ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਲੰਡਨ (ਕੁਵੈਂਟਰੀ) ਦੇ ਪਹਿਲੇ ਸਿੱਖ ਲਾਰਡ ਮੇਅਰ ਨਿਯੁੱਕਤ ਹੋਣ ‘ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ
ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ. ਵਿਰਦੀ ਨੂੰ ਵਧਾਈ ਭੇਜੀ ਹੈ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਾਰੀ ਪ੍ਰੈਸ ਬਿਆਨ ‘ਚ ਬਾਬਾ ਬਲਬੀਰ ਸਿੰਘ ਨੇ ਕਿਹਾ ਖੁਸ਼ੀ ਦੀ ਗੱਲ ਹੈ ਕਿ ਜਿਲ੍ਹਾ ਜਲੰਧਰ ਕਸਬਾ ਨਕੋਦਰ ਦੇ ਨਜ਼ਦੀਕ ਪਿੰਡ ਚਿੱਟੀ ਨੂੰ ਇਹ ਵੱਡਾ ਮਾਣ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਸ. ਵਿਰਦੀ 17 ਸਾਲ ਕੁਵੈਂਟਰੀ ਸ਼ਹਿਰ ‘ਚ ਕੌਸਲਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਹਨ, ਫਿਰ ਉਹ ਡਿਪਟੀ ਲਾਰਡ ਮੇਅਰ ਬਣੇ ਤੇ ਹੁਣ ਉਹ ਇਸ ਸ਼ਹਿਰ ਦੇ ਸਨਮਾਨਜਨਕ ਅਖੀਰਲੇ ਅਹੁੱਦੇ ਲਾਰਡ ਮੇਅਰ ਨਿਯੁੱਕਤ ਹੋਏ ਹਨ।ਉਨ੍ਹਾਂ ਕਿਹਾ ਕਿ ਅਜੇ ਥੋੜੇ ਦਿਨ ਪਹਿਲਾਂ ਅਮਰੀਕਾ ਸਥਿਤ ਵਰਡ ਬੈਂਕ ਦੀ ਅਗਵਾਈ ਅਜੈਪਾਲ ਸਿੰਘ ਬੰਗਾ ਨੂੰ ਸੋਂਪੀ ਗਈ ਹੈ, ਜੋ ਇਤਿਹਾਸ ਦਾ ਨਿਵੇਕਲਾ ਅਧਿਆਇ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media