ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਸਥਾਨਕ ਪੁਲਿਸ ਚੌਕੀ ਲਾਰੈਂਸ ਰੋਡ ਇੰਚਾਰਜ਼ ਨੇ ਦੱਸਿਆ ਹੈ ਕਿ ਅਵਤਾਰ ਸਿੰਘ ਸਿਪਾਹੀ ਨੰ: 1132 ਜੋ ਕਿ ਪੁਲਿਸ
ਲਾਈਨ ਅੰਮ੍ਰਿਤਸਰ ਵਿਖੇ ਡਿਊਟੀ ਕਰਦਾ ਸੀ 10 ਮਾਰਚ 2023 ਤੋਂ ਲਾਪਤਾ ਹੋ ਗਿਆ ਹੈ।ਇਸ ਸਬੰਧੀ ਥਾਣਾ ਸਿਵਲ ਲਾਇਨ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ਼ ਹੈ।ਉਸ ਦਾ ਹੁਲੀਆ ਉਮਰ ਕਰੀਬ 24 ਸਾਲ, ਕੱਦ ਕਰੀਬ 5 ਫੁੱਟ 8 ਇੰਚ, ਰੰਗ ਕਣਕ ਭਿੰਨਾ, ਸਰੀਰ ਪਤਲਾ ਤੇ ਫੁਰਤੀਲਾ, ਸਿਰ ਤੋਂ ਮੋਨਾ, ਦਾਹੜੀ ਕਤਰਾਈ ਹੋਈ ਹੈ।ਇਸ ਬਾਰੇ ਅਜੇ ਤੱਕ ਕੋਈ ਸੁਰਾਗ ਨਹੀ ਲੱਗਾ।ਅਗਰ ਕਿਸੇ ਨੁੰ ਪਤਾ ਲੱਗੇ ਤਾਂ ਉਹ ਮੁੱਖ ਅਫਸਰ ਥਾਣਾ ਸਿਵਲ ਲਾਈਨ ਅਤੇ ਇੰਚਾਰਜ਼ ਪੁਲਿਸ ਚੌਕੀ ਲਾਰੈਂਸ ਰੋਡ ਨੂੰ ਮੋਬਾਇਲ ਨੰ: 97811-30208, 97811-30242 ‘ਤੇ ਸੂਚਿਤ ਕਰ ਸਕਦਾ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media