ ਦੀ ਮੁਹਿੰਮ  ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਆਪਣੀ ਟੀਮ ਨਾਲ ਜੁੱਟੇ ਸੁਨਾਮ ਦੇ ਉਦਮੀ ਨੌਜਵਾਨ ਐਡਵੋਕੇਟ ਰਵਨੀਤ ਜੋਤ ਸਿੰਘ ਨੂੰ ਕਰਨਾਲ ਵਿਖੇ ਹੋਏ ਕੌਮੀ ਸਮਾਗਮ ਵਿੱਚ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਰਸ਼ੀਅਸ ਦੇ ਹਿੰਦੀ ਸਭਾ ਚੇਅਰਮੈਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ।ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸਮਾਜਿਕ ਜਾਗਰੁਕਤਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਤਪਰ ਰਵਨੀਤ ਅਤੇ ਉਸ ਦੀ ਟੀਮ ਵੱਖੋ-ਵੱਖਰੇ ਸਮਾਜਿਕ ਵਿਸ਼ਿਆਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਕਾਨਫਰੰਸਾਂ ਨੂੰ ਸੰਬੋਧਨ ਕਰਦੇ ਰਹਿੰਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਉਹ ਜਲ ਜੀਵਨ ਮਿਸ਼ਨ ਅਤੇ ਚਿੱਟਾ ਮੁਕਤ ਪੰਜਾਬ ਰਾਹੀਂ ਪੰਜਾਬ ਦੇ ਪਾਣੀਆਂ ਅਤੇ ਜਵਾਨੀ ਦੀ ਸੰਭਾਲ ਦਾ ਹੋਕਾ ਦੇ ਰਹੇ ਹਨ।
ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਆਪਣੀ ਟੀਮ ਨਾਲ ਜੁੱਟੇ ਸੁਨਾਮ ਦੇ ਉਦਮੀ ਨੌਜਵਾਨ ਐਡਵੋਕੇਟ ਰਵਨੀਤ ਜੋਤ ਸਿੰਘ ਨੂੰ ਕਰਨਾਲ ਵਿਖੇ ਹੋਏ ਕੌਮੀ ਸਮਾਗਮ ਵਿੱਚ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਮੌਰਸ਼ੀਅਸ ਦੇ ਹਿੰਦੀ ਸਭਾ ਚੇਅਰਮੈਨ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਹੈ।ਜਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸਮਾਜਿਕ ਜਾਗਰੁਕਤਾ ਮੁਹਿੰਮ ਨੂੰ ਹੁਲਾਰਾ ਦੇਣ ਲਈ ਤਤਪਰ ਰਵਨੀਤ ਅਤੇ ਉਸ ਦੀ ਟੀਮ ਵੱਖੋ-ਵੱਖਰੇ ਸਮਾਜਿਕ ਵਿਸ਼ਿਆਂ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਕਾਨਫਰੰਸਾਂ ਨੂੰ ਸੰਬੋਧਨ ਕਰਦੇ ਰਹਿੰਦੇ ਹਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਉਹ ਜਲ ਜੀਵਨ ਮਿਸ਼ਨ ਅਤੇ ਚਿੱਟਾ ਮੁਕਤ ਪੰਜਾਬ ਰਾਹੀਂ ਪੰਜਾਬ ਦੇ ਪਾਣੀਆਂ ਅਤੇ ਜਵਾਨੀ ਦੀ ਸੰਭਾਲ ਦਾ ਹੋਕਾ ਦੇ ਰਹੇ ਹਨ।
ਇਸ ਮੌਕੇ ਪ੍ਰਸਿਧ ਸਮਾਜ ਸੇਵਕ ਤਰਸੇਮ ਸਿੰਘ ਬਰਾੜ, ਸ਼ੁਭਮ ਗਰਗ, ਕਰਨ ਗਰਗ, ਹਰਵਿੰਦਰ ਕੁਦਨੀ ਅਤੇ ਸ਼ੁਭਮ ਬਾਗੜੀ ਅਤੇ ਹੋਰ ਪਤਵੰਤੇ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					