ਇੱਕ ਵਾਰੀ ਇੱਕ ਕਾਂ ਨੂੰ ਲੱਗੀ ਭੁੱਖ ਕਰਾਰੀ
ਮੈਰਿਜ ਪੈਲਸ ਜਾਨ ਦੀ ਉਹਨੇ ਕਰੀ ਤਿਆਰੀ
ਕੰਧ ‘ਤੇ ਬੈਠਾ ਨਜ਼ਰ ਸੀ ਪਲੇਟ ‘ਤੇ ਮਾਰੀ
ਟੁਕੜੀ ਚੁੱਕ ਪਨੀਰ ਦੀ ਮਾਰ ਉਡਾਰੀ
ਬਾਗ ਦੇ ਅੰਦਰ ਰੁੱਖ ‘ਤੇ ਮੈਂ ਬਹਿ ਕੇ ਖਾਊਂ
ਨਾਲ ਮੈਂ ਮਾਸੀ ਲੂੰਬੜੀ ਦੇ ਮੂੰਹ ਚਟਵਾਊਂ
ਮਾਸੀ ਜਾਣਦੀ ਸੀ ਮਨੁੱਖ ਦੀ ਔਕਾਤ
ਮਾਸੀ ਕਹਿੰਦੀ ਮਿਲਾਵਟੀ ਪਨੀਰ ਜਾਨਾਂ ਵੇਖਾਈ
ਤੈਨੂੰ ਮਨੁੱਖ ਦੀ ਅਜੇ ਵੀ ਸਮਝ ਨਾ ਆਈ
ਕਰਦਾ ਇਹ ਬੜੀ ਮਿਲਾਵਟ
ਦੁੱਧ ਪੁੱਤ ਦੀ ਕਸਮ ਵੀ ਝੂਠੀ ਪਾਈ
ਮਾਸੀ ਦੀ ਗੱਲ ਵੀ ਸੱਚੀ ਲੱਗੀ
ਪਨੀਰ ਦੀ ਟੁਕੜੀ ਉਸ ਨੂੰ ਵੀ ਖੱਟੀ ਲੱਗੀ
ਕਹੇ ਮਨੁੱਖ ਦੂਜਿਆਂ ਨੂੰ ਕਿਵੇਂ ਜਾਂਦਾ ਲੁੱਟੀ
ਕਾਂ ਕਾਂ ਕਰਕੇ ਲੋਕਾਂ ਨੂੰ ਸਮਝਾਵੇ
ਮਨੁੱਖ ਤੋਂ ਦੂਰ ਰਹਿਣ ਦੀ ਦੁਹਾਈ ਪਾਵੇ
ਮਾਸੀ ਦੀ ਗੱਲ ਅੱਜ ਉਸ ਨੂੰ ਸਮਝ ਆਈ ਕਹਿੰਦਾ
ਅਸੀਂ ਲੋਕ ਐਵੇਂ ਨਹੀਂ ਸਮਝੇ ਤੇਰੀ ਚਤੁਰਾਈ।
ਕਵਿਤਾ 1508202403
ਲਵਰਤਨ ਸਿੰਘ, ਰੋਲ ਨੰਬਰ 21 ਜਮਾਤ ਛੇਵੀਂ
ਗਾਈਡ : ਸਾਰਿਕਾ ਜਿੰਦਲ
ਸਰਕਾਰੀ ਸੀਨੀ. ਸੈਕੰ. ਸਕੂਲ ਮੁੰਡੇ
ਧਨੌਲਾ (ਜਿਲ੍ਹਾ ਬਰਨਾਲਾ)
Check Also
ਸਰਬੱਤ ਦਾ ਭਲਾ ਟਰੱਸਟ ਵਲੋਂ ਬਾਬਾ ਮੇਹਰ ਦਾਸ ਪਾਓ ਵਾਲੇ ਦੇ ਅਸਥਾਨ ‘ਤੇ ਅੱਖਾਂ ਦਾ ਮੁਫ਼ਤ ਕੈਂਪ
ਸੰਗਰੂਰ, 27 ਜਨਵਰੀ (ਜਗਸੀਰ ਲੌਂਗੋਵਾਲ) – ਸਥਾਨਕ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ ‘ਤੇ ਸਰਬੱਤ …