Saturday, December 21, 2024

ਇਤਿਹਾਸਕ ਹੋ ਨਿਬੜਿਆ ਡਾ. ਅਮਨਪ੍ਰੀਤ ਸਿੰਘ ਸਾਹਿਤ ਸੇਵਾ ਤੀਜ਼ਾ ਯਾਦਗਾਰੀ ਸਮਾਗਮ

ਪੰਜ ਖੋਜ਼ਾਰਥੀਆਂ ਨੂੰ ਦਿੱਤੇ ਗਏ ਐਵਾਰਡ

ਸੰਗਰੂਰ, 19 ਫਰਵਰੀ (ਜਗਸੀਰ ਲੌਂਗੋਵਾਲ) – ਡਾ. ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰਜ਼ ਵੈਲਫੇਅਰ ਸੁਸਾਇਟੀ ਰਜਿ: ਲੁਧਿਆਣਾ ਵਲੋਂ ਸਹਿਜ਼ ਪਾਠ ਸੇਵਾ ਅੰਮ੍ਰਿਤਸਰ ਅਤੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਨਿੱਘੇ ਸਹਿਯੋਗ ਨਾਲ ਅਕਾਲ ਕਾਲਜ਼ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਡਾ. ਅਮਨਪ੍ਰੀਤ ਸਿੰਘ ਸਾਹਿਤ ਸੇਵਾ ਤੀਜ਼ਾ ਯਾਦਗਾਰੀ ਸਮਾਗਮ ਕੀਤਾ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ 5 ਖੋਜ਼ਾਰਥੀਆਂ ਨੂੰ ਜੋ ਧਰਮ ਅਧਿਐਨ ਦੇ ਵੱਖ-ਵੱਖ ਵਿਸ਼ਿਆਂ ‘ਤੇ ਖੋਜ਼ (ਪੀ.ਐਚ.ਡੀ) ਕਰ ਰਹੇ ਡਾ਼ ਅਮਨਪ੍ਰੀਤ ਸਿੰਘ ਯੰਗ ਸਿੱਖ ਸਕਾਲਰ ਐਵਾਰਡ ਪ੍ਰਦਾਨ ਕੀਤੇ।ਇਹ ਐਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਨਵਜੋਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਤੋਂ ਬੀਬਾ ਹਰਨੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਵਤਾਰ ਸਿੰਘ ਤੇ ਦਿਲਪ੍ਰੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਚਰਨਜੀਤ ਸਿੰਘ ਸ਼ਾਮਲ ਸਨ।ਸਿੰਘ ਸਾਹਿਬ ਨੇ ਐਵਾਰਡ ਪ੍ਰਾਪਤ ਕਰਤਾਵਾਂ ਨੂੰ ਵਧਾਈ ਦਿੰਦਿਆਂ ਸੁਸਾਇਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਸੁਸਾਇਟੀ ਪ੍ਰਧਾਨ ਸਤਨਾਮ ਸਿੰਘ ਸਲ੍ਹੋਪੁਰੀ ਜੋ ਗੁਰਪੁਰਵਾਸੀ ਡਾ. ਅਮਨਪ੍ਰੀਤ ਸਿੰਘ ਦੇ ਪਿਤਾ ਵੀ ਹਨ, ਨੇ ਸਟੇਜ਼ ਸੰਚਾਲਨ ਕਰਦਿਆਂ ਡਾ. ਸਾਹਿਬ ਦੀਆਂ ਲਿਖਤਾਂ ਅਤੇ ਜੀਵਨ ‘ਤੇ ਝਾਤ ਪਾਈ।ਉਨ੍ਹਾਂ ਦੱਸਿਆ ਕਿ ਡਾ. ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਵਿਦਿਆਰਥੀ ਧਰਮ ਅਧਿਐਨ ਵਿੱਚ ਰੁਚੀ ਦਿਖਾਏਗਾ ਤਾਂ ਹੀ ਭਵਿੱਖ ਵਿੱਚ ਭਾਈ ਵੀਰ ਸਿੰਘ, ਡਾ. ਸਾਹਿਬ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਪੈਦਾ ਹੋਣਗੇ।ਇਸੇ ਭਾਵਨਾ ਤਹਿਤ ਪ੍ਰੇਰਨਾ ਤੇ ਉਤਸ਼ਾਹ ਪੈਦਾ ਕਰਨ ਲਈ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ।
ਪੰਥਕ ਕਵੀ ਡਾ. ਹਰੀ ਸਿੰਘ ਜਾਚਕ, ਇੰਜੀਨੀਅਰ ਹਰਜੋਤ ਸਿੰਘ, ਡਾ਼ ਅਮਨਪ੍ਰੀਤ ਸਿੰਘ ਦੀ ਪੰਜ ਸਾਲਾ ਬੇਟੀ ਬਿਸਮਨ ਕੌਰ, ਜਗਜੀਤ ਸਿੰਘ ਪਟਿਆਲਾ, ਸੁਖਬੀਰ ਸਿੰਘ ਬਰਨਾਲਾ, ਵਿਕਰਮਜੀਤ ਸਿੰਘ ਤਿਹਾਰਾ ਅਤੇ ਹੋਰ ਵਿਦਿਆਰਥੀ ਕਵੀਆਂ ਨੇ ਡਾ. ਅਮਨਪ੍ਰੀਤ ਸਿੰਘ ਦੀਆਂ ਲਿਖਤ ਕਵਿਤਾਵਾਂ ਸੁਣਾ ਕੇ ਨਿਹਾਲ ਕੀਤਾ।
ਡਾ. ਜਸਵੰਤ ਸਿੰਘ ਸਕੱਤਰ, ਭੁਪਿੰਦਰ ਸਿੰਘ ਗਰੇਵਾਲ ਸਕੱਤਰ ਧਰਮ ਪ੍ਰਚਾਰ ਵਿੰਗ ਮਸਤੂਆਣਾ ਸਾਹਿਬ, ਡਾ. ਸਰਬਜੋਤ ਕੌਰ ਲੁਧਿਆਣਾ, ਰਾਜਪਾਲ ਸਿੰਘ ਅੰਮ੍ਰਿਤਸਰ, ਦਿਲਬਾਗ ਸਿੰਘ ਜਲੰਧਰ, ਤਰਜਿੰਦਰ ਸਿੰਘ ਸੋਹਲ ਗੁਰਦਾਸਪੁਰ, ਡਾ. ਰਜਿੰਦਰ ਕੌਰ ਪਟਿਆਲਾ, ਰਾਣਾ ਇੰਦਰਜੀਤ ਸਿੰਘ ਚੇਅਰਮੈਨ ਮਿਸ਼ਨਰੀ ਕਾਲਜ ਲੁਧਿਆਣਾ, ਭਾਈ ਅਮ੍ਰਿਤਪਾਲ ਸਿੰਘ ਪੱਖੋ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਸੁਰਿੰਦਰਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ, ਸਚਿਨਜੀਤ ਸਿੰਘ ਅਬੋਹਰ, ਪ੍ਰਿੰਸੀਪਲ ਡਾਕਟਰ ਗੁਰਵੀਰ ਸਿੰਘ, ਜਸਵੀਰ ਸਿੰਘ ਲੌਂਗੋਵਾਲ, ਰਤਨ ਸਿੰਘ ਮੋਗਾ, ਪਰਵਿੰਦਰ ਸਿੰਘ ਸੁਕ੍ਰਿਤ ਟਰੱਸਟ, ਪ੍ਰਿੰਸੀਪਲ ਗੁਰਦੀਪ ਸਿੰਘ ਗੁਰਮਤਿ ਕਾਲਜ, ਪ੍ਰੋ. ਜਸਪ੍ਰੀਤ ਸਿੰਘ, ਪ੍ਰਿੰਸੀਪਲ ਸੁਰਿੰਦਰ ਕੌਰ ਧੂਰੀ, ਹਰਿੰਦਰ ਸਿੰਘ ਚੰਡੀਗੜ੍ਹ, ਹਰਚਰਨਜੀਤ ਸਿੰਘ ਬੱਬ, ਪ੍ਰੋ. ਰਾਜਨਦੀਪ ਕੌਰ ਬੁੱਢਲਾਡਾ ਪ੍ਰਿੰਸੀਪਲ ਰਜਿੰਦਰ ਸਿੰਘ ਅਕਾਲ ਸੀਨੀ. ਸੈਕੰ. ਸਕੂਲ ਬਹਾਦਰਪੁਰ, ਡਾ. ਇਕਬਾਲ ਸਿੰਘ ਰਿਟਾ: ਡਿਪਟੀ ਡੀ.ਈ.ਓ ਸੰਗਰੂਰ, ਨਿਹਾਲ ਸਿੰਘ ਮਾਨ ਗੁਰਬਾਣੀ ਲਿੱਪੀ ਦੇ ਡੂੰਘੇ ਭੇਦ ਪੁਸਤਕ ਦੇ ਰਚੇਤਾ ਅਤੇ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਆਦਿ ਵਿਦਵਾਨਾਂ ਨੇ ਐਵਾਰਡ ਪ੍ਰਾਪਤ ਕਰਤਾਵਾਂ ਨੂੰ ਵਧਾਈ ਦੇਂਦਿਆਂ ਡਾ਼ ਅਮਨਪ੍ਰੀਤ ਸਿੰਘ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।ਅਮਨ ਦੀ ਮਾਂ ਕੰਵਲਜੀਤ ਕੌਰ ਤੇ ਸੁਸਾਇਟੀ ਮੈਂਬਰਾਂ ਨੇ ਸਿੰਘ ਸਾਹਿਬ ਤੇ ਹਾਜ਼ਰ ਸਮੂਹ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਸਮਾਗਮ ਦੀ ਆਰੰਭਤਾ ਗੁਰਮਤਿ ਕਾਲਜ ਮਸਤੂਆਣਾ ਦੇ ਵਿਦਿਆਰਥੀਆਂ ਇੰਦਰਪਾਲ ਸਿੰਘ ਦੀ ਅਗਵਾਈ ਵਿੱਚ ਸ਼ਬਦ ਗਾਇਨ ਕਰਕੇ ਕੀਤੀ।ਸੁਕ੍ਰਿਤ ਟਰੱਸਟ ਵਲੋਂ ਪੁਸਤਕਾਂ ਦਾ ਵਿਸ਼ੇਸ਼ ਸਟਾਲ ਲਗਾਇਆ ਗਿਆ।ਸਹਿਜ਼ ਪਾਠ ਸੇਵਾ ਅੰਮ੍ਰਿਤਸਰ ਵਲੋਂ ਭੇਟਾ ਰਹਿਤ ਲਿਟਰੇਚਰ ਵੰਡਿਆ ਗਿਆ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …