ਸੰਗਰੂਰ, 13 ਜੂਨ (ਜਗਸੀਰ ਲੌਂਗੋਵਾਲ) – 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ ਵਲੋਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਲੌਂਗੋਵਾਲ ਵਿਖੇ ਚੱਲ ਰਿਹਾ 10 ਰੋਜ਼ਾ ਐਨ.ਸੀ.ਸੀ ਦਾ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ।ਇਹ ਕੈਂਪ 3 ਜੂਨ ਤੋਂ ਕਮਾਂਡਿੰਗ ਅਫਸਰ ਕਰਨਲ ਸੰਜੇ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਸੀ, ਜਿਸ ਵਿੱਚ ਸਕੂਲਾਂ/ਕਾਲਜਾਂ ਦੇ ਲਗਭਗ 450 ਕੈਡਿਟ (ਲੜਕੇ/ਲੜਕੀਆਂ) ਸਿਖਲਾਈ ਲੈ ਰਹੇ ਸਨ।ਕੈਡਿਟਾਂ ਦੇ ਭਵਿੱਖ ਨੂੰ ਹੋਰ ਸੁਨਹਿਰੀ ਬਣਾਉਣ ਲਈ ਐਨ.ਸੀ.ਸੀ ਦੀ ਵੱਖ-ਵੱਖ ਤਰ੍ਹਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਸੀ।ਇਸ ਵਿੱਚ 0.22 ਰਾਇੰਫਰ ਦੀ ਟੈਕਨੀਕਲ ਜਾਣਕਾਰੀ/ ਖੋਲਣਾ-ਜੋੜਣਾ, ਇੰਡੀਕੈਸ਼ਨ ਆਫ ਲੈਂਡ ਮਾਰਕ, ਕੰਨਵੇਸ਼ਨਲ ਸਾਇਨਮੈਂਪ ਦੀ ਜਾਣਕਾਰੀ, ਡਿਜੈਸਟਰ ਮੈਨੇਜ਼ਮੈਂਟ ਦੀ ਜਾਣਕਾਰੀ ਦਿੱਤੀ ਗਈ।ਕੈਡਿਟਾਂ ਦੇ ਬਹੁਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਕਰਵਾਏ ਗਏ, ਜਿਸ ਵਿੱਚ ਅੰਗਦਾਨ ਬਾਰੇ ਜਾਣਕਾਰੀ, ਸਵੱਛ ਭਾਰਤ, ਅੱਗ ਬੁਝਾਉਣ ਦੇ ਉਪਾਅ, ਟਰੈਫਿਕ ਨਿਯਮਾਂ ਦੀ ਜਾਣਕਾਰੀ, ਪ੍ਰਦੂਸ਼ਨ ਰੋਕਥਾਮ ਸਬੰਧੀ ਜਾਣਕਾਰੀ, ਕੁਦਰਤੀ ਆਫਤ ਤੋਂ ਬਚਾਅ, ਹੈਲਥ ਸਬੰਧੀ ਜਾਣਕਾਰੀ ਵੱਖ-ਵੱਖ ਵਿਭਾਗਾਂ ਤੋਂ ਆਈਆਂ ਟੀਮਾਂ ਵਲੋਂ ਦਿੱਤੀ ਗਏ।
ਕੈਂਪ ਨੂੰ ਹੋਰ ਰੋਚਕ ਬਣਾਉਣ ਲਈ ਕਈ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਖੋ-ਖੋ, ਬਾਲੀਬਾਲ, ਫੁੱਟਬਾਲ, ਟੱਗ ਆਫ ਵਾਰ, ਕ੍ਰਿਕਟ ਮੈਚ ਅਤੇ ਹੋਰ ਤਰ੍ਹਾਂ ਦੀਆਂ ਖੇਡਾਂ ਸ਼ਾਮਲ ਸਨ ਅਤੇ ਕਲਚਰ ਪ੍ਰੋਗਰਾਮਾਂ ਵਿੱਚ ਵੀ ਕੈਡਿਟਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਕੈਂਪ ਨੂੰ ਸਫਲਤਾਪੂਵਕ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।
Check Also
ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ
ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …