ਭਾਰਤ ਸੰਘਰਸ਼ਾਂ ਦੀ ਧਰਤੀ ਹੈ।ਅਨੇਕਾਂ ਬਲਿਦਾਨ ਦੇ ਕੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅਜ਼ਾਦੀ ਪ੍ਰਾਪਤ ਕੀਤੀ।10 ਮਈ 1857 ਦੇ ਵਿਦਰੋਹ ਨੂੰ ਦੇਸ਼ ਦੀ ‘ਅਜ਼ਾਦੀ ਦੇ ਪਹਿਲੇ ਗਦਰ’ ਵਜੋਂ ਜਾਣਿਆ ਜਾਂਦਾ ਹੈ।ਇਹ ਬਰਤਾਨਵੀ ਸ਼ਾਸ਼ਨ ਵਿਰੁੱਧ ਹਥਿਆਰਬੰਦ ਵਿਦਰੋਹ ਸੀ।15 ਅਗਸਤ 1947 ਤੱਕ ਦੇਸ਼ ਅਜ਼ਾਦ ਹੋਣ ਤੱਕ ਬ੍ਰਿਟਿਸ਼ ਸਰਕਾਰ ਨੂੰ ਇਸ ਦੀ ਕਿਸ਼ਤਾਂ ਤਾਰਦੇ ਰਹੇ। ਸ਼ਾਅਰ ਵਲੀ ਆਸੀ ਨੇ ਖੂਬ ਕਿਹਾ ਹੈ:-
ਹਮ ਖੂਨ ਕੀ ਕਿਸ਼ਤੇ ਤੋ ਕਈ ਦੇ ਚੁਕੇ ਲੇਕਿਨ
ਏ-ਖਾਕ-ਏ ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ।
ਇਸ ਮਿੱਟੀ ਦਾ ਕਰਜ਼ ਅਸੀਂ ਸਾਰੀ ਉਮਰ ਨਹੀਂ ਉਤਾਰ ਸਕਦੇ, 1857 ਦਾ ਪਹਿਲਾ ਵਿਦਰੋਹ ਲੰਬੇ ਸਮੇਂ ਤੱਕ ਦੇਸ਼ ਦੇ ਅਲੱਗ।ਅਲੱਗ ਖੇਤਰਾਂ ਵਿੱਚ ਚੱਲਿਆ।ਇਸ ਗਦਰ ਦੇ ਪਿੱਛੇ ਅੰਗਰੇਜ਼ੀ ਸ਼ਾਸ਼ਨ ਦੀ `ਪਾੜੋ ਤੇ ਰਾਜ ਕਰੋ` ਦੀ ਨੀਤੀ, ਭਾਰਤੀ ਵਪਾਰ ਤੇ ਏਕਾਧਿਕਾਰ ਕਰਦੇ ਭਾਰਤੀ ਲੋਕਾਂ ਦੇ ਕਾਰੋਬਾਰ ਖਤਮ ਕਰਨ, ਘਰੇਲੂ ਦਸਤਕਾਰੀ, ਕਿਸਾਨ, ਮਜ਼ਦੂਰ ਦੇ ਕਾਰੋਬਾਰ ਖਤਮ ਕਰਨ ਆਦਿ ਮੁੱਖ ਕਾਰਨ ਸਨ।ਭਾਰਤੀ ਲੋਕ ਅੰਗਰੇਜ਼ੀ ਸਰਕਾਰ ਦੇ ਖਿਲਾਫ ਅੰਦਰੋਂ ਅੰਦਰੀ ਸੁਲਗ ਰਹੇ ਸਨ।ਇਸ ਤੋਂ ਇਲਾਵਾ ਨਾਨਾ ਸਾਹਿਬ ਦੀ ਪੈਨਸ਼ਨ ਬੰਦ ਕਰਨੀ, ਲੈਪਸ ਦੀ ਨੀਤੀ, ਭਾਰਤੀ ਲੋਕਾਂ ਦੇ ਸਮਾਜਿਕ, ਧਾਰਮਿਕ ਕਾਰਜ਼ਾਂ ਵਿੱਚ ਦਖਲਅੰਦਾਜ਼ੀ, ਨੌਕਰੀਆਂ ਅਸਮਾਨਤਾ, ਘੱਟ ਤਨਖਾਹ, ਸੈਨਿਕਾਂ ਨਾਲ ਬੁਰਾ ਵਿਵਹਾਰ ਆਦਿ ਅਨੇਕਾਂ ਕਾਰਨ 1857 ਈ. ਦਾ ਵਿਰਦੋਹ ਦਾ ਕਾਰਨ ਬਣੇ।ਮੰਗਲ ਪਾਂਡੇ ਨੇ ਬੈਰਕਪੁਰ ਵਿਦਰੋਹ ਸ਼ੁਰੂ ਕੀਤਾ ਅਤੇ ਪਹਿਲੇ ਸ਼ਹੀਦ ਬਣੇ।
ਭਾਰਤੀ ਫੌਜ਼ਾਂ ਵਿੱਚ ਚਰਬੀ ਵਾਲੇ ਕਾਰਤੂਸ ਦੀ ਵਰਤੋਂ ਕਾਰਨ ਵਿਦਰੋਹ ਫੈਲ ਗਿਆ, ਕਿਉਂਕਿ ਕਾਰਤੂਸਾਂ ‘ਤੇ ਗਾਂ ਅਤੇ ਸੂਰ ਦੀ ਚਰਬੀ ਲੱਗੀ ਹੋਈ ਸੀ।ਭਾਰਤੀ ਫੌਜ਼ੀਆਂ ਨੇ ਇਹ ਕਾਰਤੂਸ ਆਪਣੇ ਮੂੰਹ ਨਾਲ ਖੋਲਣੇ ਸਨ।ਜਿਸ ਕਾਰਨ ਇਹ ਉਹਨਾਂ ਦੀ ਧਾਰਮਿਕ ਆਸਥਾ ‘ਤੇ ਵੱਡਾ ਹਮਲਾ ਸੀ।ਮੇਰਠ ਵਿੱਚ ਭਾਰਤੀ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ।ਭਾਰਤੀ ਸੈਨਿਕਾਂ ਨੂੰ ਕੈਦ ਕਰ ਲਿਆ।ਇਸ ਘਟਨਾਂ ਕਾਰਨ ਭਾਰਤੀ ਸੈਨਿਕ ਭੜਕ ਉਠੇ।10 ਮਈ 1857 ਈ. ਜੇਲ੍ਹ ਤੋੜ ਕੇ ਆਪਣੇ ਸਾਥੀਆਂ ਨੂੰ ਰਿਹਾਅ ਕਰਵਾ ਲਿਆ।ਉਹਨਾਂ ਨੇ ਅੰਗਰੇਜ਼ ਅਫਸਰਾਂ ਦਾ ਕਤਲ ਕਰਕੇ ਸਾਥੀਆਂ ਨੂੰ ਛੁਡਾ ਕੇ ਦਿੱਲੀ ਵੱਲ ਚੱਲ ਪਏ।ਭਾਰਤੀ ਸੈਨਿਕਾਂ ਨੇ ਲਾਲ ਕਿਲੇ ‘ਤੇ ਕਬਜ਼ਾ ਕਰਕੇ ਬਹਾਦਰ ਸ਼ਾਹ ਜਫਰ ਨੂੰ ਬਾਦਸ਼ਾਹ ਐਲਾਨ ਦਿੱਤਾ।ਇਹ ਵਿਦਰੋਹ ਅਲੀਗੜ੍ਹ, ਇਟਾਵਾ, ਮੈਨਪੁਰੀ, ਬੁੰਦੇਲਖੰਡ, ਕਾਨਪੁਰ, ਲਖਨਊ, ਝਾਂਸੀ ਅਤੇ ਪੰਜਾਬ, ਰਾਜਸਥਾਨ, ਮੱਧ ਪਰਦੇਸ਼ ਤੱਕ ਫੈਲ ਗਿਆ।ਪੂਰੇ ਭਾਰਤ ਵਿੱਚ ਕ੍ਰਾਂਤੀ ਦੀ ਲਹਿਰ ਚੱਲ਼ ਪਈ।ਭਾਵੇਂ ਇਹ ਵਿਦਰੋਹ ਸਫਲ ਨਹੀਂ ਹੋ ਸਕਿਆ, ਪਰ ਦੇਸ਼ ਦੀ ਅਜ਼ਾਦੀ ਲਈ ਰੌਸ਼ਨੀ ਦਾ ਕੰਮ ਕਰ ਗਿਆ।ਇਸ ਨੇ ਬਰਤਾਨਵੀ ਹਕੂਮਤ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ। ਵਿਦਰੋਹ ਤੋਂ ਬਾਅਦ ਬ੍ਰਿਟਸ਼ ਹਕੂਮਤ ਨੇ ਅਨੇਕਾਂ ਬਦਲਾਅ ਕੀਤੇ।
ਜਿਸ ਅਜ਼ਾਦੀ ਨੂੰ ਅਸੀਂ ਮਾਣ ਰਹੇ ਹਾਂ।ਇਸ ਦਾ ਮੁੱਢ 1857 ਈ. ਦੇ ਵਿਦਰੋਹ ਤੋਂ ਹੀ ਬੱਝਿਆ।ਜੇ 1857 ਈ. ਦਾ ਵਿਦਰੋਹ ਪੂਰੀ ਤਰ੍ਹਾਂ ਯੋਜਨਾਬੰਦ ਅਤੇ ਕਿਸੇ ਯੋਗ ਅਗਵਾਈ ਅਤੇ ਮਾਰਗ ਦਰਸ਼ਨ ਵਿੱਚ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਹੀ ਅਜ਼ਾਦੀ ਦਾ ਇਤਿਹਾਸ ਲਿਖ ਦਿੱਤਾ ਜਾਂਦਾ।ਸਾਰੇ ਦੇਸ਼ ਦੇ ਮੌਕਾਪ੍ਰਸਤ ਗਦਾਰ ਲੋਕਾਂ ਦੀ ਬਰਤਾਨਵੀ ਸਰਕਾਰ ਪ੍ਰਤੀ ਵਫਾਦਾਰੀ ਕਾਰਨ ਇਤਿਹਾਸ ਲਿਖਣ ਵਿੱਚ ਦੇਰੀ ਹੋ ਗਈ।
‘ਜੈ ਹਿੰਦ’ 1405202303
ਅਵਨੀਸ਼ ਲੌਂਗੋਵਾਲ
ਜਿਲ੍ਹਾ ਸੰਗਰੂਰ
ਮੋ – 78883-46465