Monday, February 2, 2026

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ ‘ਤੇ ‘ਮਨ ਕੀ ਬਾਤ’ ਦਾ ਮੂਲਪਾਠ

ਨਵੀਂ ਦਿੱਲੀ, 14 ਦਸੰਬਰ 2014

Narendera Modi
ਮੇਰੇ ਪਿਆਰੇ ਦੇਸ਼ ਵਾਸੀਓ,
ਅੱਜ ਫਿਰ ਮੈਨੂੰ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਤੁਹਾਨੂੰ ਲਗਦਾ ਹੋਵੇਗਾ ਕਿ ਪ੍ਰਧਾਨ ਮੰਤਰੀ ਅਜਿਹੀਆਂ ਗੱਲਾਂ ਕਿਉਂ ਕਰਦਾ ਹੈ। ਇੱਕ ਤਾਂ ਮੈਂ ਇਸ ਲਈ ਕਰਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਘੱਟ, ਪ੍ਰਧਾਨ ਮੰਤਰੀ ਸੇਵਕ ਜ਼ਿਆਦਾ ਹਾਂ। ਬਚਪਨ ਤੋਂ ਮੈਂ ਇੱਕ ਗੱਲ ਸੁਣਦਾ ਆਇਆ ਹਾਂ ਅਤੇ ਸ਼ਾਇਦ ਉਹ ” ਮਨ ਕੀ ਬਾਤ” ਦੀ ਪ੍ਰੇਰਣਾ ਹੈ। ਅਸੀਂ ਬਚਪਨ ਤੋਂ ਸੁਣਦੇ ਆਏਹਾਂ ਕਿ ਦੁੱਖ ਵੰਡਣ ਨਾਲ ਘੱਟ ਹੁੰਦਾ ਹੈ ਅਤੇ ਸੁਖ ਵੰਡਣ ਨਾਲ ਵਧਦਾ ਹੈ। ” ਮਨ ਕੀ ਬਾਤ ” ਵਿੱਚ , ਮੈਂ ਕਦੇ ਦੁੱਖ ਵੀ ਵੰਡਦਾ ਹਾਂ , ਕਦੇ ਸੁਖ ਵੀ ਵੰਡਦਾ ਹਾਂ। ਮੈਂ ਜਿਹੜੀਆਂ ਗੱਲਾਂ ਕਰਦਾ ਹਾਂ ਉਹ ਮੇਰੇ ਮਨ ਵਿੱਚ, ਕੁਝ ਦਰਦ ਹੁੰਦਾ ਹੈ ਉਸੇ ਨੂੰ ਤੁਹਾਡੇ ਵਿੱਚ ਪ੍ਰਗਟ ਕਰਕੇ ਆਪਣੇ ਮਨ ਨੂੰ ਹਲਕਾ ਕਰਦਾ ਹਾਂ ਅਤੇ ਕਦੇ ਕਦੇ ਸੁਖ ਦੀਆਂ ਕੁਝ ਗੱਲਾਂ ਹਨ ਜੋ ਤੁਹਾਡੇ ਵਿਚਾਲੇ ਵੰਡ ਕੇ ਮੈਂ ਉਸ ਖੁਸ਼ੀ ਨੂੰ ਚਾਰਗੁਣਾ ਕਰਨ ਦਾ ਯਤਨਕਰਦਾ ਹਾਂ।
ਮੈਂ ਪਿਛਲੀ ਵਾਰ ਕਿਹਾ ਸੀ ਕਿ ਲੰਬੇ ਅਰਸੇ ਤੋਂ ਮੈਨੂੰ ਆਪਣੀ ਯੁਵਾ ਪੀੜੀ ਦੀ ਚਿੰਤਾ ਹੋ ਰਹੀ ਹੈ। ਚਿੰਤਾ ਇਸ ਲਈ ਨਹੀਂ ਹੋ ਰਹੀ ਹੈ ਕਿ ਤੁਸੀਂ ਮੈਂਨੂੰ ਪ੍ਰਧਾਨ ਮੰਤਰੀ ਬਣਾਇਆ ਹੈ, ਚਿੰਤਾ ਇਸ ਲਈ ਹੋ ਰਹੀ ਹੈ ਕਿ ਕਿਸੇ ਮਾਂ ਦਾ ਲਾਲ, ਕਿਸੇ ਪਰਿਵਾਰ ਦਾ ਬੇਟਾ ਜਾਂ ਬੇਟੀ ਅਜਿਹੇ ਦਲਦਲ ਵਿੱਚ ਫਸ ਜਾਂਦੇ ਹਨ ਤਾਂ ਉਸ ਵਿਅਕਤੀ ਦਾ ਨਹੀਂ , ਉਹ ਪੁੂਰਾ ਪਰਿਵਾਰ ਤਬਾਹ ਹੋ ਜਾਂਦਾ ਹੈ। ਸਮਾਜ,ਦੇਸ਼ ਸਭ ਕੁਝ ਬਰਬਾਦ ਹੋ ਜਾਂਦਾ ਹੈ। ਡਰੱਗਜ਼ , ਨਸ਼ਾ ਅਜਿਹੀਆਂ ਖਤਰਨਾਕ ਬੀਮਾਰੀਆਂ ਹਨ , ਅਜਿਹੀਆਂ ਖਤਰਨਾਕ ਬੁਰਾਈਆਂ ਹਨ ਜੋ ਚੰਗਿਆਂ ਚੰਗਿਆਂ ਨੂੰ ਹਿਲਾ ਦਿੰਦੀਆਂ ਹਨ।
ਮੈਂ ਜਦੋਂ ਗੁਜਰਤ ਵਿੱਚ ਮੁੱਖ ਮੰਤਰੀ ਦੇ ਤੌਰ ਉਤੇ ਕੰਮ ਕਰਦਾ ਸੀ ਤਾਂ ਕਈ ਵਾਰ ਮੇਂੈਨੂੰ ਸਾਡੇ ਚੰਗੇ ਚੰਗੇ ਅਫਸਰ ਮਿਲਣ ਆਉਂਦੇ ਸਨ, ਛੁੱਟੀ ਮੰਗਦੇ ਸਨ , ਤਾਂ ਮੈਂ ਪੁੱਛਦਾ ਸੀ ਕਿਉ? ਪਹਿਲਾਂ ਤਾਂ ਨਹੀਂ ਬੋਲਦੇ ਸਨ , ਪਰ ਜਦੋਂ ਪਿਆਰ ਨਾਲ ਗੱਲ ਕਰਦਾ ਸੀ ਤਾਂ ਉਹ ਦਸਦੇ ਸਨ ਕਿ ਬੇਟਾ ਬੁਰੇ ਕੰਮ ਵਿੱਚ ਫਸਿਆ ਹੈ। ਉਸ ਨੂੰ ਬਾਹਰ ਕੱਢਣ ਲਈ ਇਹ ਸਾਰਾ ਕੁਝ ਛੱਡ ਕੇ , ਮੈਨੂੰ ਉਸ ਦੇ ਨਾਲ ਰਹਿਣਾ ਪਵੇਗਾ ਅਤੇ ਮੈਂ ਦੇਖਿਆ ਸੀ ਕਿ ਜਿਨਾਂ੍ਹ ਨੂੰ ਮੈਂ ਬਹਾਦੁਰ ਚੰਗੇ ਅਫਸਰ ਮੰਨਦਾ ਸੀ, ਉਹ ਵੀ ਸਿਰਫ ਰੋਣਾ ਹੀ ਬਾਕੀ ਰਹਿ ਜਾਂਦਾ ਸੀ। ਮੈੈਂ ਕਈ ਅਜਿਹੀਆਂ ਮਾਵਾਂ ਦੇਖੀਆਂ ਹਨ, ਮੈਂ ਇੱਕ ਬਾਰ ਪੰਜਾਬ ਵਿੱਚ ਗਿਆ ਸੀ ਉਥੇ ਮਾਵਾਂ ਮੈਨੂੰ ਮਿਲੀਆਂ ਸਨ ਬਹੁਤ ਗੱਸਾ ਵੀ ਕਰ ਰਹੀਆਂ ਸਨ, ਬਹੁਤ ਦਰਦ ਵਿਅਕਤ ਕਰ ਰਹੀਆਂ ਸਨ।
ਸਾਨੂੰ ਇਸ ਦੀ ਚਿੰਤਾ ਸਮਾਜ ਦੇ ਰੂਪ ਵਿੱਚ ਕਰਨੀ ਪਵੇਗੀ। ਮੈਂ ਜਾਣਦਾ ਹਾਂ ਕਿ ਬਾਲਕ ਜੋ ਇਸ ਬੁਰਾਈ ਵਿੱਚ ਫਸਦਾ ਹੈ ਤਾਂ ਕਦੇ ਕਦੇ ਅਸੀਂ ਬਾਲਕ ਨੂੰ ਦੋਸ਼ੀ ਮੰਨਦੇ ਹਾਂ। ਬਾਲਕ ਨੂੰ ਬੁਰਾ ਮੰਨਦੇ ਹਾਂ। ਹਕੀਕਤ ਇਹ ਹੈ ਕਿ ਨਸ਼ਾ ਬੁਰਾ ਹੈ । ਬਾਲਕ ਬੁਰਾ ਨਹੀਂ ਹੈ, ਨਸ਼ੇ ਦੀ ਲੱਤ ਬੁਰੀ ਹੈ , ਬਾਲਕ ਬੁਰਾ ਨਹੀਂ ਹੈ, ਅਸੀਂ ਆਪਣੇ ਬਾਲਕ ਨੂੰ ਬੁਰਾ ਨਾਂ ਮੰਨੀਏ, ਆਦਤ ਨੂੰ ਬੁਰਾ ਮੰਨੀਏ, ਨਸ਼ੇ ਨੂੰ ਬੁਰਾ ਮੰਨੀਏ ਅਤੇ ਉਸ ਤੋਂ ਦੂਰ ਰਹਿਣ ਦੇ ਰਾਹ ਲੱਭੀਏ। ਬਾਲਕ ਨੂੰ ਹੀ ਝਿੜਕਾਂਗੇ ਤਾਂ ਉਹ ਹੋਰ ਨਸ਼ਾ ਕਰਨ ਲੱਗ ਜਾਵੇਗਾ। ਇਹ ਆਪਣੇ ਆਪ ਵਿੱਚ ਇੱਕ Psycho-Socio-Medical problem ਹੈ। ਅਤੇ ਉਸ ਨੂੰ ਸਾਨੂੰ Psycho-Socio-Medical problem  ਦੇ ਤੌਰ ਉਤੇ ਹੀ ਟਰੲੳਟ ਕਰਨਾ ਪਵੇਗਾ। ਮੈਂ ਮੰਨਦਾ ਹਾਂ ਕੁਝ ਸਮੱਸਿਆਵਾਂ ਦਾ ਹੱਲ ਮੈਡੀਕਲ ਤੋਂ ਦੂਰ ਹੈ। ਵਿਅਕਤੀ ਸਵੈ, ਪਰਿਵਾਰ, ਯਾਰ ਦੋਸਤ, ਸਮਾਜ, ਸਰਕਾਰ, ਕਾਨੂੰਨ, ਸਾਰਿਆਂ ਨੂੰ ਮਿਲ ਕੇ ਇੱਕ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ। ਇਹ ਟੁਕੜੀਆਂ ਵਿੱਚ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ ਹੈ।
ਮੈਂ ਹੁਣੇ ਆਸਾਮ ਵਿੱਚ ਡੀ.ਜੀ.ਪੀ. ਦੀ ਕਾਨਫਰੰਸ ਰੱਖੀ ਸੀ । ਮੈ ਉਸ ਦੇ ਸਾਹਮਣੇ ਆਪਣੇ ਇਸ ਦਰਦ ਨੂੰ ਆਕ੍ਰੋਸ਼ ਨਾਲ ਵਿਅਕਤ ਕੀਤਾ ਸੀ। ਮੈਂ ਪੁਲਿਸ ਡਿਪਾਰਟਮੈਂਟ ਵਿੱਚ ਇਸ ਦੀ ਗੰਭੀਰ ਬਹਿਸ ਕਰਨ ਲਈ, ਉਪਾਅ ਖੋਜਣ ਲਈ ਕਿਹਾ ਹੈ । ਮੈਂ ਡਿਪਾਰਟਮੈਂਟ ਨੂੰ ਕਿਹਾ ਹੈ ਕਿ ਕਿਉਂ ਨਹੀਂ ਅਸੀਂ ਇੱਕ ਟੋਲ ਫਰੀ ਹੈਲਪਲਾਈਨ ਸ਼ੁਰੂ ਕਰੀਏ ਤਾਂ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ,ਜਿਸ ਮਾਂ-ਬਾਪ ਨੂੰ ਇਹ ਮੁਸੀਬਤ ਹੈ ਕਿ ਉਸ ਦੇ ਬੇਟੇ ਵਿੱਚ ਉਨਾਂ੍ਹ ਨੂੰ ਇਹ ਲੱਗ ਰਿਹਾ ਹੈ ਕਿ ਡਰੱਗ ਦੀ ਦੁਨੀਆਂ ਵਿੱਚ ਫਸਿਆ ਹੈ। ਇੱਕ ਤਾਂ

ਉਸ ਨੂੰ ਦੁਨੀਆਂ ਨੂੰ ਕਹਿਣ ਵਿੱਚ ਸ਼ਰਮ ਵੀ ਆਉਂਦੀ ਹੈ, ਸੰਕੋਚ ਵੀ ਹੁੰਦੀ ਹੈ, ਕਿੱਥੇ ਕਹੀਏ? ਇੱਕ ਹੈਲਪ ਲਾਈਨ ਬਣਾਉਣ ਲਈ ਮੈਂ ਸ਼ਾਸਨ ਨੂੰ ਕਿਹਾ ਹੈ। ਉਹ ਬਹੁਤ ਹੀ ਛੇਤੀ ਉਸ ਦਿਸ਼ਾ ਵਿੱਚ ਜ਼ਰੂਰ ਸੋਚਣਗੇ ਅਤੇ ਕੁਝ ਕਰਨਗੇ। ਉਸੇ ਤਰਾਂ੍ਹ ਨਾਲ , ਮੈਂ ਜਾਣਦਾ ਹਾਂ ਡਰੱਗ ਤਿੰਨ ਗੱਲਾਂ ਨੂੰ ਲਿਆਂਉਂਦਾ ਹੈ ਅਤੇ ਮੈਂ ਉਸ ਨੂੰ ਕਹਾਂਗਾਂ ਕਿ ਇਹ ਬੁਰਾਈਆਂ ਵਾਲਾ Three D ਹੈ-ਮਨੋਰੰਜਨ ਦੇ Three D ਦੀ ਗੱਲ ਵਿੱਚ ਨਹੀਂ ਕਰ ਰਿਹਾ ਹਾਂ ।  ਇੱਕ 4 ਹੈ Darkness, ਦੂਜਾ 4 ਹੈ Destruction ਤੀਜਾ 4 ਹੈ Devastation ।
ਨਸ਼ਾ ਅੰਧੇਰੀ ਗਲੀ ਵਿੱਚ ਲੈ ਜਾਂਦਾ ਹੈ। ਵਿਨਾਸ਼ ਦੇ ਮੋੜ ਉਤੇ ਆ ਕੇ ਖੜਾ ਕਰ ਦਿੰਦਾ ਹੈ ਅਤੇ ਬਰਬਾਦੀ ਦਾ ਮੰਜ਼ਰ ਇਸ ਦੇ ਇਲਾਵਾ ਨਸ਼ੇ ਵਿੱਚ ਕੁਝ ਨਹੀਂ ਹੁੰਦਾ ਹੈ । ਇਸ ਲਈ ਇਸ ਬਹੁਤ ਹੀ ਚਿੰਤਾ ਦੇ ਵਿਸ਼ੇ ਉਤੇ ਮੈਂ ਚਰਚਾ ਕੀਤੀ ਹੈ।
ਹੁਣ ਮੈਂ ਪਿਛਲੇ ” ਮਨ ਕੀ ਬਾਤ ” ਪ੍ਰੋਗਰਾਮ ਵਿੱਚ ਇਸ ਗੱਲ ਨੂੰ ਤੋਰਿਆਕੀਤਾ ਸੀ, ਦੇਸ਼ ਭਰ ਤੋਂ ਲਗਭਗ ਸੱਤ ਹਜ਼ਾਰ ਤੋਂ ਜ਼ਿਆਦਾ ਚਿੱਠੀਆਂ ਮੈਨੂੰ ਆਕਾਸ਼ਵਾਣੀ ਦੇ ਪਤੇ ਉਤੇ ਆਈਆਂ। ਸਰਕਾਰ ਵਿੱਚ ਜੋ ਚਿੱਠੀਆਂ ਆਈਆਂ ਉਹ ਵੱਖਰੀਆਂ । ਆਨ ਲਾਈਨ ਸਰਕਾਰੀ ਪੋਰਟਲ ਉਤੇ MyGov.in ਪੋਰਟਲ ਉਤੇ ਹਜ਼ਾਰਾਂ ਈ ਮੇਲ ਆਏ। ਟਵਿਟਰ, ਫੇਸਬੁੱਕ ਉਤੇ ਸ਼ਾਇਦ , ਲੱਖਾਂ ਕਮੈਂਟਸ ਆਏ ਹਨ। ਇੱਕ ਤਰਾਂ੍ਹ ਨਾਲ ਸਮਾਜ ਦੇ ਮਨ ਵਿੱਚ ਪਈ ਹੋਈ ਗੱਲ ਇੱਕ ਸਾਥ ਬਾਹਰ ਆਉੁਣੀ ਸ਼ੁਰੂ ਹੋਈ ਹੈ।
ਮੈਂ ਖਾਸ ਕਰਕੇ, ਦੇਸ਼ ਦੇ ਮੀਡੀਆ ਦਾ ਵੀ ਆਭਾਰੀ ਹਾਂ ਕਿ ਇਸ ਗੱਲ ਨੂੂੰ ਉਨਾਂ੍ਹ ਨੇ ਅੱਗੇ ਵਧਾਇਆ । ਕਈ ਟੀ.ਵੀ. ਚੈਨਲਾਂ ਨੇ ਵਿਸ਼ੇਸ਼ ਇੱਕ ਇੱਕ ਘੰਟੇ ਦੇ ਪ੍ਰੋਗਰਾਮ ਕੀਤੇ ਹਨ ਅਤੇ ਮੈਂ ਦੇਖਿਆ , ਉਸ ਵਿੱਚ ਸਿਰਫ ਸਰਕਾਰ ਦੀ ਬੁਰਾਈਆਂ ਦਾ ਹੀ ਪ੍ਰੋਗਰਾਮ ਨਹੀਂ ਸੀ , ਇੱਕ ਚਿੰਤਾ ਸੀ ਅਤੇ ਮੈਂ ਮੰਨਦਾ ਹਾਂ, ਇੱਕ ਤਰਾਂ੍ਹ ਨਾਲ ਸਮੱਸਿਆ ਤੋਂ ਬਾਹਰ ਕੱਢਣ ਦੀ ਜਦੋਂ ਜਹਿਦ ਸੀ ਅਤੇ ਉਸ ਦੇ ਕਾਰਨ ਇੱਕ ਚੰਗਾ ਵਿਚਾਰ ਵਟਾਂਦਰੇ ਦਾ ਤਾਂ ਮਾਹੌਲ ਸ਼ੁਰੂ ਹੋਹਿਆ ਹੈ। ਸਰਕਾਰ ਦੇ ਜਿੰਮੇਂ ਜੋ ਗੱਲਾਂ ਹਨ ਉਹ ਵੀ Sensitised ਹੋਈਆਂ ਹਨ। ਉਨਾਂ੍ਹ ਨੂੰ ਲੱਗਦਾ ਹੈ ਹੁਣ ਉਹ ਉਦਾਸੀਨ ਨਹੀਂ ਰਹਿ ਸਕਦੇ ਹਨ।
ਮੈਂ ਕਦੇ ਕਦੇ, ਨਸ਼ੇ ਵਿੱਚ ਡੁੱਬੇ ਹੋਏ ਉਨਾਂ੍ਹ ਨੌਜਵਾਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਕਦੇ ਤੁਸੀਂ ਸੋਚਿਆ ਹੈ ਤੁਹਾਨੂੰ ਦੋ ਘੰਟੇ, ਚਾਰ ਘੰਟੇ ਨਸ਼ੇ ਦੀ ਲੱਤ ਵਿੱਚ ਸ਼ਾਇਦ ਇੱਕ ਵੱਖ ਜਿੰਦਗੀ ਜੀਨੇ ਦਾ ਅਹਿਸਾਸ ਹੁੰਦਾ ਹੋਵੇਗਾ। ਪ੍ਰੇਸ਼ਾਨੀਆਂ ਤੋਂ ਮੁਕਤੀ ਦਾ ਅਹਿਸਾਸ ਹੁੰਦਾ ਹੋਵੇਗਾ,ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਜਿਨਾਂ੍ਹ ਪੈਸਿਆਂ ਤੋਂ ਤੁਸੀਂ ਡਰੱਗ ਖਰੀਦੇ ਹੋ ਉਹ ਪੈਸੇ ਕਿੱਥੇ ਜਾਂਦੇ ਹਨ? ਤੁਸੀਂ ਕਦੇ ਸੋਚਿਆ ਹੈ? ਕਲਪਨਾ ਕਰੋ ਇਹੀ ਡਰੱਗਜ਼ ਦੇ ਪੈਸੇ ਜੇਕਰ ਅੱਤਵਾਦੀਆਂ ਦੇ ਕੋਲ ਜਾਂਦੇ ਹੋਣਗੇ। ਇੰਨੀ ਪੈਸਿਆਂ ਤੋਂ ਅੱਤਵਾਦੀ ਹਥਿਆਰ ਖ੍ਰੀਦਦੇ ਹੋਣਗੇ। ਅਤੇ ਇਨਾਂ੍ਹ ਹਥਿਆਰਾਂ ਨਾਲ ਕੋਈ ਅੱਤਵਾਦੀ ਮੇੇਰੇ ਦੇਸ਼ ਦੇ ਜਵਾਨ ਦੇ ਸੀਨੇ ਵਿੱਚ ਗੋਲੀਆਂ ਦਾਗ ਦਿੰਦਾ ਹੋਵੇਗਾ। ਮੇਰੇ ਦੇਸ਼ ਦਾ ਜਵਾਨ ਸ਼ਹੀਦ ਹੋ ਜਾਂਦਾ ਹੋਵੇਗਾ। ਤਾਂ ਕੀ ਕਦੇ ਸੋਚਿਆ ਹੈ ਤਸੀਂ? ਕਿਸੇ ਮਾਂ ਦੇ ਲਾਲ ਨੂੰ ਮਰਨ ਵਾਲਾ , ਭਾਰਤ ਮਾਂ ਦੇ ਪ੍ਰਾਣ ਪ੍ਰਿਯ, ਦੇਸ਼ ਲਈ ਜੀਣ ਮਰਨ ਵਾਲੇ ਸੈਨਿਕ ਦੇ ਸੀਨੇ ਵਿੱਚ ਗੋਲੀ ਲੱਗੀ ਹੈ, ਕਿੱਤੇ ਅਜਿਹਾ ਤਾਂ ਨਹੀਂ ਹੈ ਨਾ? ਉਸ ਗੋਲੀਆ ਵਿੱਚ ਕਿੱਤੇ ਨਾ ਕਿੱਤੇ ਤੁਹਾਡੀ ਨਸ਼ੇ ਦੀ ਆਦਤ ਦਾ ਪੈਸਾ ਵੀ ਹੈ, ਇੱਕ ਵਾਰ ਸੋਚੋ ਅਤੇ ਜਦ ਤੁਸੀਂ ਇਸ ਗੱਲ ਨੂੰ ਸੋਚਾਂਗੇ, ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ, ਤੁਸੀਂ ਵੀ ਤਾਂ ਭਾਰਤ ਮਾਤਾ ਨੂੰ ਪ੍ਰੇਮ ਕਰਦੇ ਹੋ, ਤੁਸੀਂ ਵੀ ਤਾਂ ਦੇਸ਼ ਦੇ ਸੈਨਿਕਾਂ ਦਾ ਸਨਮਾਨ ਕਰਦੇ ਹੋ, ਤਾਂ ਫਿਰ ਤੁਸੀਂ ਅੱਤਵਾਦੀਆਂ ਨੂੰ ਮਦਦ ਕਰਨ ਵਾਲੇ ਡਰੱਗ ਮਾਫੀਆਂ ਨੂੰ ਮਦਦ ਕਰਨ ਵਾਲੇ, ਇਸ ਕਾਰੋਬਾਰ ਨੂੰ ਮਦਦ ਕਿਵੇਂ ਕਰ ਸਕਦੇ ਹਨ।
ਕੁਝ ਲੋਕਾਂ ਨੂੰ ਅਜਿਹਾ ਲਗਦਾ ਹੈ ਕਿ ਜਦ ਜੀਵਨ ਵਿੱਚ ਨਿਰਾਸ਼ਾ ਆ ਜਾਂਦੀ ਹੈ, ਵਿਫਲਤਾ ਆ ਜਾਂਦੀ ਹੈ , ਜੀਵਨ ਵਿੱਚ ਜਦ ਕੋਈ ਰਾਹ ਨਹੀਂ ਲੱਭਦਾ, ਤਾਂ ਆਦਮੀ ਨਸ਼ੇ ਦੀ ਲੱਤ ਵਿੱਚ ਪੈ ਜਾਂਦੇ ਹਾਂ। ਮੈਨੂੰ ਤਾਂ ਅਜਿਹਾ ਲਗਦਾ ਹੈ ਕਿ ਜਿਸ ਦੇ ਜੀਵਨ ਵਿੱਚ ਕੋਈ ਆਸ ਨਹੀ ਹੈ, ਟੀਚਾ ਨਹੀਂ ਹੈ, ਉਚੇ ਇਰਾਦੇ ਲਈਂ ਹਨ, ਇੱਕ ਵੈਕਯੂਮ ਹੈ, ਉਥੇ ਡਰੱਗ ਦਾ ਪ੍ਰਵੇਸ ਕਰਨਾ ਸੋਖਾ ਹੋ ਜਾਂਦਾ ਹੈ। ਡਰੱਗ ਤੋਂ ਜੇਕਰ ਬਚਣਾ ਹੈ , ਆਪਣੇ ਬੱਚਿਆਂ ਨੂੰ ਬਚਾਉਣਾ ਹੈ ਤਾਂ ਉਨਾਂ੍ਹ ਨੂੰ ਆਸਵਾਦੀ ਬਣਾਓ, ਕੁਝ ਕਰਨ ਦੇ ਇਰਾਦੇ ਵਾਲੇ ਬਣਾਓ, ਸਪਨੇ ਦੇਖਣ ਵਾਲੇ ਬਣਾਓ, ਤੁਸੀਂ ਦੇਖੋਂ, ਫਿਰ ਉਨਾਂ੍ਹ ਦਾ ਬਾਕੀ ਚੀਜ਼ਾਂ ਵੱਲ ਮਨ ਨਹੀਂ ਲੱਗੇਗਾ । ਉਸ ਨੂੰ ਲੱਗੇਗਾ ਨਹੀਂ , ਮੈਂੰ ਕਰਨਾ ਹੈ।
ਤੁਸੀਂ ਦੇਖਿਆ ਹੋਵੇਗਾ, ਜੋ ਖਿਡਾਰੀ ਹੁੰਦਾ ਹੈ, ਠੰਡ ਵਿੱਚ ਰਜਾਈ ਲੈ ਕੇ ਸੋਣ ਦਾ ਮਨ ਸਾਰਿਆਂ ਦਾ ਕਰਦਾ ਹੈ ਪਰ ਉਹ ਨਹੀਂ ਸੌਂਦਾ ਹੈ ਉਹ ਚਲਾ ਜਾਂਦਾ ਹੈ ਖੁੱਲੇ ਮੈਦਾਨ ਵਿੱਚ, ਸਵੇਰੇ ਚਾਰ ਵਜੇ, ਪੰਜ ਵਜੇ ਚਲਾ ਜਾਂਦਾ ਹੈ, ਕਿਉਂ? ਅਸ਼ਾਰਾ ਤੈਅ ਹੋ ਚੁੱਕੀ ਹੈ। ਅਜਿਹਾ ਹੀ ਤੁਸੀਂ ਕਿਸੇ ਬੱਚੇ ਵਿੱਚ ਆਸ ਨਹੀਂ ਹੋਵੇਗੀ ਤਾਂ ਫਿਰ ਉਹ ਅਜਿਹੀਆਂ ਬੁਰਾਈਆਂ ਦੇ ਪ੍ਰਵੇਸ਼ ਦਾ ਰਾਹ ਬਣ ਜਾਂਦਾ ਹੈ।

ਮੈਂਨੂੰ ਅੱਜ ਸਵਾਮੀ ਵਿਵੇਕਾਨੰਦ ਦੇ ਉਹ ਸ਼ਬਦ ਯਾਦ ਆਉਂਦੇ ਹਨ ਹਰ ਨੌਜਵਾਨ ਲਈ ਉਹ ਬਹੁਤ ਸਟੀਕ ਵਾਕ ਹਨ ਉਨਾਂ੍ਹ ਦੇ ਪ੍ਰਤੀ ਮੈਨੂੰ ਵਿਸ਼ਵਾਸ਼ ਹੈ ਕਿ ਵਾਕ, ਬਾਰ ਬਾਰ ਗੁਣਗੁਣਾਏ ਸਵਾਮੀ ਵਿਵੇਕਾਨੰਦ ਨੇ ਕਿਹਾ ਹੈ – ‘ ਇੱਕ ਵਿਚਾਰ ਨੂੰ ਲੈ ਲਓ, ਉਸ ਵਿਚਾਰ ਨੂੰ ਆਪਣਾ ਜੀਵਨ ਬਣਾ ਲਓ। ਉਸ ਦੇ ਬਾਰੇ ਵਿੱਚ ਸੋਚੋ, ਉਸ ਦੇ ਸਪਨੇ ਦੇਖੋ। ਉਸ ਵਿਚਾਰ ਨੂੰ ਜੀਵਨ ਵਿੱਚ ਉਤਾਰ ਲਵੋ, ਆਪਣੇ ਦਿਮਾਗ, ਮਾਸਪੇਸ਼ੀਆਂ, ਨਸਾਂ, ਸ਼ਰੀਰ ਦੇ ਹਰੇਕ ਹਿੱਸੇ ਨੂੰ ਉਸ ਵਿਚਾਰ ਨਾਲਭਰ ਦਿਓ ਅਤੇ ਹੋਰ ਸਾਰੇ ਵਿਚਾਰ ਛੱਡ ਦਿਓ’।
ਵਿਵੇਕਾਨੰਦ ਜੀ ਦਾ ਇਹ ਵਾਕ ਹਰ ਨੌਜਵਾਨ ਮਨ ਦੇ ਲਈ ਹੈ, ਬਹੁਤ ਕੰਮ ਆ ਸਕਦਾ ਹੈ ਅਤੇ ਇਸ ਲਈ ਮੈਂ ਨੋਜਵਾਨਾਂ ਨੂੰ ਕਹਾਂਗਾਂ ਆਸਵਾਦੀ ਬਣਨ ਨਾਲ ਹੀ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈ।
ਕਦੇ ਕਦੇ ਯਾਰ ਦੋਸਤਾਂ ਦੇ ਵਿਚਾਲੇ ਰਹਿੰਦੇ ਹਨ ਤਾਂ ਲੱਗਦਾ ਹੈ ਕਿ ਇਹ ਬੜਾ ਕੂਲ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਟਾਇਲ ਸਟੇਟਮੈਂਟ ਹੈ ਅਤੇ ਇਸੇ ਨੂੰ ਮਨ ਦੀ ਸਥਿਤੀ ਵਿੱਚ ਕਦੇ-ਕਦੇ ਪਤਾ ਨਾ ਰਹਿੰਦੇ ਹੋਏ ਵੀ, ਅਜਿਹੀ ਗੰਭੀਰ ਬੀਮਾਰੀ ਵਿੱਚ ਫਸ ਜਾਂਦੇ ਹਨ। ਨਾ ਇਹ ਸਟਾਇਲ ਸਟੇਟਮੈਂਟ ਹੈ ਅਤੇ ਨਾ ਇਹ ਕੂਲ ਹੈ। ਹਕੀਕਤ ਵਿੱਚ ਤਾਂ ਇਹ ਬਰਬਾਦੀ ਦਾ ਮੰਜ਼ਰ ਹੈ। ਅਤੇ ਇਸ ਲਈ ਸਾਨੂੰ ਸਾਰਿਆਂ ਦੇ ਦਿਲਾਂ ਤੋਂ ਆਪਣੇ ਸਾਥੀਆਂ ਨੂੰ ਜਦ ਨਸ਼ੇ ਦੇ ਗੌਰਵ ਗਾਨ ਹੁੰਦੇ ਹੋਣ , ਹੁਣ ਆਪਣੇ ਆਪਣੇ ਮਜੇ ਦੀ ਗੱਲ ਦੱਸਦੇ ਹੋਣ, ਤਾਲੀਆਂ ਵਜਾਉਂਦੇ ਹੋਣ, ਤਦ ੍ਤਟਰ. ਕਹਿਣ ਦੀ ਹਿੰਮਤ ਕਰੀਏ, ਖਾਰਜ਼ ਕਰਨ ਦੀ ਹਿੰਮਤ ਕਰੀਏ, ਇੰਨਾ ਹੀ ਨਹੀਂ, ਉਨਾਂ੍ਹ ਨੂੰ ਵੀ ਇਹ ਗਲਤ ਕਰ ਰਹੇ ਹੋਣ, ਅਨੁਚਿਤ ਕਰ ਰਹੇ ਹੋਣ, ਇਹ ਕਹਿਣ ਦੀ ਤੁਸੀਂ ਹਿੰਮਤ ਜਤਾਓ।
ਮੈਂ ਮਾਤਾ-ਪਿਤਾ ਨੂੰ ਵੀ ਕਹਿਣਾ ਚਾਹੁੰਦਾ ਹਾਂ। ਸਾਡੇ ਕੋਲ ਅੱਜ ਕਲ ਸਮਾਂ ਨਹੀਂ ਹੈ ਦੌੜ ਰਹੇ ਹਨ। ਜਿੰਦਗੀ ਦਾ ਗੁਜਾਰਾ ਕਰਨ ਲਈ ਦੌੜਨਾ ਪੈ ਰਿਹਾ ਹੈ। ਆਪਣੇ ਜੀਵਨ ਨੂ ਹੋਰ ਚੰਗਾ ਬਣਾਉਣ ਲਈ ਦੌੜਨਾ ਪੈ ਰਿਹਾ ਹੈ। ਪਰ ਇਸ ਦੌੜ ਵਿਚਾਲੇ ਵੀ, ਆਪਣੇ ਬੱਚਿਆਂ ਲਈ ਸਾਡੇ ਕੋਲ ਸਮਾਂ ਹੈ ਕੀ? ਕੀ ਕਦੇ ਅਸੀਂ ਦੇਖਿਆ ਹੈ ਕਿ ਅਸੀਂ ਜ਼ਿਆਦਾ ਆਪਣੇ ਬੱਚਿਆਂ ਦੇ ਨਾਲ ਉਨਾਂ੍ਹ ਦੀ ਲੌਕਿਕ ਪ੍ਰਗਤੀ ਦੀ ਹੀ ਚਰਚਾ ਕਰਦੇ ਹਾਂ ? ਕਿੰਨੇ ਨੰਬਰ ਲਿਆਇਆ, ਇਮਤਿਹਾਨ ਕਿਸ ਤਰਾਂ ਗਏ। ਜ਼ਿਆਦਾਤਰ ਕੀ ਖਾਣਾ ਹੈ? ਕੀ ਨਹੀਂ ਖਾਣਾ ਹੈ? ਜਾਂ ਕਦੇ ਕਿੱੱਥੇ ਜਾਣਾ ਹੈ? ਕਿੱਥੇ ਨਹੀਂ ਜਾਣਾ ਹੈ, ਸਾਡੀਆਂ ਗੱਲਾਂ ਦਾ ਦਾਇਦਾ ਇੰਨਾ ਸੀਮਿਤ ਹੈ । ਜਾਂ ਕਦੇ ਉਸ ਦੇ ਦਿਲ ਦੇ ਅੰਦਰ ਜਾ ਕੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਖੋਲਣ ਲਈ ਅਸੀਂ ਮੌਕਾ ਦਿੱਤਾ ਹੈ? ਤੁਸੀਂ ਇਹ ਜ਼ਰੂਰ ਕਰੋ। ਜੇਕਰ ਬੱਚੇ ਤੁਹਾਡੇ ਨਾਲ ਖੁੱਲਣਗੇ ਤਾਂ ਉਹ ਕੀ ਚਲ ਰਿਹਾ ਹੈ ਪਤਾ ਚੱਲੇਗਾ। ਬੱਚਿਆਂ ਵਿੱਚ ਬੁਰੀ ਆਦਤ ਅਚਾਨਕ ਨਹੀਂ ਆਉਂਦੀ , ਹੌਲੀ ਹੌਲੀ, ਸ਼ੁਰੂ ਹੁੰਦੀ ਹੈ। ਅਤੇ ਜਿਵੇਂ ਜਿਵੇਂ ਬੁਰਾਈ ਸ਼ੁਰੂ ਹੁੰਦੀ ਹੈ ਤਾਂ ਘਰ ਵਿੱਚ ਉਸ ਦਾ ਬਦਲਾਅ ਵੀ ਸ਼ੁਰੂ ਹੁੰਦਾ ਹੈ। ਉਸ ਬਦਲਾਅ ਨੂੰ ਬਾਰੀਕੀ ਨਾਲ ਦੇਖਣਾ ਚਾਹੀਦਾ ਹੈ। ਉਸ ਬਦਲਾਅ ਨੂੰ ਜੇਕਰ ਬਰੀਕੀ ਨਾਲ ਦੇਖਾਂਗੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਬਿਲਕੁੱਲ ਸ਼ੁਰੂਆਤੀ ਦੌਰ ਵਿੱਚ ਹੀ ਆਪਣੇ ਬਾਲਕ ਨੂੁੰ ਬਚਾ ਲਵਾਂਗ। ਉਸ ਦੇ ਯਾਰ ਦੋਸਤਾਂ ਦੀ ਵੀ ਜਾਣਕਾਰੀ ਰੱਖੀਏ ਅਤੇ ਸਿਰਫ ਪ੍ਰਗਤੀ ਦੇ ਆਲੇ ਦੁਆਲੇ ਗੱਲਾਂ ਨੂੰ ਸੀਮਿਤ ਨਾ ਰੱਖੋ। ਉਸ ਦੇ ਜੀਵਨ ਦੀ ਗਹਿਰਾਈ, ਉਸ ਦੀ ਸੋਚ, ਉਸ ਦੇ ਤਰਕ, ਉਸ ਦੇ ਵਿਚਾਰ, ਉਸ ਦੀ ਕਿਤਾਬ, ਉਸ ਦੇ ਦੋਸਤ, ਉਸ ਦੇ ਮੋਬਾਇਲ ਫੋਨਜ਼ ‘ਤੇ ਕੀ ਹੋ ਰਿਹਾ ਹੈ ਕਿੱਥੇ ਉਸ ਦਾ ਸਮਾਂ ਬੀਤ ਰਿਹਾ ਹੈ, ਆਪਣੇ ਬੱਚਿਆਂ ਨੂੰ ਬਚਾਉਣਾ ਹੋਵੇਗਾ। ਮੈਂ ਸਮਝਦਾ ਹਾਂ ਜੋ ਕੰਮ ਮਾਂ-ਬਾਪ ਕਰ ਸਕਦੇ ਹਨ ਉਹ ਕੋਈ ਨਹੀਂ ਕਰ ਸਕਦਾ। ਸਾਡੇ ਇੱਥੇ ਸਦੀਆਂ ਤੋਂ ਆਪਣੇ ਵੱਡਿਆਂ ਵਡੇਰਿਆਂ ਨੇ ਕੁਝ ਗੱਲਾਂ ਵਿਦਵਤਤਾਪੂਰਨ ਕਹੀਆਂ ਹਨ ਅਤੇ ਤਾਂ ਹੀ ਤਾਂ ਉਨਾਂ੍ਹ ਨੂੰ ਸਟੇਟਸਮੈਨ ਕਿਹਾ ਜਾਂਦਾ ਹੈ । ਸਾਡੇ ਇੱਥੇ ਕਿਹਾ ਜਾਂਦਾ ਹੈ-
5 ਵਰ੍ਹੇ ਲੈ ਲਓ
ਦਸ ਲਓ ਤਾੜਨ ਦੇਈ।
5 ਵਰ੍ਹੇ ਲੈ ਲਓ
ਦਸ ਲਓ ਤਾੜਨ ਦੇਈ।
ਸੁਤ ਹੀ ਸੋਲ੍ਹਾਂ ਸਾਲ ਵਿੱਚ
ਮਿੱਤਰ ਸਰਿਜ ਗਨਿ ਦੇਈ
ਸੁਤ ਹੀ ਸੋਲ੍ਹਾਂ ਸਾਲ ਵਿੱਚ
ਮਿੱਤਰ ਸਰਿਜ ਗਨਿ ਦੇਈ

ਕਹਿਣ ਦਾ ਮਤਲਬ ਹੈ ਕਿ ਬੱਚੇ ਦੀ ਪੰਜ ਵਰ੍ਹੇ ਦੀ ਉਮਰ ਤੱਕ ਮਾਤਾ ਪਿਤਾ ਪ੍ਰੇਮ ਅਤੇ ਦੁਲਾਰ ਦਾ ਵਿਵਹਾਰ ਰੱਖਣ। ਇਸ ਤੋਂ ਬਾਦ ਜਦ ਪੁੱਤਰ 10 ਸਾਲ ਦਾ ਹੋ ਜਾਵੇ ਤਾਂ ਉਸ ਲਈ ਡਿਸਿਪਲਿਨ ਹੋਣਾ ਚਾਹੀਦਾ ਹੈ। ਡਿਸਿਪਲਿਨ ਦਾ ਆਗ੍ਰਹ ਹੋਣਾ ਚਾਹੀਦਾ ਹੈ ਤੇ ਕਦੇ ਕਦੇ ਅਸੀਂ ਦੇਖਿਆ ਹੈ ਕਿ ਸਮਝਦਾਰ ਮਾਂ ਰੁਸ ਜਾਂਦੀ ਹੈ ਇੱਕ ਦਿਨ ਬੱਚੇ ਨਾਲ ਗੱਲ ਨਹੀਂ ਕਰਦੀ ਹੈ । ਬੱਚੇ ਲਈ ਬਹੁਤ ਵੱਡੀ ਸਜਾ ਹੁੰਦੀ ਹੈ। ਸਜਾ ਮਾਂ ਤਾਂ ਆਪਣੇ ਨੂੰ ਹੀ ਦਿੰਦੀ ਹੈ ਪਰ ਬੱਚੇ ਨੂੰ ਵੀ ਸਜਾ ਜੋ ਜਾਂਦੀ ਹੈ। ਮਾਂ ਕਹਿ ਦੇਵੇ ਕਿ ਮੈਂ ਬਸ ਅੱਜ ਬੋਲਾਂਗੀ ਨਹੀਂ । ਤੁਸੀਂ ਦੇਖੋ 10 ਸਾਲ ਦਾ ਬੱਚਾ ਪੁੂਰਾ ਦਿਨ ਪ੍ਰੇਸ਼ਾਨ ਹੋ ਜਾਂਦਾ ਹੈ। ਉਹ ਆਪਣੀ ਆਦਤ ਬਦਲ ਦਿੰਦਾ ਹੈ ਅਤੇ 16 ਸਾਲ ਦਾ ਜਦ ਹੋ ਜਾਵੇ ਤਾਂ ਉਸ ਦੇ ਨਾਲ ਮਿੱਤਰ ਵਰਗਾ ਵਿਵਹਾਰ ਹੋਣਾ ਚਾਹੀਦਾ ਹੈ। ਖੁੱਲ ਕੇ ਗੱਲਬਾਤ ਹੋਣੀ ਚਾਹੀਦੀ ਹੈ। ਇਹ ਸਾਡੇ ਵੱਡਿਆਂ ਵਡੇਰਿਆਂ ਨੇ ਬਹੁਤ ਚੰਗੀ ਗੱਲ ਦੱਸੀ ਹੈ। ਮੈ ਚਾਹੁੰਦਾ ਹਾਂ ਕਿ ਸਾਡੇ ਪਰਿਵਾਰਕ ਜੀਵਨ ਵਿੱਚ ਇਸ ਦਾ ਕਿਸ ਤਰਾਂ੍ਹ ਹੋਵੇ ਇਸਤੇਮਾਲ।
ਇੱਕ ਗੱਲ ਮੈਂ ਦੇਖ ਰਿਹਾ ਹਾਂ ਦਵਾਈ ਵੇਚਣ ਵਾਲਿਆਂ ਦੀ । ਕਦੇ ਕਦੇ ਤਾਂ ਦਵਾਈਆਂ ਦੇ ਨਾਲ ਵੀ ਇਸ ਤਰਾਂ੍ਹ ਦੀ ਚੀਜ ਆ ਜਾਂਦੀ ਹੈ ਜਦ ਤੱਕ ਡਾਕਟਰ ਦੀ ਪਰਚੀ ਦੇ ਬਿਨਾਂ੍ਹ ਅਜਿਹੀਆਂ ਦਵਾਈਆਂ ਨਾ ਦਿੱਤੀਆਂ ਜਾਣ। ਕਦੇ ਕਦੇ ਤਾਂ ਕਫ ਸਿਰਪ ਵੀ ਡਰੱਗ ਦੀ ਆਦਤ ਲੈਣ ਦੀ ਸ਼ੁਰੂਆਤ ਬਣ ਜਾਂਦਾ ਹੈ। ਬਹੁਤ ਸਾਰੀਆਂ ਚੀਜ਼ਾ ਹਨ ਮੈਂ ਇਸ ਦੀ ਚਰਚਾ ਨਹੀਂ ਕਰਨਾ ਚਾਹੁੰਦਾ ਹਾਂ। ਪਰ ਇਸ ਡੀਸਿਪਲਿਨ ਨੂੰ ਵੀ ਸਾਨੂੰ ਸਵੀਕਾਰ ਕਰਨਾ ਹੋਵੇਗਾ।
ਇਨਾਂ੍ਹ ਦਿਨਾਂ ਚੰਗੀ ਪੜ੍ਹਾਈ ਲਈ ਪਿੰਡ ਦੇ ਬੱਚੇ ਵੀ ਆਪਣਾ ਰਾਜ ਛੱਡ ਕੇ ਚੰਗੀ ਥਾਂ ਉਤੇ ਐਡਮਿਸ਼ਨ ਲਈ ਬੋਰਡਿੰਗ ਲਾਈਫ ਜਿਉਂਦੇ ਹਨ, ਹੋਸਟਲ ਵਿੱਚ ਰਹਿੰਦੇ ਹਨ। ਮੈਂ ਅਜਿਹਾ ਸੁਣਿਆ ਹੈ ਕਿ ਉਹ ਕਦੇ ਕਦੇ ਇਨਾਂ੍ਹ ਬੁਰਾਈਆਂ ਦਾ ਪ੍ਰਵੇਸ਼ ਦਵਾਰ ਬਣ ਜਾਂਦੇ ਹਨ। ਇਸ ਵਿਸ਼ੇ ਵਿੱਚ ਸਿੱਖਿਅਕ ਸੰਸਥਾਵਾਂ, ਸਮਾਜ, ਸੁਰੱਖਿਆ ਬਲਾਂ ਤੇ ਸਾਰਿਆਂ ਨੂੰ ਵੱਡੀ ਜਾਗਰੂਕਤਾ ਰੱਖਣੀ ਪਵੇਗੀ। ਜਿਸ ਦੀ ਜਿੰਮੇਂਵਾਰੀ ਹੈ ਉਸ ਦੀ ਜਿੰਮੇਂਵਾਰੀ ਪੂਰਾ ਕਰਨ ਦਾ ਯਤਨ ਹੋਵੇਗਾ। ਸਰਕਾਰ ਦੇ ਜਿੰਮੇ ਜੋ ਹੋਵੇਗਾ ਉਹ ਸਰਕਾਰ ਨੂੰ ਕਰਨਾ ਪਵੇਗਾ। ਅਤੇ ਇਸ ਲਈ ਸਾਡੀ ਕੋਸ਼ਿਸ਼ ਰਹਿਣੀ ਚਾਹੀਦੀ ਹੈ।
ਮੈਂ ਇਹ ਵੀ ਚਾਹੁੰਦਾ ਹਾਂ ਕਿ ਜੋ ਚਿੱਠੀਆਂ ਆਈਆਂ ਹਨ ਉਨਾਂ੍ਹ ਵਿੱਚ ਬਹੁਤ ਰੋਚਕ, ਬਹੁਤ ਦਰਦਨਾਕ, ਚਿੱਠੀਆਂ ਵੀ ਹਨ ਅਤੇ ਬਹੁਤ ਪ੍ਰਰੇਕ ਚਿੱਠੀਆਂ ਵੀ ਹਨ। ਮੈਂ ਅੱਜ ਸਾਰੀਆਂ ਦਾ ਵਰਣਨ ਤਾਂ ਨਹੀਂ ਕਰਦਾ। ਪਰ ਇੱਕ ਮਿਸਟਰ ਦੱਤ ਕਰਕੇ ਸਨ, ਜੋ ਨਸ਼ੇ ਵਿੱਚ ਡੁੱਬ ਗਏ ਸਨ। ਜੇਲ ਵਿੱਚ ਉਨਾਂ੍ਹ ਉਤੇ ਬਹੁਤ ਪਾਬੰਦੀਆਂ ਸਨ,। ਫਿਰ ਬਾਅਦ ਵਿੱਚ ਜੀਵਨ ਵਿੱਚ ਬਦਲਾਅ ਆਇਆ। ਜੇਲ ਵਿੱਚ ਵੀ ਪੜ੍ਹਾਈ ਕੀਤੀ ਅਤੇ ਹੌਲੀ ਹੌਲੀ ਉਨਾਂ੍ਹ ਦਾ ਜੀਵਨ ਬਦਲ ਗਿਆ। ਉਨਾਂ੍ਹ ਦੀ ਇਹ ਕਥਾ ਬਹੁਤ ਪ੍ਰਚਲਿਤ ਹੈ। ਯੇਰਵੜਾ ਜੇਲ ਵਿੱਚ ਸਨ, ਅਜਿਹੀਆਂ ਤਾਂ ਕਈ ਕਹਾਣੀਆਂ ਹੋਣਗੀਆਂ। ਕਈ ਲੋਕ ਹਨ ਜੋ ਇਸ ਵਿੱਚੋੋਂ ਬਾਹਰ ਆਏ ਹਨ। ਅਸੀਂ ਬਾਹਰ ਆ ਸਕਦੇ ਹਾਂ ਤੇ ਆਉਣਾ ਵੀ ਚਾਹੀਦਾ ਹੈ। ਉਸ ;ਲਈ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ, ਉਸੇ ਤਰਾਂ੍ਹ ਨਾਲ। ਆਉਣ ਵਾਲੇ ਦਿਨਾਂ ਵਿੱਚ ਮੈਂ ਸੈਲੀਬਰਿਟੀਜ਼ ਨੂੰ ਵੀ ਬੇਨਤੀ ਕਰਾਂਗਾ । ਚਾਹੇ ਸਿਨੇਮਾ ਕਲਾਕਾਰ ਹੋਣ, ਖੇਡ ਜਗਤ ਨਾਲ ਜੁੜੇ ਹੋਏ ਲੋਕ ਹੋਣ, ਜਨਤਕ ਜੀਵਨ ਨਾਲ ਜੁੜੇ ਹੋਏ ਲੋਕ ਹੋਣ। ਸਭਿਆਚਾਰਕ ਸੰਤ ਜਗਤ ਹੋਣ, ਹਰ ਥਾਂ ਤੋਂ ਇਸ ਵਿਸ਼ੇ ਉਤੇ ਵਾਰ ਵਾਰ ਲੋਕਾਂ ਨੂੰ ਜਿੱਥੇ ਵੀ ਮੌਕਾ ਮਿਲੇ, ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ। ਸਾਨੂੰ ਸੁਨੇਹਾ ਦਿੰਦੇ ਰਹਿਣਾ ਚਾਹੀਦਾ ਹੈ। ਉਸ ਨਾਲ ਜ਼ਰੂਰੀ ਲਾਭ ਹੋਵੇਗਾ। ਜੋ ਸ਼ੋਸਲ ਮੀਡੀਆ ਵਿੱਚ ਐਕਟਿਵ ਹਨ ਉਨਾਂ੍ਹ ਨੂੰ ਮੈਂ ਬੇਨਤੀ ਕਰਦਾ ਹਾਂ। ਕਿ ਅਸੀਂ ਸਾਰਿਆਂ ਨਾਲ ਮਿਲ ਕੇ ਨਸ਼ਾ ਰਹਿਤ ਭਾਰਤ ਹੈਸ਼ ਟੈਗ ਦੇ ਨਾਲ ਇੱਕ ਲਗਾਤਾਰ ਮੁਹਿੰਮ ਚਲਾ ਸਕਦੇ ਹਾਂ ।ਕਿਉਂ ਕਿ ਇਸ ਦੁਨੀਆਂ ਨਾਲ ਜੁੜੇ ਹੋਏ ਜ਼ਿਆਦਾਤਰ ਬੱਚੇ ਸੋਸ਼ਲ ਮੀਡੀਆ ਨਾਲ ਵੀ ਜੁੜੇ ਹੋਏ ਹਨ। ਜੇ ਅਸੀਂ ਨਸ਼ਾ ਰਹਿਤ ਭਾਰਤ ਹੈਸ਼ ਟੈਗ, ਇਸ ਨੂੰ ਅੱਗੇ ਵਧਾਵਾਂਗੇ ਤਾਂ ਇੱਕ ਲੋਕ ਸਿੱਖਿਆ ਦਾ ਇੱਕ ਵਧੀਆ ਮਾਹੌਲ ਅਸੀਂ ਖੜ੍ਹਾ ਕਰ ਸਕਦੇ ਹਾਂ।
ਮੈਂ ਚਾਹੁੰਦਾ ਹਾਂ ਕਿ ਇਸ ਗੱਲ ਨੂੰ ਹੋਰ ਅੱਗੇ ਤੋਰੀਏ । ਅਸੀਂ ਸਭ ਕੁਝ ਨ ਕੁਝ ਯਤਨ ਕਰੀਏ , ਜਿਨਾਂ੍ਹ ਸਫਲਤਾ ਪ੍ਰਾਪਤ ਕੀਤੀ ਹੈ ਉਹ ਉਸ ਨੂੰ ਸ਼ੇਅਰ ਕਰਦੇ ਰਹਿਣ। ਪਰ ਮੈਂ ਇਸ ਵਿਸ਼ੇ ਨੂੰ ਇਸ ਲਈ ਛੂਹਿਆ ਹੈ ਮੈਂ ਕਿਹਾ ਕਿ ਦੁੱਖ ਵੰਡਣ ਨਾਲ ਦੁੱਖ ਘੱਟ ਹੁੰਦਾ ਹੈ, ਦੇਸ਼ ਦਾ ਦਰਦ ਹੈ , ਇਹ ਮੈਂ ਕੋਈ ਉਪਦੇਸ਼ ਨਹੀਂ ਦੇ ਰਿਹਾ ਹਾਂ ਅਤੇ ਨਾ ਹੀ ਮੈਨੂੰ ਉਪਦੇਸ਼ ਦੇਣ ਦਾ ਹੱਕ ਹੈ। ਸਿਰਫ ਆਪਣਾ ਦੁੱਖ ਵੰਡ ਰਿਹਾ ਹਾਂ , ਜਾਂ ਤਾਂ ਜਿਨਾਂ੍ਹ ਪਰਿਵਾਰਾਂ ਵਿੱਚ ਇਹ ਦੁੱਖ ਹੈ ਉਸ ਦੁੱਖ ਵਿੱਚ ਮੈਂ ਸ਼ਾਮਿਲ ਹੋਣਾ ਚਾਹੁੰਦਾ ਹਾਂ। ਮੈਂ ਇੱਕ ਜ਼ਿੰਮੇਂਵਾਰੀ ਦਾ ਮਾਹੌਲ ਬਨਾਉਣਾ ਚਾਹੁੰਦਾ ਹਾਂ। ਹੋ ਸਕਦਾ ਹੈ ਇਸ ਵਿਸੇ ਵਿੱਚ ਮਤਭੇਦ ਹੋ ਸਕਦੇ ਸਕਦੇ ਹਨ । ਪਰ ਕਿੱਤੇ ਤਾਂ ਸ਼ੁਰੂ ਕਰਨਾ ਪਵੇਗਾ।
ਮੈਂ ਕਿਹਾ ਸੀ ਕਿ ਮੈਂ ਖੁਸ਼ੀਆਂ ਵੀ ਵੰਡਣਾ ਚਾਹੁੰਦਾ ਹਾਂ । ਮੈਨੂੰ ਪਿਛਲੇ ਹਫਤੇ ਬਲਾਇੰਡ ਕ੍ਰਿਕੇਟ ਟੀਮ ਨਾਲ ਮਿਲਣ ਦਾ ਮੌਕਾ ਮਿਲਿਆ।ਵਿਸ਼ਵ ਕੱਪ ਜਿੱਤ ਕੇ ਆਏ ਸਨ। ਪਰ ਜੋ ਮੈਂ ਉਨਾਂ੍ਹ ਦਾ ਹੌਸਲਾ ਦੇਖਿਆ, ਉਨਾਂ੍ਹ ਦੀ ਉਮੰਗ ਦੇਖੀ, ਆਤਮ ਵਿਸ਼ਵਾਸ ਦੇਖਿਆ,ਪ੍ਰਮਾਤਮਾ ਨੇ ਜਿਨਾਂ੍ਹ ਨੂੰ ਅੱਖਾਂ ਦਿੱਤੀਆ ਹਨ, ਹੱਥ ਪੈਰ ਦਿੱਤੇ ਹਨ , ਸਭ ਕੁਝ ਦਿੱਤਾ ਹੈ ਪਰ ਸ਼ਾਇਦ ਅਜਿਹਾ ਜਜ਼ਬਾ ਸਾਡੇ ਕੋਲ ਨਹੀਂ ਹੈ, ਜੋ ਮੈ ਉਨਾਂ੍ਹ ਬਲਾਇੰਡ ਕ੍ਰਿਕੇਟਰਾਂ ਵਿੱਚ ਦੇਖਿਆ ਸੀ। ਕੀ ਉਮੰਗ ਸੀ, ਕੀ ਉਤਸ਼ਾਹ ਸੀ। ਯਾਨੀ ਮੈਨੂੰ ਵੀ ਉਨਾਂ੍ਹ ਨਾਲ ਮਿਲ ਕੇ ਊਰਜਾ ਮਿਲੀ। ਸੱਚਮੁੱਚ ਵਿੱਚ ਅਜਿਹੀਆਂ ਗੱਲਾਂ ਜੀਵਨ ਨੂੰ ਬਹੁਤ ਆਨੰਦ ਦਿੰਦੀਆਂ ਹਲ। ਪਿਛਲੇ ਦਿਨਾਂ ਵਿੱਚ ਇਹ ਖ਼ਬਰ ਚਰਚਾ ਵਿੱਚ ਰਹੀ । ਜੰਮੂ ਕਸ਼ਮੀਰ ਦੀ ਕ੍ਰਿਕੇਟ ਟੀਮ ਨੇ ਮੁੰਬਈ ਜਾ ਸਕੇ ਮੁੰਬਈ ਦੀ ਟੀਮ ਨੂੰ ਹਰਾਇਆ। ਮਂੈ ਇਸ ਨੂੰ ਹਾਰ ਜਿੱਤ ਦੇ ਤੌਰ ਉਤੇ ਨਹੀਂ ਦੇਖ ਰਿਹਾ ਹਾਂ। ਮੈਂ ਇਸ ਘਟਨਾਂ ਨੂੰ ਦੂਜੇ ਰੂਪ ਵਿੱਚ ਦੇਖ ਰਿਹਾ ਹਾ। ਪਿਛਲੇ ਲੰਬੇ ਸਮੇਂ ਤੋਂ ਕਸ਼ਮੀਰ ਵਿੱਚ ਹੜ੍ਹ ਦੇ ਕਾਰਨ ਸਾਰੇ ਮੈਦਾਨਪਾਣੀ ਨਾਲ ਭਰੇ ਸਨ ਕਸ਼ਮੀਰ ਖਤਰਿਆਂ ਵਿੱਚੋਂ ਲੰਘ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਮੁਸ਼ਕਿਲਾਂ ਦੇ ਵਿੱਚ ਵੀ ਇਸ ਟੀਮ ਨੇ ਜੋ ਟੀਮ ਭਾਵਨਾ ਦੇ ਨਾਲ , ਬੁਲੰਦੀ ਦੇ ਹੌਸਲੇ ਨਾਲ, ਜੋ ਜਿੱਤ ਪ੍ਰਾਪਤ ਕੀਤੀ ਉਹ ਸ਼ਲਾਘਾਯੋਗ ਹੈ। ਅਤੇ ਇਸ ਲਈ ਮੁਸਕਿਲਾਂ ਹਨ, ਵਿਪਰੀਤ ਹਾਲਾਤ ਹੋਣ , ਸੰਕਟ ਹੋਵੇ , ਉਸ ਦੇ ਬਾਅਦ ਵੀ ਟੀਚੇ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੇ ਦਿਖਾਇਆ ਹੈ। ਅਤੇ ਇਸ ਲਈ ਹੋਰ ਮੈਨੂੰ ਇਸ ਗੱਲ ਨੂੰ ਸੁਣ ਕੇ ਖ਼ਾਸ ਆਨੰਦ ਹੋਇਆ, ਗੌਰਵ ਹੋਇਆ, ਅਤੇ ਮੈਂ ਇਨਾਂ੍ਹ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ।
ਦੋ ਦਿਨ ਪਹਿਲਾਂ ਯੂਨਾਇਟਿਡ ਨੇਸ਼ਨ ਨੇ ਯੋਗ ਨੂੰ, ਪੂਰਾ ਵਿਸ਼ਵ 21 ਜੂਨ ਨੂੰ ਯੋਗ ਦਿਵਸ ਦੇ ਤੌਰ ਤੇ ਮੰਨੇ, ਇਸ ਦੇ ਲਈ ਮਨਜ਼ੂਰੀ ਦਿੱਤੀ ਹੈ। ਭਾਰਤ ਲਈ ਬਹੁਤ ਹੀ ਗੌਰਵ ਦਾ, ਆਨੰਦ ਦਾ ਮੌਕਾ ਹੈ, ਸਦੀਆਂ ਤੋਂ ਸਾਡੇ ਵੱਡੇ ਵਡੇਰਿਆਂ ਨੇ ਇਸ ਮਹਾਨ ਪ੍ਰੰਪਰਾ ਨੂੰ ਵਿਕਸਿਤ ਕੀਤਾ ਸੀ, ਉਸ ਨਾਲ ਅੱਜ ਵਿਸ਼ਵ ਜੁੜ ਗਿਆ। ਯੋਗ ਵਿਅਕਤੀਗਤ ਜੀਵਨ ਵਿੱਚ ਤਾਂ ਲਾਭ ਕਰਦਾ ਸੀ, ਪਰ ਯੋਗ ਨੇ ਇਹ ਵੀ ਦਿਖਾ ਦਿੱਤਾ ਹੈ ਕਿ ਉਹ ਦੁਨੀਆਂ ਨੂੰ ਜੋੜਨ ਦਾ ਕਾਰਨ ਬਣ ਸਕਦਾ ਹੈ। ਸਾਡੀ ਦੁਨੀਆਂ ਯੋਗ ਦੇ ਮੁੱਦੇ ਉਤੇ ਯੂ.ਐਨ. ਵਿੱਚ ਜੁੜ ਗਈ । ਅਤੇ ਮੈਂ ਦੇਖ ਰਿਹਾ ਹਾਂ ਕਿ ਸਰਵ ਸੰਮਤੀ ਨਾਲ ਪ੍ਰਸਤਾਵ ਦੋ ਦਿਨ ਪਹਿਲਾਂ ਮਨਜ਼ੂਰ ਹੋਇਆ ਅਤੇ 177 ਦੇਸ਼ ਕੋ-ਸਪਾਂਸਰ ਬਣੇ। ਭੂਤਕਾਲ ਵਿੱਚ ਨੈਲਸਨ ਮੰਡੇਲਾ ਜੀ ਦੇ ਜਨਮ ਦਿਨ ਨੂੰ ਮਨਾਉਣ ਦਾ ਫੈਸਲਾ ਹੋਇਆ ਸੀ। ਤਦ 177 ਬਣੀਆਂ ਸਨ। ਉਸ ਤੋਂ ਪਹਿਲਾਂ ਅੰਤਰਰਸ਼ਟਰੀ ਟਾਇਲਟ ਡੇਅ ਲਈ ਕੋਸ਼ਿਸ਼ ਹੋਈ ਸੀ ਤਾਂ 177 ਦੇਸ਼ ਕੋ-ਸਪਾਂਸਰ ਹੋਈਆਂ ਸਨ । ਉਸ ਤੋਂ ਪਹਿਲਾਂ 2 ਅਕਤੂਬਰ ਨੂੰ ਨਾਨ ਵਾਇਲੈਂਸ ਡੇਅ 144 ਦੇਸ਼ ਕੋ-ਸਪਾਂਸਰ ਬਣੇ ਸਨ।177 ਦੇਸ਼ਾਂ ਦਾ ਕੋ-ਸਪਾਂਸਰ ਬਣਨਾ :ਯਾਨੀ ਇੱਕ ਵਿਸ਼ਵ ਰਿਕਾਰਡ ਹੋ ਗਿਆ ਹੈ।ਦੁਨੀਆਂ ਦੇ ਸਾਰੇ ਦੇਸ਼ਾਂ ਦਾ ਮੈਂ ਅਭਾਰੀ ਹਾਂ ਜਿਨਾਂ੍ਹ ਨੇ ਭਾਰਤ ਦੀ ਇਸ ਭਾਵਨਾ ਦਾ ਆਦਰ ਕੀਤਾ ਅਤੇ ਵਿਸ਼ਵ ਯੋਗ ਦਿਵਸ ਮਣਾਉਣ ਦਾ ਫੈਸਲਾ ਕੀਤਾ । ਸਾਡੇ ਸਾਰਿਆਂ ਦੀ ਜ਼ਿੰਮੇਂਵਾਰੀ ਬਣਦੀ ਹੈ ਕਿ ਯੋਗ ਦੀ ਸਹੀ ਭਾਵਨਾ ਲੋਕਾਂ ਤੱਕ ਪਹੁੰਚੇ।
ਪਿਛਲੇ ਹਫਤੇ ਮੈਨੂੰ ਮੁੁੱਖ ਮੰਤਰੀਆਂ ਨਾਲ ਬੈਠਕ ਕਰਨ ਦਾ ਮੌਕਾ ਮਿਲਿਆ ਸੀ। ਮੁੱਖ ਮੰਤਰੀਆਂ ਦੀ ਮੀਟਿੰਗ ਤਾਂ 50 ਵਰ੍ਹਿਆਂ ਤੋਂ ਹੋ ਰਹੀ ਹੈ, 60 ਸਾਲ ਤੋਂ ਹੋ ਰਹੀ ਹੈ। ਪਰ ਇਸ ਵਾਰ ਪ੍ਰਧਾਨ ਮੰਰਤੀ ਦੇ ਨਿਵਾਸ ਸਥਾਨ ਉਤੇ ਮਿਲਣੀ ਹੋਣੀ ਅਤੇ ਉਸ ਤੋਂ ਵੱਧ ਅਸੀਂ ਇੱਕ ਰੀਟਰੀਟ ਦਾ ਪ੍ਰੋਗਰਾਮ ਸ਼ੁਰੂ ਕੀਤਾ, ਜਿਸ ਵਿੱਚ ਹੱਥ ਵਿੱਚ ਕੋਈ ਕਾਗਜ਼ ਨਹੀ, ਕੋਈ ਕਲਮ ਨਹੀਂ, ਸਾਥ ਵਿੱਚ ਕੋਈ ਅਫਸਰ ਨਹੀਂ, ਕੋਈ ਫਾਈਲ ਨਹੀਂ , ਸਾਰੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਬਰਾਬਰ ਦੇ ਮਿੱਤਰ ਦੇ ਤੌਰ ਉਤੇ ਬੈਠੇ। ਦੋ ਢਾਈ ਘੰਟੇ ਤੱਕ ਸਮਾਜ ਦੇ, ਦੇਸ਼ ਦੇ ਵੱਖ ਵੱਖ ਵਿਸ਼ਿਆਂ ਉਤੇ ਬਹੁਤ ਗੱਭੀਰਤਾਪੂਰਵਕ ਗੱਲਾਂ ਕੀਤੀਆਂ। ਹਲਕੇ ਫੁੱਲਕੇ ਮਾਹੌਲ ਵਿੱਚ ਗੱਲਾਂ ਕੀਤੀਆਂ। ਮਨ ਖੋਲ ਕੇ ਗੱਲਾਂ ਕੀਤੀਆਂ। ਕਿਤੇ ਉਸ ਨੂੰ ਰਾਜਨੀਤੀ ਦਾ ਪਰਛਾਵਾਂ ਨਹੀਂ ਦਿੱਤਾ। ਮੇਰੇ ਲਈ ਇਹ ਬਹੁਤ ਹੀ ਆਨੰਦਮਈ ਅਨੁਭੂਤੀ ਸੀ। ਉਸ ਨੂੰ ਵੀ ਮੈਂ ਤੁਹਾਡੇ ਵਿੱਚ ਸ਼ੇਅਰ ਕਰਨਾ ਚਾਹੁੰਦਾ ਹਾਂ।
ਪਿਛਲੇ ਹਫਤੇ ਮੈਨੂੰ ਉਤਰ ਪੂਰਬ ਜਾਣ ਦਾ ਮੌਕਾ ਮਿਲਿਆ। ਮੈਂ ਤਿੰਨ ਦਿਨ ਉਥੇ ਰਿਹਾ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਵਿਸ਼ੇਸ਼ ਬੇਨਤੀ ਕਰਦਾ ਹਾਂ ਕਿ ਤੁਹਾਡਾ ਜੇਕਰ ਤਾਜਮਹਿਲ ਦੇਖਣ ਨੂੰ ਮਨ ਕਰਦਾ ਹੈ, ਤੁਹਾਡਾ ਜੇਕਰ ਸਿੰਗਾਪੁਰ ਦੇਖਣ ਦਾ ਮਨ ਕਰਦਾ ਹੈ, ਤੁਹਾਡਾ ਕਦੇ ਡੁਬਈ ਦੇਖਣ ਦਾ ਮਨ ਕਰਦਾ ਹੈ ਮੈਂ ਕਹਿੰਦਾ ਹਾਂ ਦੋਸਤੋ, ਕੁਦਰਤ ਦੇਖਣੀ ਹੈ , ਈਸ਼ਵਰ ਦਾ ਕੁਦਰਤੀ ਰੂਪ ਦੇਖਣਾ ਹੈ ਤਾਂ ਤੁਸੀਂ ਉਤਰ ਪੂਰਬ ਜ਼ਰੂਰ ਜਾਓ। ਮੈਂ ਪਹਿਲਾਂ ਵੀ ਜਾਂਦਾ ਸੀ ਪਰ ਪ੍ਰਧਾਨ ਮੰਤਰੀ ਦੇ ਤੌਰ ਉਤੇ ਮੈਂ ਜਦੋਂ ਗਿਆ, ਤਾਂ ਉਥੋਂ ਦੀ ਤਾਕਤ ਨੂੰ ਪਛਾਣਨ ਦਾ ਯਤਨ ਕੀਤਾ। ਆਪਾਰ ਸ਼ਕਤੀਆਂ ਦੀਆਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਸਾਡਾ ਉਤਰ ਪੂਰਬ ਹੈ। ਇੰਨੇ ਪਿਆਰੇ ਲੋਕ ਹਨ, ਇੰਨਾ ਚੰਗਾ ਵਾਤਾਵਰਣ ਹੈ, ਮੈਂ ਸੱਚਮੁੱਚ ਵਿੱਚ ਬਹੁਤ ਆਨੰਦ ਲੈ ਕੇ ਆਇਆ ਹਾਂ। ਕਦੇ ਕਦੇ ਲੋਕ ਪੁੱਛਦੇ ਹਨ ਨ? ਮੋਦੀ ਜੀ ਤੁਸੀਂ ਥੱਕਦੇ ਨਹੀਂਂ ਹੋ ਕੀ ? ਮੈਂ ਕਹਿੰਦਾ ਹਾਂ ਉਤਰ ਪੂਰਬ ਜਾ ਕੇ ਤਾਂ ਲੱਗਦਾ ਹੈ ਕਿਸੇ ਕੋਨੇ ਵਿੱਚ ਥਕਾਵਟ ਹੁੰਦੀ ਹੋਵੇਗੀ, ਉਹ ਵੀ ਚੱਲੀ ਗਈ। ਮੈਨੂੰ ਇੰਨੀ ਖੁਸ਼ੀ ਹੋਈ । ਅਤੇ ਜੋ ਪਿਆਰ ਦਿੱਤਾ ਉਥੇ ਦੇ ਲੋਕਾਂ ਨੇ, ਜੋ ਮੇਰਾ ਸਵਾਗਤ ਸਨਮਾਨ ਉਹ ਤਾਂ ਇੱਕ ਗੱਲ ਹੈ। ਪਰ ਜੋ ਆਪਣਾਪਣ ਸੀ ਉਹ ਸੱਚਮੁੱਚ ਵਿੱਚ, ਮਨ ਨੂੰ ਛੂਹਣ ਵਾਲਾ ਸੀ, ਦਿਲ ਨੂੰ ਛੂਹਣ ਵਾਲਾ ਸੀ। ਮੈਂ ਤੁਹਾਨੂੰ ਵੀ ਕਹਾਂਗਾਂ ਕਿ ਸਿਰਫ ਮੋਦੀ ਨੂੰ ਹੀ ਇਹ ਮਜ਼ਾ ਲੈਣ ਦਾ ਅਧਿਕਾਰ ਨਹੀਂ ਹੈ ਭਾਰਤ ਦੇਹਰ ਦੇਸ਼ਵਾਸੀ ਨੂੰ ਹੈ। ਤੁਸੀਂ ਜ਼ਰੂਰ ਇਸ ਦਾ ਮਜ਼ਾ ਲਵੋ।

ਅਗਲੀ ਮਨ ਦੀ ਬਾਤ ਹੋਵੇਗੀ ਤਦ ਤਾਂ 2015 ਆ ਜਾਵੇਗਾ। 2014 ਦਾ ਇਹ ਮੇਰਾ ਸ਼ਾਇਦ ਇਹ ਆਖਿਰੀ ਪ੍ਰੋਗਰਾਮ ਹੈ।ਮੇੈ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ। 2015 ਦੇ ਨਵੇਂ ਵਰ੍ਹੇ ਦੀ ਮੈਂ ਅਗੇਤ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਮੇਰੇ ਮਨ ਦੀ ਬਾਤ ਨੂੰ ਖੇਤਰੀ ਚੈਨਲ ਦੇ ਜੋ ਰੇਡੀਓ ਚੈਨਲ ਹਨ ਤੁਹਾਡੇ ਜੋ ਪ੍ਰਾਦੇਸ਼ਿਕ ਚੈਨਲ ਹਨ ਉਸ ਵਿੱਚ ਜਿਸ ਦਿਨ ਸਵੇਰੇ ਮੇਰੇ ਮਨ ਦੀ ਬਾਤ ਹੁੰਦੀ ਹੈ ਉਸ ਦਿਨ ਰਾਤ ਨੂੰ 8-00 ਵਜੇ ਪ੍ਰਾਦੇਸ਼ਿਕ ਭਾਸ਼ਾ ਵਿੱਚ ਹੁੰਦੀ ਹੈ। ਅਤੇ ਮੈਂ ਦੇਖਿਆ ਕਿ ਕੁਝ ਪ੍ਰਾਦੇਸ਼ਿਕ ਭਾਸ਼ਾ ਵਿੱਚ ਤਾਂ ਆਵਾਜ਼ ਵੀ ਮੇਰੇ ਵਰਗੀ ਕੁਝ ਲੋਕ ਕੱਢਦੇ ਹਨ। ਮੈਂ ਵੀ ਹੈਰਾਨ ਹਾਂ ਕਿ ਇੰਨਾ ਵਧੀਆ ਕੰਮ ਸਾਡੇ ਆਕਾਸ਼ਵਾਣੀ ਦੇ ਨਾਲ ਜੋ ਕਲਾਕਾਰ ਜੁੜੇ ਹੋਏ ਹਨ ਉਹ ਕਰ ਰਹੇ ਹਨ ਮੈਂ ਉਨਾਂ੍ਹ ਨੂੰ ਵਧਾਈ ਦਿੰਦਾ ਹਾਂ। ਅਤੇ ਇਹ ਲੋਕਾਂ ਤੱਕ ਪਹੁੰਚਾਉਣ ਲਈ ਮੈਨੂੰ ਬਹੁਤ ਹੀ ਚੰਗਾ ਰਾਹ ਦਿਖਦਾ ਹੈ।ਇੰਨੀ ਵੱਡੀ ਗਿਣਤੀ ਵਿੱਚ ਚਿੱਠੀਆਂ ਆਈਆਂ ਹਨ ਇਨਾਂ੍ਹ ਚਿੱਠੀਆਂ ਨੂੰ ਦੇਖ ਕੇ ਸਾਡੇ ਆਕਾਸ਼ਵਾਣੀ ਨੇ ਇਸ ਦਾ ਇੱਕ ਛੋਟਾ ਜ਼ਿਹਾ ਤਰੀਕਾ ਲੱਭਿਆ ਹੈ। ਲੋਕਾਂ ਨੂੰ ਸਹੂੂਲਤ ਹੋਵੇ ਇਸ ਲਈ ਉਨਾਂ੍ਹ ਨੇ ਪੋਸਟ ਬਾਕਸ ਨੰਬਰ ਲੈ ਲਿਆ ਹੈ। ਤਾਂ ਮਨ ਦੀ ਬਾਤ ਉਤੇ ਜੇਕਰ ਤੁਸੀਂ ਕੁਝ ਗੱਲ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਪੋਸਟ ਬਾਕਸ ਉਤੇ ਲਿਖ ਸਕਦੇ ਹੋ ਹੁਣ।
ਮਨ ਕੀ ਬਾਤ
ਪੋਸਟ ਬਾਕਸ 111, ਆਕਾਸ਼ਵਾਣੀ
ਨਵੀਂ ਦਿੱਲੀ
ਮੈਨੂੰ ਉਡੀਕ ਰਹੇਗੀ ਤੁਹਾਡੀਆਂ ਚਿੱਠੀਆਂ ਦੀ । ਤੁਹਾਨੂੰ ਪਤਾ ਨਹੀਂ ਹੈ, ਤੁਹਾਡੀਆਂ ਚਿੱਠੀਆਂ ਮੇਰੇ ਲਈ ਪ੍ਰੇਰਨਾ ਬਣ ਜਾਂਦੀਆਂ ਹਨ। ਤੁਹਾਡੀ ਕਲਮ ਤੋਂ ਨਿਕਲੀ ਇੱਕ ਅੱਧੀ ਗੱਲ ਦੇਸ਼ ਦੇ ਕੰਮ ਆ ਸਕਦੀ ਹੈ। ਮੈਂ ਤੁਹਾਡਾ ਆਭਾਰੀ ਹਾਂ। ਫਿਰ ਅਸੀਂ 2015 ਜਨਵਰੀ ਵਿੱਚ ਕਿਸੇੇ ਨਾ ਕਿਸੇ ਐਤਵਾਰ ਨੂੰ ਜ਼ਰੂਰ 11 ਵਜੇ ਮਿਲਾਂਗੇ ਗੱਲਾਂ ਕਰਾਂਗੇ।
ਬਹੁਤ ਬਹੁਤ ਧੰਨਵਾਦ।

Check Also

ਸਾਕਾ ਸਰਹਿੰਦ : ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਬਜ਼ਾਦਿਆਂ ਦੀ ਸ਼ਹਾਦਤ ਦਾ …

Leave a Reply