Thursday, May 29, 2025
Breaking News

ਪੀ.ਆਰ ਮੁੰਡਾ (ਮਿੰਨੀ ਕਹਾਣੀ)

ਅਸੀਂ ਐਮ.ਏ ਬੀ.ਐਡ ਪਾਸ ਲੜਕੀ ਦੇ ਵੇਖ ਵਿਖਾਲੇ ਲਈ ਵਿਚੋਲੇ ਵਲੋਂ ਦੱਸੇ ਸਥਾਨ ‘ਤੇ ਪਹੁੰਚ ਗਏ ਸੀ।
ਓਧਰੋਂ ਕੈਨੇਡਾ ਵਿੱਚ ਟਰੱਕ ਡਰਾਈਵਰ ਪੀ.ਆਰ ਮੁੰਡਾ ਵੀ ਆਪਣੇ ਸਕੇ-ਸਬੰਧੀਆਂ ਨਾਲ ਪੁੱਜ ਗਿਆ।
ਮੁੰਡੇ ਵਲੋਂ ਲੜਕੀ ਨੂੰ ਸਰਸਰੀ ਜਿਹੀ ਝਾਤੀ ਮਾਰੀ ਗਈ ਅਤੇ ਤੁਰੰਤ ਲੜਕੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ।
ਮੁੰਡਾ ਲੜਕੀ ਦਾ ਬਾਇਓ-ਡਾਟਾ ਇੱਕ ਡਾਇਰੀ ਵਿੱਚ ਦਰਜ਼ ਕਰਨ ਲੱਗਾ।
ਮੁੰਡੇ ਦੀ ਇਹ ਕੋਝੀ ਹਰਕਤ ਵੇਖ ਸਭੇ ਡੌਰ-ਭੌਰੇ ਹੋਏ ਦਿਖੇ।
ਅਚਾਨਕ! ਮੁੰਡਾ ਬੋਲਿਆ,” ਮੈਨੂੰ ਲੜਕੀ ਪਸੰਦ ਏ…! ਮੈਂ ਸਾਰਾ ਬਾਇਓ ਡਾਟਾ ਆਪਣੀ ਡਾਇਰੀ ਵਿੱਚ ਲਿਖ ਲਿਆ ਹੈ।
ਹੁਣ ਤੱਕ ਮੈਨੂੰ ਅਠਾਸੀ ਲੜਕੀਆਂ ਦੇ ਰਿਸ਼ਤੇ ਆ ਚੁੱਕੇ ਨੇ, ਓਨਾਂਨਵੇ ਨੰਬਰ `ਤੇ ਤੁਹਾਡੀ ਲੜਕੀ ਦਾ ਰਿਸ਼ਤਾ ਏ”।
ਉਹ ਬੁੱਲ੍ਹੀਆਂ ‘ਚ ਮੁਸਕਰਾਉਂਦਾ ਬੋਲਿਆ,” ਬਟ ਫਾਈਨਲ ਡਸੀਜ਼ਨ ਇਜ਼ ਸਟਿਲ ਪੈਂਡਿੰਗ, ਯੂ ਵਿਲ ਬੀ ਇਨਫੋਰਮਡ ਸੂਨ।” ਪੀ.ਆਰ. ਮੁੰਡਾ ਗੁਬਾਰੇ ਵਾਂਗੂੰ ਫੁੱਲਿਆ ਨਹੀਂ ਸਮਾ ਰਿਹਾ ਸੀ।ਉਹ ਲਗਾਤਾਰ ਬੋਲਦਾ ਗਿਆ।
ਪਰ ਇਕਦਮ ਲੜਕੀ ਉਠ ਖਲੌਤੀ ਅਤੇ ਉਚੀ ਉਚੀ ਬੋਲਣ ਲੱਗੀ,” ਮੇਰੇ ਵਲੋਂ ਕੋਰੀ ਨਾਂਹ ਏ,! ਮੈਨੂੰ ਮੁੰਡਾ ਪਸੰਦ ਨਹੀਂ,”।
ਇਹ ਕਹਿੰਦਿਆਂ ਲੋਹਾ-ਲਾਖਾ ਹੋਈ ਲੜਕੀ ਨੇ ਝਪਟ ਮਾਰ ਕੇ ਮੁੰਡੇ ਹੱਥੋਂ ਡਾਇਰੀ ਖੋਹ ਕੇ ਲੀਰੋ-ਲੀਰ ਕਰ ਦਿੱਤੀ। 1405202302

ਗੁਰਮੀਤ ਸਿੰਘ ਭੋਮਾ ਲੈਕਚਰਾਰ
ਰਾਜਨੀਤੀ ਸ਼ਾਸਤਰ (ਸਟੇਟ ਅਵਾਰਡੀ)
ਗ੍ਰੇਟਰ ਕੈਲਾਸ਼, ਬਟਾਲਾ।ਮੋ – 9781535440

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …