ਬਰਫ਼ ਦੇ ਗੋਲ਼ੇ ਠੰਡੇ-ਠਾਰ
ਰੰਗ ਬਰੰਗੇ ਤੇ ਖੁਸ਼ਬੂ-ਦਾਰ।
ਗਰਮੀ `ਚ ਇਹ ਪਿਆਸ ਬੁਝਾਉਂਦੇ,
ਸੁੱਕੇ ਬੁੱਲਾਂ ਨੂੰ ਰਾਹਤ ਦਿਵਾਉਂਦੇ
ਕਰਦਾ ਜੀਅ ਖਾਈਏ ਵਾਰ-ਵਾਰ
ਬਰਫ਼ ਦੇ ਗੋਲ਼ੇ ਠੰਡੇ-ਠਾਰ
ਰੰਗ ਬਰੰਗੇ ਤੇ ਖੁਸ਼ਬੂ-ਦਾਰ।
ਲਾਲ ਪੀਲ਼ੇ ਤੇ ਹਰੇ ਸੰਗ,
ਨਾਲ ਚਾਸ਼ਨੀ ਭਰਿਆ ਰੰਗ।
ਤੋਹਫ਼ੇ ਨੇ ਗਰਮੀ ਦੇ ਯਾਰ।
ਬਰਫ਼ ਦੇ ਗੋਲ਼ੇ ਠੰਡੇ-ਠਾਰ
ਰੰਗ ਬਰੰਗੇ ਤੇ ਖੁਸ਼ਬੂ-ਦਾਰ।
ਵੇਚੇ ਗੋਲ਼ੇ ਗਰਮੀ ਵਿੱਚ ਭਾਈ,
ਸਾਰੇ ਰਲ ਮਿਲ਼ ਜਾਂਦੇ ਖਾਈ।
ਗਰਮੀ ਨੱਠਦੀ ਛਾਲਾਂ ਮਾਰ।
ਬਰਫ਼ ਦੇ ਗੋਲੇ ਠੰਡੇ-ਠਾਰ
ਰੰਗ ਬਰੰਗੇ ਤੇ ਖੁਸ਼ਬੂ-ਦਾਰ।
ਗੁਰਫਤਿਹ ਭਾਈ ਆਵਾਜ਼ ਮਾਰ ਬੁਲਾਇਆ।
ਗੁਰਲਾਲ, ਗੁਰਨੂਰ, ਅਗਮ ਵੀ ਦੌੜਿਆ ਆਇਆ।
ਸਿਮਰਤ, ਅਨਾਇਤ ਨੇ ਖਰੀਦੀ ਠੰਡੀ ਬਾਰ।
ਬਰਫ਼ ਦੇ ਗੋਲੇ ਠੰਡੇ-ਠਾਰ
ਰੰਗ ਬਰੰਗੇ ਤੇ ਖੁਸ਼ਬੂ-ਦਾਰ।
ਕਵਿਤਾ 0906202403
ਸੁਖਬੀਰ ਸਿੰਘ ਖੁਰਮਣੀਆਂ
53, ਗੁਰੂ ਹਰਿਗੋਬਿੰਦ ਐਵਨਿਊ, ਪੈਰਾਡਾਈਜ-2,
ਛੇਹਰਟਾ, ਅੰਮ੍ਰਿਤਸਰ। ਮੋ – 9855512677