ਅੰਮ੍ਰਿਤਸਰ, 22 ਜੂੁਨ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਡਿਪਟੀ ਕਿਮਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ
ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਗਿਆ।ਸ਼੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਆਈ.ਸੀ.ਆਈ.ਸੀ.ਆਈ ਬੈਂਕ, ਕੇਅਰ ਹੈਲਥ ਇਨਸ਼ੋਰੈਂਸ ਕੰਪਨੀ ਲਿਮ, ਮੁਥੂਟ ਫਾਈਨੈਂਸ ਲਿਮ, ਐਲ.ਆਈ.ਸੀ ਆਫ ਇੰਡੀਆ, ਈ.ਬਾਏ, ਬਾਜ਼ਾਜ਼ ਅਲਾਇੰਜ਼ ਲਾਈਫ ਇੰਸ਼ੁਰੈਂਸ, ਪੁਖਰਾਜ ਹੈਲਥ ਕੇਅਰ ਪੀ.ਵੀ.ਟੀ ਆਦਿ ਕੰਪਨੀਆਂ ਨੇ ਭਾਗ ਲਿਆ ।
ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਯੂਨਿਟ ਮੈਨੇਜਰ, ਏਜੰਸੀ ਮੈਨੇਜਰ, ਬਿਜ਼ਨਸ ਏਜੰਸੀ ਮੈਨੇਜਰ, ਬੀਮਾ ਸਲਾਹਕਾਰ, ਕਸਟਮਰ ਕੇਅਰ ਐਗਜ਼ੀਕਿਊਟਿਵ, ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਵੈਬ ਡਿਵੈਲਪਰ, ਡੇਟਾ ਐਂਟਰੀ ਆਪਰੇਟਰ, ਗ੍ਰਾਫਿਕਡਿਜ਼ਾਈਨਰ ਮੈਨੇਜਰ, ਹੈਲਪਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ।ਇਸ ਰੋਜ਼ਗਾਰ ਕੈਂਪ ਵਿੱਚ 159 ਉਮੀਦਵਾਰਾਂ ਨੇ ਭਾਗ ਲਿਆ ਅਤੇ 105 ਉਮੀਦਵਾਰਾਂ ਦੀ ਨੋਕਰੀ ਲਈ ਚੋਣ ਹੋਈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media