Wednesday, January 15, 2025

ਸਰਕਾਰੀ ਆਈ.ਟੀ.ਆਈ ਰਣਜੀਤ ਐਵਨਿਊ ਵਿਖੇ ਲਗਾਇਆ ਰੋਜ਼ਗਾਰ ਮੇਲਾ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਤਕਨੀਕੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਅਤੇ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਅਮਿਤ ਤਲਵਾਰ ਆਈ.ਏ.ਐਸ ਦੇ ਹੁਕਮਾਂ ਅਨੁਸਾਰ ਸਰਕਾਰੀ ਆਈਟੀਆਈ ਰਣਜੀਤ ਐਵਨਿਊ ਵਿਖੇ ਅੱਜ ਰੋਜ਼ਗਾਰ ਮੇਲਾ ਲਗਾਇਆ ਗਿਆ।ਸੰਸਥਾ ਦੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਉਦਯੋਗਿਕ ਸਿਖਲਾਈ ਪੰਜਾਬ ਮਨੋਜ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਕੈਂਪਸ ਇੰਟਰਵਿਊ ਦੌਰਾਨ ਹਿੰਦੁਸਤਾਨ ਦੀ ਵੱਡੀ ਕੰਪਨੀ ਡਿਕਸਨ ਇੰਡੀਆ ਪ੍ਰਾ. ਲਿਮ. ਨੋਇਡਾ (ਉਤਰ ਪ੍ਰਦੇਸ਼) ਅਤੇ ਸਵਰਾਜ ਮਾਜ਼ਦਾ ਰੋਪੜ ਤੋਂ ਆਏ ਤਕਰੀਬਨ 110 ਲੜਕਿਆਂ ਨੂੰ ਸਿਲੈਕਟ ਕੀਤਾ ਗਿਆ।ਇਸ ਪਲੇਸਮੈਂਟ ਕੈਂਪ ਦੇ ਵਿੱਚ ਤਕਰੀਬਨ 200 ਸਿਖਿਆਰਥੀਆਂ ਨੇ ਭਾਗ ਲਿਆ।ਸਰਕਾਰੀ ਆਈ.ਟੀ.ਆਈ ਲੋਪੋਕੇ ਦੇ ਪ੍ਰਿੰਸੀਪਲ ਜਤਿੰਦਰ ਸਿੰਘ, ਸਰਕਾਰੀ ਆਈ.ਟੀ.ਆਈ ਪੱਟੀ ਦੇ ਪ੍ਰਿੰਸੀਪਲ ਵਿਜੇ ਕੁਮਾਰ, ਸੰਸਥਾ ਦੇ ਵਾਈਸ ਪ੍ਰਿੰਸੀਪਲ ਸੁਖਜਿੰਦਰ ਸਿੰਘ, ਪਲੇਸਮੈਂਟ ਅਧਿਕਾਰੀ ਗੁਰਪ੍ਰੀਤ ਸਿੰਘ, ਟ੍ਰੇਨਿੰਗ ਅਫਸਰ ਨਰਿੰਦਰ ਪਾਲ ਸਿੰਘ, ਪਲੇਸਮੈਂਟ ਸਹਾਇਕ ਨਵਦੀਪ ਸਿੰਘ, ਮਹਾਰਾਜ ਵਾਲਮੀਕੀ ਸਰਕਾਰੀ ਆਈ.ਟੀ.ਆਈ ਰਾਮ ਤੀਰਥ ਟਰੇਨਿੰਗ ਅਫਸਰ ਬਲਜਿੰਦਰ ਸਿੰਘ, ਰਵਿੰਦਰ ਸਿੰਘ, ਦੀਪਕ ਕੁਮਾਰ ਰੈਫਰੀਜੇਸ਼ਨ ਅਤੇ ਏਅਰ ਕੰਡੀਸ਼ਨ ਇੰਸਟਰੱਕਟਰ, ਗੁਰਦੇਵ ਸਿੰਘ ਫਿਟਰ ਇੰਸਟਰੱਕਟਰ ਅਤੇ ਹੋਰ ਸਟਾਫ ਮੌਜ਼ੂਦ ਸੀ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …