ਅੰਮ੍ਰਿਤਸਰ 16 ਜੂਨ (ਸੁਖਬੀਰ ਸਿੰਘ) – 18 ਸਾਲ ਤੋਂ ਘੱਟ ਉਮਰ ਦੇ ਬਾਲ ਅਤੇ ਕਿਸ਼ੋਰ ਕਿਰਤੀਆਂ ਨੂੰ ਬਾਲ ਮਜਦੂਰੀ ਤੋਂ ਮੁਕਤ ਕਰਵਾਉਣ ਲਈ ਡਿਪਟੀ
ਕਮਿਸ਼ਨਰ ਅਮਿਤ ਤਲਵਾੜ ਦੇ ਹੁਕਮਾਂ ਅਨੁਸਾਰ ਜਿਲ੍ਹਾ ਟਾਸਕ ਫੋਰਸ ਕਮੇਟੀ ਵਲੋਂ ਜਿਲ੍ਹੇ ਦੀਆਂ ਵੱਖ-ਵੱਖ ਥਾਵਾਂ ਜਿਵੇਂ ਦੁਕਾਨਾਂ, ਰੈਸਟੋਰੈਂਟਾ, ਢਾਬਿਆਂ ਆਦਿ ’ਤੇ ਕਾਰਵਾਈ ਕੀਤੀ ਗਈ।ਇਸ ਦੌਰਾਨ ਖਾਲਸਾ ਕਾਲਜ ਓਲੰਪਿਕ ਸਪੋਰਟਸ ਸ਼ਾਪ ‘ਤੇ ਇਕ ਨਾਬਾਲਿਗ ਬੱਚਾ ਕੰਮ ਕਰਦਾ ਸੀ।ਦੁਕਾਨ ਦੇ ਮਾਲਕ ਨੇ ਇਸ ਸਬੰਧੀ ਲੇਬਰ ਵਿਭਾਗ ਵਿੱਚ ਰਜਿਟਰੇਸ਼ ਨਹੀਂ ਕਰਵਾਈ ਸੀ।ਕੁੰਵਰ ਡਾਵਰ ਸਹਾਇਕ ਲੇਬਰ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਨੁਮਾਇੰਦੇ ਨਾਲ ਰਾਬਤਾ ਕਾਇਮ ਕਰਕੇ ਬੱਚੇ ਨੂੰ ਮਾਪਿਆਂ ਦੇ ਸਪੁੱਰਦ ਕੀਤਾ ਗਿਆ।
ਸਹਾਇਕ ਲੇਬਰ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਅਦਾਰਿਆਂ ‘ਤੇ ਕੰਮ ਕਰਦੇ ਪਾਏ ਗਏ ਨਾਬਾਲਿਗ ਕਿਰਤੀਆਂ ਨੂੰ ਮੁਕਤ ਕਰਵਾਇਆ ਜਾਵੇਗਾ।ਉਨਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਬਾਲ/ਕਿਸ਼ੋਰ ਕਿਰਤੀ ਕਿਸੇ ਅਦਾਰੇ ‘ਚ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਮਾਲਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media