Saturday, October 17, 2026

ਪੈਟਰੋਲ, ਡੀਜ਼ਲ ‘ਤੇ ਵੈਟ ਵਧਾਉਣ ਨਾਲ ਮਹਿੰਗਾਈ ਦੀ ਮਾਰ ਹੇਠ ਆਉਣਗੇ ਸੂਬਾ ਵਾਸੀ – ਛੀਨਾ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਪੈਟਰੋਲ, ਡੀਜ਼ਲ ‘ਤੇ ਵੈਟ ਵਧਾਉਣ ਨਾਲ ਜਿਥੇ ਆਮ ਜਨਤਾ ਦੇ ਘਰੇਲੂ ਖਰਚਿਆਂ ‘ਤੇ ਅਸਰ ਪਵੇਗਾ. ਉਥੇ ਪੰਜਾਬ ਵਿੱਚ ਸਨਅਤ ਅਤੇ ਖੇਤੀਬਾੜੀ ਨੂੰ ਵੀ ਮਹਿੰਗਾਈ ਦੀ ਵੱਡੀ ਮਾਰ ਝੱਲਣੀ ਪਵੇਗੀ।ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਸਰਕਾਰ ਵਲੋਂ ਵੈਟ ਵਿੱਚ ਕੀਤੇ ਗਏ ਵਾਧੇ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਨਅਤ ਅਤੇ ਖੇਤੀਬਾੜੀ ਦੀ ਸਥਿਤੀ ਪਹਿਲਾਂ ਹੀ ਡਾਵਾਂਡੋਲ ਚੱਲ ਰਹੀ ਹੈ, ਇਸ ਵਾਧੇ ਨਾਲ ਵਪਾਰ ਅਤੇ ਕਿਰਸਾਨੀ ਨੂੰ ਮਹਿੰਗਾਈ ਦਾ ਇਕ ਵੱਡਾ ਝਟਕਾ ਲੱਗਾ ਹੈ।ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਕੀਤਾ ਇਹ ਵਾਧਾ ਹੁਣ ਤੱਕ ਕਿਸੇ ਵੀ ਸਰਕਾਰ ਵਲੋਂ ਇਕ ਦਿਨ ’ਚ ਪੈਟਰੋਲ, ਡੀਜ਼ਲ ਦੀ ਕੀਮਤ ’ਚ ਵਾਧੇ ਨਾਲੋਂ ਸਭ ਤੋਂ ਜਿਆਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੈਟਰੋਲ ਅਤੇ ਡੀਜ਼ਲ ’ਚ 1 ਰੁਪਏ ਵੈਟ ਦੇ ਕੀਤੇ ਵਾਧੇ ਨੇ ਆਮ ਲੋਕਾਂ ਦੇ ਘਰੇਲੂ ਖ਼ਰਚੇ ਨੂੰ ਪੂਰਾ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਉਥੇ ਇਸ ਨੇ ਹੋਰਨਾਂ ਵਸਤੂਆਂ ਦੀਆਂ ਕੀਮਤਾਂ ਹੋਰ ਵਧਣ ਦਾ ਸੰਕੇਤ ਵੀ ਦੇ ਦਿੱਤਾ

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …