ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਇਤਿਹਾਸਿਕ ਖਾਲਸਾ ਕਾਲਜ ਵਿਖੇ ਅੱਜ ਕੰਪਿਊਟਰ ‘ਚ ਨਵੇਂ ਰੁਝਾਨ ਵਿਸ਼ੇ ‘ਤੇ ਇਕ ਅਹਿਮ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਦੌਰਾਨ ਬੋਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ਅਤੇ ਇੰਜ਼ੀਨੀਅਰਿੰਗ ਵਿਭਾਗ ਦੇ ਪ੍ਰੋਫ਼ੈਸਰ ਡਾ. ਹਰਦੀਪ ਸਿੰਘ ਨੇ ਅੱਜ ਦੇ ਸਮੇਂ ‘ਚ ਕੰਪਿਊਟਰ ਨੂੰ ਸਮਾਜ ਦਾ ਅਨਿਖੜਵਾਂ ਅੰਗ ਦੱਸਿਆ ਹੈ। ਉਹਨਾਂ ਕਿਹਾ ਕਿ ਮੌਜ਼ੂਦਾ ਸਮੇਂ ‘ਚ ਵੱਧ ਰਹੇ ਕੰਪਿਊਟਰ ਡਾਟਾ ਦੀ ਸੰਭਾਲ ਇਕ ਵੱਡੀ ਚੁਣੌਤੀ ਬਣ ਗਈ ਹੈ। ਡਾ. ਹਰਦੀਪ ਸਿੰਘ ਨੇ ਕਿਹਾ ਕਿ ਡਾਟਾ ਦੀ ਸੰਭਾਲ ਲਈ ਨਵੀਆਂ ਤਕਨੀਕਾਂ ਲੱਭਣ ਦੀ ਲੋੜ ਹੈ ਅਤੇ ਆਉਣ ਵਾਲੇ ਸਮੇਂ ‘ਚ ਡਾਟਾ ਐਨਾਲਿਸਟਾਂ ਦੀ ਮੰਗ ਵੀ ਵੱਧੇਗੀ। ਉਹਨਾਂ ਨੂੰ ਨਵੀਆਂ ਤਕਨਾਲੋਜੀਆਂ ਜਿਵੇਂ ਕਿ ਇੰਟਰਨੈੱਟ ਆਫ਼ ਥਿੰਗ, ਬਿਗ ਡਾਟਾ, ਮੋਬਾਇਲ ਕੰਪਿਊਟਰਿੰਗ, ਸੋਸ਼ਲ ਨੈੱਟਵਰਕ, ਕਲਾਊਂਡ ਕੰਪਿਊਟਿੰਗ ਆਦਿ ‘ਤੇ ਚਾਨਣਾ ਪਾਉਂਦਿਆਂ ਇਹਨਾਂ ਨੂੰ ਭਵਿੱਖ ਦੀਆਂ ਤਕਨੀਕਾਂ ਦੱਸਿਆ। ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਡਾ. ਹਰਦੀਪ ਸਿੰਘ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੈਮੀਨਾਰ ਦਾ ਮਨੋਰਥ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਸ਼ੇ ‘ਚ ਹੋ ਰਹੀਆਂ ਨਵੀਆਂ ਖੋਜ਼ਾਂ ਤੇ ਤਕਨੀਕਾਂ ਬਾਰੇ ਜਾਣੂ ਕਰਵਾਉਣਾ ਹੈ। ਕੰਪਿਊਟਰ ਵਿਭਾਗ ਦੇ ਮੁੱਖੀ ਸ: ਹਰਭਜਨ ਸਿੰਘ ਰੰਧਾਵਾ ਨੇ ਧੰਨਵਾਦ ਦਾ ਮਤਾ ਪਾਸ ਕੀਤਾ। ਇਸ ਮੌਕੇ ‘ਤੇ ਪ੍ਰੋ: ਕਵਲਜੀਤ ਕੌਰ, ਪ੍ਰੋ: ਸੁਖਵਿੰਦਰ ਕੌਰ, ਪ੍ਰੋ: ਮਨੀ ਅਰੋੜਾ, ਪ੍ਰੋ: ਰੁਪਿੰਦਰ ਸਿੰਘ, ਪ੍ਰੋ: ਸੁਖਬੀਰ ਕੌਰ, ਪ੍ਰੋ: ਸੁਖਪਨੀਤ ਕੌਰ, ਪ੍ਰੋ: ਰਾਜਕਰਨ ਸਿੰਘ, ਪ੍ਰੋ: ਜਗਬੀਰ ਸਿੰਘ, ਪ੍ਰੋ: ਨਵਜੀਤ ਸਿੰਘ, ਪ੍ਰੋ: ਪੂਨਮਜੀਤ ਕੌਰ ਸਟਾਫ਼ ਮੈਂਬਰ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਵੀ ਮੌਜ਼ੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …