Sunday, October 6, 2024

ਸਨਮਾਨ ਸਮਾਰੋਹ ਸਮੇਂ ਨਵੇਂ ਸਾਲ ਨੂੰ ਖੁਸ਼ਆਮਦੀਦ ਕਿਹਾ

ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਿਕ ਬਨਾਸਰ ਬਾਗ ਵਿਖੇ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫਤਰ ਵਿਖੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸਬੰਧੀ ਮਹੀਨੇਵਾਰ ਸਨਮਾਨ ਸਮਾਰੋਹ ਸੰਸਥਾ ਦੇ ਪ੍ਰਧਾਨ ਡਾ: ਨਰਵਿੰਦਰ ਸਿੰਘ ਕੌਸ਼ਲ ਤੇ ਇੰਜ: ਪਰਵੀਨ ਬਾਂਸਲ ਚੇਅਰਮੈਨ ਦੀ ਅਗਵਾਈ ਵਿੱਚ ਕੀਤਾ ਗਿਆ।ਉਨ੍ਹਾਂ ਦੇ ਨਾਲ ਮੁੱਖ ਸਰਪ੍ਰਸਤ ਬਲਦੇਵ ਸਿੰਘ ਗੋਸ਼ਲ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜਖਮੀ, ਓ.ਪੀ ਕਪਿਲ, ਸੁਰਿੰਦਰ ਪਾਲ ਗੁਪਤਾ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।ਜਗਜੀਤ ਸਿੰਘ ਜਨਰਲ ਸਕੱਤਰ ਦੇ ਬਾਖੂਬੀ ਸਟੇਜ਼ ਸੰਚਾਲਨ ਅਧੀਨ ਪਹਿਲਾਂ ਸੰਸਥਾ ਦੇ ਚਲਾਣਾ ਕਰ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ।ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਸਮੂਹ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਉਨ੍ਹਾਂ ਦੀ ਅਗਵਾਈ ਵਿੱਚ ਬਣੀ ਨਵੀਂ ਕਾਰਜ਼ਕਾਰਨੀ ਅਤੇ ਮੈਂਬਰਾਂ ਦੇ ਸਹਿਯੋਗ ਨਾਲ ਉਹ ਸੰਸਥਾ ਦੇ ਭਲੇ ਅਤੇ ਵਿਕਾਸ ਕਾਰਜ਼ਾਂ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ।
ਵੱਖ-ਵੱਖ ਬੁਲਾਰਿਆਂ ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਜੱਸੀ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਬਾਬਾ, ਡਾ. ਚਰਨਜੀਤ ਸਿੰਘ ਉਡਾਰੀ ਮੁੱਖ ਸਲਾਹਕਾਰ, ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼, ਡਾ. ਇਕਬਾਲ ਸਿੰਘ ਸਕਰੌਦੀ, ਮੈਡਮ ਸੰਤੋਸ਼ ਆਨੰਦ ਮੀਤ ਪ੍ਰਧਾਨ ਆਦਿ ਨੇ ਦਸੰਬਰ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ, ਸੁੱਖ ਸ਼ਾਂਤੀ ਲਈ ਸ਼ੁੁੱਭ ਕਾਮਨਾਵਾਂ ਦਿੱਤੀਆਂ ਅਤੇ ਆਪਣੇ ਵਿਚਾਰਾਂ ਅਤੇ ਖੂਬਸੂਰਤ ਗੀਤਾਂ, ਕਵਿਤਾਵਾਂ ਰਾਹੀਂ ਨਵੇਂ ਸਾਲ 2024 ਨੂੰ ਖੁਸ਼ਆਮਦੀਦ ਕਹਿੰਦੇ ਹੋਏ ਜਸ਼ਨ ਭਰਪੂਰ ਮਾਹੌਲ ਬਣਾ ਦਿੱਤਾ।ਇਹ ਵਰ੍ਹੇ ਵਿੱਚ ਸਭ ਲਈ ਖੁਸ਼ਹਾਲੀ ਅਤੇ ਚੜ੍ਹਦੀ ਕਲ੍ਹਾ ਦੀ ਕਾਮਨਾ ਕਰਦੇ ਹੋਏ ਸਰਬਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਇਸ ਮੌਕੇ ਸੁਪਰ ਸਿਟੀਜ਼ਨ ਪ੍ਰਤਾਪ ਸਿੰਘ ਦੇ ਨਾਲ ਹਰਬੰਸ ਸਿੰਘ ਕੁਮਾਰ, ਡਾ: ਚਰਨਜੀਤ ਸਿੰਘ ਉਡਾਰੀ, ਜਸਵੰਤ ਸਿੰਘ ਸ਼ਾਹੀ, ਮੂਲ ਚੰਦ, ਜਸਬੀਰ ਸਿੰਘ ਖ਼ਾਲਸਾ, ਅਮਰਜੀਤ ਸਿੰਘ ਪਾਹਵਾ, ਇੰਜ. ਪਰਵੀਨ ਬਾਂਸਲ, ਬਲਜਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ, ਕੁਸਮ ਮਘਾਨ, ਕਰਮਜੀਤ ਕੌਰ, ਵਾਸਦੇਵ ਸ਼ਰਮਾ ਆਦਿ ਜਨਮ ਦਿਨ ਵਾਲੇ ਤੇ ਨਵੇਂ ਮੈਂਬਰ ਬਣਨ ਵਾਲਿਆਂ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਸੁਧੀਰ ਵਾਲੀਆ, ਨਰਾਤਾ ਰਾਮ ਸਿੰਗਲਾ, ਗੁਰਮੀਤ ਸਿੰਘ, ਮੱਖਣ ਸਿੰਘ, ਜੀਤ ਸਿੰਘ ਢੀਂਡਸਾ, ਓ.ਪੀ ਅਰੋੜਾ, ਦਵਿੰਦਰ ਗੁਪਤਾ, ਲਾਲ ਚੰਦ ਸੈਣੀ, ਗੋਬਿੰਦਰ ਸ਼ਰਮਾ, ਓ.ਪੀ ਖੀਪਲ, ਸੁਨੀਤਾ ਕੌਂਸਲ, ਉਰਮਿਲਾ ਬਾਂਸਲ, ਲਾਜ ਦੇਵੀ, ਸੁਮਨ ਜ਼ਖਮੀ ਆਦਿ ਨੇ ਹਾਰ ਪਾ ਕੇ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ।
ਸ਼ਕਤੀ ਮਿੱਤਲ, ਪੇ੍ਮ ਚੰਦ ਗਰਗ, ਅਵਿਨਾਸ਼ ਸ਼ਰਮਾ, ਸੱਤਦੇਵ ਸ਼ਰਮਾ, ਨਰਾਤਾ ਰਾਮ ਸਿੰਗਲਾ, ਰਾਜ ਕੁਮਾਰ ਬਾਂਸਲ, ਹਰੀ ਦਾਸ ਸ਼ਰਮਾ, ਕੁਲਵੰਤ ਸਿੰਘ ਅਕੋਈ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ। ਇੰਜ: ਪਰਵੀਨ ਬਾਂਸਲ ਨੇ ਧੰਨਵਾਦੀ ਸ਼ਬਦ ਕਹੇ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …