
ਫਾਜ਼ਿਲਕਾ, 22 ਦਸੰਬਰ (ਵਿਨੀਤ ਅਰੋੜਾ) – ਪਿੰਡ ਹੌਜ ਗੰਧੜ ਦੇ ਪੰਚਾਇਤ ਮੇੈਂਬਰਾਂ ਨੇ ਸਰਪੰਚ ਤੇ 6 ਲੱਖ ਰੁਪਏ ਗ੍ਰਾਟ ਅਤੇ ਪੰਚਾਇਤੀ ਜਮੀਨ ਦੇ ਠੇਕੇ ਦੇ ਸਾਢੇ ਪੰਜ ਲੱਖ ਰੁਪਏ ਵਿੱਚ ਘਪਲੇਬਾਜੀ ਕਰਨ ਦੇ ਦੋਸ ਲਗਾਏ ਹਨ। ਇਸ ਦੀ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਮੈੇਂਬਰ, ਹੰਸ ਰਾਜ ਮੈੇਂਬਰ, ਸਤਨਾਮ ਚੰਦ ਮੈੇਂਬਰ, ਜੀਤ ਸਿੰਘ ਮੈੇਂਬਰ, ਸੁਮਿਤਰਾ ਬਾਈ ਮੈੇਂਬਰ ਨੇ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ‘ਤੇ ਦੋਸ ਲਗਾਉਦੇ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਕੂਲ ਨੂੰ 6 ਲੱਖ ਦੀ ਗ੍ਰਾਟ ਪੰਚਾਇਤ ਨੂੰ 2 ਕਮਰੇ ਬਣਾਉਣ ਲਈ ਮਿਲੀ ਸੀ, ਜਿਸ ਦਾ ਕੰਮ ਸਮੂਹ ਪੰਚਾਇਤ ਨੇ ਸ਼ੁਰੂ ਕੀਤਾ ਅਤੇ ਦੋ ਕਮਰਿਆ ਦੀਆਂ ਨੀਹਾ ਅਸੀ ਪਰਾਣੀ ਇਮਾਰਤ ਢਾਹ ਕੇ ਪੁਰਾਣੀ ਇੱਟਾ ਨਾਲ ਬਣਾਈਆਂ ਗਈਆ, ਕਿਉਕਿ ਜੇਈ, ਅਤੇ ਸੇਕਟਰੀ ਨੇ ਇਹ ਕਿਹਾ ਸੀ ਕਿ ਤੁਸੀ ਨੀਹਾਂ ਤੱਕ ਸਾਨੂੰ ਇੱਟਾ ਦੇ ਦਿਉ ਤਾਂ ਹੀ ਇਹ 2 ਕਮਰੇ ਕੰਪਲੀਟ ਤਿਆਰ ਹੋ ਜਾਣਗੇ, ਪਰ ਫਿਰ ਵੀ ਇਸ ਦੇ ਬਾਵਜ਼ੂਦ 2 ਕਮਰਿਆ ਨੂੰ ਬਾਰੀਆਂ ਨਹੀ ਲਗਵਾਈਆਂ। ਉਨ੍ਹਾਂ ਨੇ ਦੋਸ ਲਗਾਉਦੇ ਹੋਇਆ ਦੱਸਿਆ ਕਿ ਅਧਿਕਾਰੀਆਂ ਨਾਲ ਮਿਲਕੇੇ 4 ਹਜ਼ਾਰ ਤੋਂ ਵੱਧ ਇੱਟ ਦਾ ਰੇਟ ਅਤੇ ਹੋਰ ਮਟੀਰੀਅਲ ਦੇ ਵੱਧ ਰੇਟ ਦੇ ਮਤੇ ਪਾਕੇ 6 ਲੱਖ ਰੁਪਏ ਪੂਰੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤੀ ਜਮੀਨ ਦੇ ਸਾਢੇ ਪੰਜ ਲੱਖ ਰੁਪਏ ਵੀ ਇਸ ਖਾਤਿਆ ਵਿੱਚ ਪੂਰੇ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਨਵੀ ਇਮਾਰਤ ਦੀਆ ਬਾਰੀਆ ਅਤੇ ਬੂਹੇ ਦੇ 60 ਹਜ਼ਾਰ ਰੁਪਏ ਖਾਤੇ ਵਿੱਚ ਪਾਏ ਗਏ ਹਨ ਪਰ ਇੱਕ ਵੀ ਬਾਰੀ ਸਕੂਲ ਦੇ ਕਮਰਿਆਂ ਨੂੰ ਨਹੀ ਲੱਗੀ। ਇਸ ਦੀ ਸਕਾਇਤ ਬੀ. ਡੀ. ਓ ਜਲਾਲਾਬਾਦ ਪਾਸ ਵੀ ਕੀਤੀ ਗਈ ਪਰ ਅਜੇ ਤੱਕ ਹੱਲ ਨਹੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆ ਵਲੋਂ ਪਿੰਡ ਵਿੱਚੋਂ ਪੈੈੈੇਸੇ ਇਕੱਠੇ ਕਰਕੇ ਬਾਰੀਆ ਲਗਵਾਈਆਂ ਜਾ ਰਹੀਆਂ ਹਨ। ਉਨ੍ਹਾਂ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਜਲਦੀ ਤੋਂ ਜਲਦੀ ਕਰਵਾਈ ਜਾਵੇ। ਜਦੋਂ ਇਸ ਬਾਬਤ ਬੀ. ਡੀ. ਓ ਜਲਾਲਾਬਾਦ ਬਲਜੀਤ ਕੌਰ ਨਾਲ ਫੌਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਂ ਇਸ ਦੀ ਜਾਂਚ ਕਰਨ ਲਈ ਆਪਣੇ ਦਫਤਰੋਂ ਕਰਮਚਾਰੀ ਭੇਜ ਰਹੀ ਹਾਂ ਜੇਕਰ ਕੋਈ ਗੜਬੜੀ ਹੋਈ ਤਾ ਸਖਤ ਕਰਵਾਈ ਕੀਤੀ ਜਾਵੇਗੀ। ਇਸ ਬਾਬਤ ਜਦੋਂ ਜੇਈ ਹਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਮਰਿਆਂ ਤੇ 6 ਲੱਖ ਰੁਪਏ ਲੱਗਿਆ ਹੇ। ਜਦੋਂ ਇਸ ਬਾਬਤ ਸਰਪੰਚ ਨਾਲ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀ ਹੋ ਸਕਿਆ।
Punjab Post Daily Online Newspaper & Print Media