Friday, December 27, 2024

ਆਪ ਮੁਹਾਰੇ ਅੱਥਰੂ….

ਆਪ ਮੁਹਾਰੇ ਅੱਥਰੂ, ਅੱਖਾਂ `ਚੋਂ ਵਹਿ ਜਾਂਦੇ।
ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।

ਅੱਜ ਤੱਕ ਤੇਰੀਆਂ ਯਾਦਾਂ ਮਨ `ਚ ਘੁੰਮਦੀਆਂ,
ਬੈਠ ਕੀਤੀਆਂ ਗੱਲਾਂ ਬੜਾ ਹੀ ਟੁੰਬਦੀਆਂ।
ਹੋਣ ਤੇਰੀਆਂ ਗੱਲਾਂ, ਜਦ ਸਾਰੇ ਬਹਿ ਜਾਂਦੇ।
ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ।
ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।

 

ਭਰ ਜੁਆਨੀ ਵਿੱਚ ਤੂੰ ਹੋ ਦੂਰ ਗਿਆ,
ਘਰ ਪਰਿਵਾਰ ਤਾਈਂ ਕਰ ਚਕਨਾਚੂਰ ਗਿਆ।
ਉਠੇ ਪੁੱਤਰ ਦੀ ਅਰਥੀ ਤੇ ਮਾਪੇ ਢਹਿ ਜਾਂਦੇ।
ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ।
ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।

‘ਸੁਖਬੀਰ’ ਰੱਬ ਦਾ ਭਾਣਾ, ਮਨ ਨੂੰ ਭਾਵੇਂ ਨਾ।
ਪੁੱਤ ਦੀ ਅਰਥੀ ਬਾਪ ਦੇ ਮੋਢੇ ਜਾਵੇ ਨਾ।
ਬੇਪਰਵਾਹ ਜਿਹੇ ਹੋ ਕੇ, ਕਿੱਥੇ ਬਹਿ ਜਾਂਦੇ।
ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ।
ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।

ਪੁੱਤਰਾਂ ਦਾ ਨਿੱਘ ਸਦਾ ਮਾਪੇ ਮਾਣਦੇ ਨੇ,
ਜਿਨਾਂ ਦੇ ਪੁੱਤ ਤੁਰ ਗਏ, ਦੁੱਖ ਉਹੋ ਜਾਣਦੇ ਨੇ।
ਸਾਰੇ ਜੀਅ ਫਿਰ, ਇਕੱਲੇ ਕਹਿਰੇ ਰਹਿ ਜਾਂਦੇ।
ਆਪ ਮੁਹਾਰੇ ਅੱਥਰੂ, ਅੱਖਾਂ ਚੋਂ ਵਹਿ ਜਾਂਦੇ।
ਪੁੱਤ ਦੇ ਖਿ਼ਆਲਾਤ, ਬੜਾ ਕੁੱਝ ਕਹਿ ਜਾਂਦੇ।0705202301

ਸੁਖਬੀਰ ਸਿੰਘ ਖੁਰਮਣੀਆਂ
ਛੇਹਰਟਾ, ਅੰਮ੍ਰਿਤਸਰ।
ਮੋ – 9855512677

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …