ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਕੌਮ ਦੀ ਖਾਤਰ 3-ਪੰਜਾਬ ਰੈਜੀਮੈਂਟ ਭਾਰਤੀ ਸੈਨਾ ਵਿੱਚ 17 ਸਾਲ ਸੇਵਾ ਨਿਭਾਉਣ ਮਗਰੋਂ ਸੇਵਾਮੁਕਤ ਹੋ ਕੇ
ਜਰਨੈਲ ਸਿੰਘ ਅੱਜ ਦੂਜੀ ਵਾਰ ਭਾਰਤ ਦੀ ਨਾਮਵਰ ਸੰਸਥਾ ਡੀਮਡ ਯੂਨੀਵਰਸਿਟੀ (ਸਲਾਈਟ) ਲੌਂਗੋਵਾਲ ਵਿਚੋਂ 20 ਸਾਲ ਸੇਵਾਵਾਂ ਦੇਣ ਉਪਰੰਤ ਸੇਵਾਮੁਕਤ ਹੋਏ ਹਨ।ਵਿਦਾਇਗੀ ਪਾਰਟੀ ‘ਚ ਅੰਮ੍ਰਿਤਧਾਰੀ ਗੁਰਸਿੱਖ ਜਰਨੈਲ ਸਿੰਘ ਨੂੰ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸਾਬਕਾ ਸੈਨਿਕ ਯੂਨੀਅਨ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਉਦੇ ਸਿੰਘ, ਸਲਾਈਟ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਦੁੱਲਾ, ਮਾਨਵ ਸੇਵਾ ਚੈਰੀਟੇਬਲ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਦੇ ਚੇਅਰਮੈਨ ਸ਼ੇਰ ਸਿੰਘ ਖੰਨਾ, ਜਸਵੀਰ ਸਿੰਘ ਲੌਂਗੋਵਾਲ, ਤਰਨਬੀਰ ਖੰਨਾ ਮਿਲਕ ਬਾਰ, ਕੁਲਦੀਪ ਸਿੰਘ ਦੂਲੋ, ਸੀ.ਐਸ.ਓ, ਨਸੀਬ ਸਿੰਘ, ਕੈਪਟਨ ਗੁਰਪ੍ਰੀਤ ਸਿੰਘ, ਸੂਬੇਦਾਰ ਮਹਿੰਦਰ ਸਿੰਘ, ਹੌਲਦਾਰ ਬਲਜਿੰਦਰ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media