Wednesday, May 28, 2025
Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਵਿਭਾਗੀ ਬਿਜ਼-ਬ੍ਰੇਨ ਕੁਇਜ਼ ਮੁਕਾਬਲਾ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿਮਘ ਖਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ ਵਲੋਂ ਇੱਕ ਅੰਤਰ-ਵਿਭਾਗੀ ਵਪਾਰਕ ਕੁਇਜ਼ “ਬਿਜ਼-ਬ੍ਰੇਨ” ਦਾ ਆਯੋਜਨ ਕੀਤਾ ਗਿਆ।ਸਮਾਗਮ ਦਾ ਆਯੋਜਨ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਦੀਨੇਰੋ ਫਾਈਨਾਂਸ ਕਲੱਬ ਵੱਲੋਂ ਵਿਦਿਆਰਥੀ ਕੋਆਰਡੀਨੇਟਰ ਅੰਸ਼ਜੋਤ ਸਿੰਘ ਅਤੇ ਅਰਚਿਤ ਵਰਮਾ ਅਤੇ ਫੈਕਲਟੀ ਮੈਂਬਰ ਡਾ. ਰੀਤਿਮਾ ਖਿੰਦਰੀ ਦੀ ਅਗਵਾਈ ‘ਚ ਕੀਤਾ ਗਿਆ।ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਕੁੱਲ 128 ਵਿਦਿਆਰਥੀਆਂ ਨੇ ਟੀਮਾਂ ਦੇ ਰੂਪ ਵਿੱਚ ਮੁਕਾਬਲੇ ‘ਚ ਹਿੱਸਾ ਲਿਆ।ਸਕੂਲ ਦੇ ਆਦਿਤਿਆ ਅਰੋੜਾ ਅਤੇ ਆਰੀਅਨ ਰੌਲੇ ਨੇ ਕੈਰੀਅਰ ਲਾਂਚਰ ਅੰਮ੍ਰਿਤਸਰ ਵੱਲੋਂ ਸਪਾਂਸਰ ਕੀਤੇ ਟਰਾਫੀ ਅਤੇ ਪ੍ਰਸ਼ੰਸਾ ਸਰਟੀਫਿਕੇਟ ਦੇ ਨਾਲ ਨਕਦ ਇਨਾਮ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ।
ਇਹ ਸਮਾਗਮ ਡਾ. ਵਿਕਰਮ ਸੰਧੂ, ਪਲੇਸਮੈਂਟ ਇੰਚਾਰਜ, ਯੂ.ਬੀ.ਐਸ ਵਿਭਾਗ ਦੇ ਨਾਲ-ਨਾਲ ਯੂ.ਬੀ.ਐਸ ਵਿਭਾਗ ਦੀ ਅਕਾਦਮਿਕ ਮਾਮਲੇ ਕਮੇਟੀ ਦੀ ਇੰਚਾਰਜ਼ ਡਾ. ਜਸਵੀਨ ਕੌਰ ਦੀ ਮੌਜ਼ੂਦਗੀ ਵਿੱਚ ਕਰਵਾਇਆ ਗਿਆ।ਪਤਵੰਤਿਆਂ ਨੇ ਭਾਗ ਲੈਣ ਵਾਲੇ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਅਜਿਹੇ ਸਮਾਗਮਾਂ ਨੂੰ ਜਾਰੀ ਰੱਖਣ ਲਈ ਕਿਹਾ।ਵਿਭਾਗ ਦੇ ਮੁਖੀ ਡਾ. ਪਵਲੀਨ ਸੋਨੀ ਨੇ ਜੇਤੂਆਂ ਨੂੰ ਵਧਾਈ ਦਿੱਤੀ।ਉਨ੍ਹਾਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਫੈਕਲਟੀ ਦੇ ਸਹਿਯੋਗ ਅਤੇ ਵਿਦਿਆਰਥੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …