Tuesday, March 17, 2026

ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਵਿਖੇ ਪੰਜਵੀਂ ਇੰਟਰ ਸਕੂਲ ਐੈਥਲੈਟਿਕ ਮੀਟ ਕਰਵਾਈ ਗਈ

PPN2312201409

ਜੰਡਿਆਲਾ ਗੁਰੂ, 23 ਦਸੰਬਰ (ਹਰਿੰਦਰਪਾਲ ਸਿੰਘ / ਵਰਿੰਦਰ ਸਿੰਘ) – ਜੀ.ਟੀ. ਰੋਡ ਮੱਲ੍ਹੀਆ ਸ੍ਰੀ ਗੁਰੂੁ ਹਰਗੋਬਿੰਦ ਪਬਲਿਕ ਸਕੂਲ ਵਿਚ ਬਾਬਾ ਮੱਖਣ ਅਤੇ ਬਾਬਾ ਗੱਜਣ ਸਿੰਘ ਜੀ ਦੀ ਸਰਪ੍ਰਸਤੀ ਹੇਠ ਵੱਖ-ਵੱਖ ਸਕੂਲਾਂ ਦੀ ਪੰਜਵੀਂ ਐਥਲੈਟਿਕਸ ਮੀਟ ਸਕੂਲ ਦੀ ਖੁੱਲ੍ਹੀ ਗਰਾਊਂਡ ਵਿਚ ਕਰਵਾਈ ਗਈ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ ਮੁੱਖ ਮਹਿਮਾਨ ਆਈ.ਜੀ. ਬੱਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਨੇ ਸਕੂਲੀ ਬੱਚਿਆ, ਉਹਨਾਂ ਦੇ ਮਾਤਾ-ਪਿਤਾ ਅਤੇ ਸਕੂਲ ਸਟਾਫ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਇਸ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਬੱਚਿਆ ਨੂੰ ਧਰਮ ਦੇ ਨਾਲ ਵੀ ਜੋੜਿਆ ਜਾਦਾ ਹੈ। ਅੱਜ ਦੇ ਯੁੱਗ ਵਿਚ ਪੱਛਮੀ ਸਭਿਅਤਾ ਵੱਲ ਵੱਧ ਰਹੇ ਬੱਚਿਆ ਦੇ ਪ੍ਰਭਾਵ ਨੂੰ ਰੋਕਣ ਲਈ ਸਕੂਲਾਂ ਵਿਚ ਪੰਜਾਬੀ ਸਭਿਆਚਾਰ ਨਾਲ ਸਬੰਧਤ ਪ੍ਰੋਗ੍ਰਾਮ ਕਰਵਾਉਣਾ ਬਹੁਤ ਹੀ ਜਰੂਰੀ ਹੋ ਗਿਆ ਹੈ। ਉਹਨਾ ਕਿਹਾ ਕਿ ਅੱਜ ਦੇ ਕੰਪਿਊਟਰ ਯੁੱਗ ਵਿਚ ਵਿਦਿਆ ਤੋਂ ਬਗੈਰ ਆਦਮੀ ਅਤੇ ਜਾਨਵਰ ਵਿਚ ਕੋਈ ਫਰਕ ਨਹੀਂ ਹੈ। ਸ੍ਰੀ ਈਸ਼ਵਰ ਚੰਦਰ ਆਈ.ਜੀ. ਨੇ ਅਪਨੇ ਸੰਬੋਧਨ ਵਿਚ ਕਿਹਾ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਮੁਕਾਬਲਿਆ ਵਿਚ ਪਹੁੰਚਕੇ ਹੀ ਹੇਠਲੀ ਪੱਧਰ ਦੀ ਪੜ੍ਹਾਈ ਦਾ ਪਤਾ ਲਗਦਾ ਹੈ ਕਿ ਇਸ ਬੱਚੇ ਨੇ ਸ਼ੁਰੂ ਤੋਂ ਹੀ ਚੰਗੇ ਸਕੂਲ ਵਿੱਚ ਸਿੱਖਿਆ ਲਈ ਹੈ। ਉਹਨਾ ਵਲੋਂ ਸਕੂਲ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਥੇ ਵਿਦਿਆਰਥੀਆ ਨੂੰ ਵਿਦਿਆ ਦੇ ਨਾਲ-ਨਾਲ ਮਹਾਂਪੁਰਖਾਂ ਦੀਆਂ ਅਸੀਸਾਂ ਵੀ ਨਾਲ ਮਿਲ ਰਹੀਆ ਹਨ। ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਵਾਲਿਆ ਵਿਚ ਡੀ.ਐਸ.ਪੀ ਅਮਨਦੀਪ ਕੋਰ ਜੰਡਿਆਲਾ ਅਤੇ ਪਰਮਬੀਰ ਸਿੰਘ ਮੱਤੇਵਾਲ ਹਾਜ਼ਿਰ ਸਨ। ਸਕੂਲ ਦੇ ਵਿਦਿਆਰਥੀਆ ਵਲੋਂ ਵਿਸ਼ੇਸ਼ ਤੋਰ ਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਸਵਾਗਤੀ ਪ੍ਰੋਗ੍ਰਾਮ ਤੋਂ ਇਲਾਵਾ ਭੰਗੜਾ, ਗਤਕਾ ਆਦਿ ਆਈਟਮਾਂ ਪੇਸ਼ ਕੀਤੀਆ ਗਈਆ। ਆਈਆਂ ਹੋਈਆ ਪ੍ਰਮੁੱਖ ਸ਼ਖਸ਼ੀਅਤਾਂ ਨੁੰ ਬਾਬਾ ਜੀ ਅਤੇ ਸਕੂਲ ਦੇ ਪ੍ਰਿੰਸੀਪਲ ਬਲਵਿੰਦਰਪਾਲ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਮੈਡਮ ਦਿਲਰਾਜ ਕੋਰ ਵਲੋਂ ਬਾਖੂਬੀ ਨਿਭਾਈ ਜਾ ਰਹੀ ਸੀ।ਇਸ ਮੋਕੇ ਹੋਰਨਾ ਤੋਂ ਇਲਾਵਾ ਐਸ.ਐਚ.ਉ ਕਮਲਜੀਤ ਸਿੰਘ, ਟਰੈਫਿਕ ਇੰਚਾਰਜ ਪ੍ਰਭਦਿਆਲ ਸਿੰਘ, ਮੈਡਮ ਕੁਲਜੀਤ ਕੋਰ ਭੁੱਲਰ, ਅੰਮ੍ਰਿਤਪਾਲ ਸਿੰਘ, ਦਲਜੀਤ ਕੋਰ, ਸ੍ਰ: ਇੰਦਰਪਾਲ ਸਿੰਘ, ਐਚ.ਐਸ.ਬੇਦੀ, ਭੁਪਿੰਦਰ ਸਿੰਘ ਸੰਧੂ, ਸ੍ਰ: ਅਮਰਜੀਤ ਸਿੰਘ ਆਦਿ ਹਾਜ਼ਿਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply