ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਧਰਮ ਦਾ ਪ੍ਰਚਾਰ ਤੇ ਪ੍ਰਸਾਰ ਵਾਤਾਨਕੂਲ ਦਫਤਰਾਂ ਤੇ ਗੱਡੀਆਂ ਵਿੱਚ ਬੈਠ ਕੇ ਨਹੀ ਬਲਕਿ ਪਿੰਡ ਪਿੰਡ ਘਰ ਘਰ ਕੁੰਡੇ ਖੜਕਾ ਕੇ ਹੋਣਾ ਹੈ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਰੇਲਵੇ ਕਲੋਨੀ ਬੀ ਬਲਾਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਕੁਲਦੀਪ ਸਿੰਘ ਫਰਾਂਸ, ਭਾਈ ਮਲਕੀਅਤ ਸਿੰਘ ਫਰਾਂਸ, ਭਾਈ ਜੋਗਿੰਦਰ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਇੱਟਲੀ ਨੇ ਸਾਂਝੇ ਤੌਰ ਤੇ ਕੀਤਾ।ਇੱਟਲੀ ਤੇ ਫਰਾਂਸ ਦੇ ਇਹ ਸਿੰਘ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੁਆਰਾ ਗਿਆਨੀ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਦਾ ਜਾਇਜਾ ਲੈਣ ਆਏ ਸਨ ।ਇੰਟਰਨੈਸ਼ਨਲ ਧਰਮ ਪ੍ਰਚਾਰ ਲਹਿਰ ਟਰੱਸਟ ਦੇ ਪ੍ਰਧਾਨ ਭਾਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਲਹਿਰ ਦੇ 102-107 ਗੇੜ ਤਹਿਤ ਕਪੂਰਥਲਾ ਜਿਲ੍ਹੇ ਦੇ ਪਿੰਡ ਬੱਸੀ ਜਾਯਦਾ, ਲੰਮੇ, ਅਵਾਨ ਘੋੜੇਸ਼ਾਹ ਅਤੇ ਹਲਕਾ ਖਰੜ ਦੇ ਪਿੰਡ ਖਾਨਪੁਰ, ਜੰਮੂ ਕਸ਼ਮੀਰ ਦੇ ਹਲਕਾ ਰਜੌਰੀ ਦੇ ਪਿੰਡ ਠੰਡਾ ਪਾਨੀ ਵਿਚ ਹੋਏ ਮੁੱਖ ਸਮਾਗਮਾਂ ਦੌਰਾਨ 1271 ਪਾ੍ਰਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਲਈ, 1700 ਨੋਜੁਆਨਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ ਅਤੇ ਲਹਿਰ ਵਲੋਂ ਕਕਾਰ ਤੇ ਸਿਰੋਪਾਉ ਬਖਸ਼ਿਸ਼ ਕੀਤੇ ਗਏ ।ਭਾਈ ਕੁਲਦੀਪ ਸਿੰਘ, ਭਾਈ ਮਲਕੀਅਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਲਖਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਉਹਨਾਂ ਨੇ ਖੁਦ ਇਸ ਲਹਿਰ ਤਹਿਤ ਅਪਣਾਏ ਗਏ ਪਿੰਡਾਂ ਦਾ ਦੌਰਾ ਕੀਤਾ ਹੈ ਤੇ ਉਹ ਪ੍ਰਭਾਵਿਤ ਹੋਏ ਹਨ ਕਿ ਗਿਆਨੀ ਬਲਦੇਵ ਸਿੰਘ ਨੇ ਅਖੰਡ ਕੀਰਤਨੀ ਜਥੇ ਦੇ ਸੰਸਥਾਪਕ, ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਕਦਮਾਂ ਤੇ ਚੱਲਦਿਆਂ ਘਰ ਘਰ, ਪਿੰਡ ਪਿੰਡ ਜਾ ਕੇ ਕੁੰਡੇ ਖੜਕਾ ਕੇ ਪ੍ਰਚਾਰ ਦਾ ਤਰੀਕਾ ਅਪਣਾਇਆ ਹੈ । ਉਹਨਾਂ ਦੱਸਿਆ ਕਿ ਗਿਆਨੀ ਬਲਦੇਵ ਸਿੰਘ ਨੇ ਸਹੀ ਅਰਥਾਂ ਵਿੱਚ ਵਿਦੇਸ਼ਾਂ ਵਿਚ ਵੱਸ ਰਹੇ ਸਿੰਘਾਂ ਦੀ ਭਾਵਨਾ ਅਨੁਸਾਰ ਪ੍ਰਚਾਰ ਆਰੰਭਿਆ ਹੈ। ਇਕ ਸਵਾਲ ਦੇ ਜਵਾਬ ਵਿੱਚ ਉੇਨਾ ਦੱਸਿਆ ਕਿ ਧਰਮ ਪ੍ਰਚਾਰ ਲਹਿਰ ਨੂੰ ਕਿਸੇ ਕਿਸਮ ਦੀ ਆਰਥਿਕ ਤੋਟ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਗਿਆਨੀ ਬਲਦੇਵ ਸਿੰਘ ਨੇ ਦੱਸਿਆ ਕਿ ਅਗਾਮੀ ਦਿਨਾਂ ਵਿਚ ਸੂਬੇ ਦੇ ਹਰ ਜਿਲ੍ਹਾ ਹੈੱਡ ਕੁਆਟਰ ਤੇ ਧਰਮ ਪ੍ਰਚਾਰ ਲਹਿਰ ਟਰੱਸਟ ਵਲੋਂ ਦਫਤਰ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਪ੍ਰੈਸ ਕਾਨਫਰੰਸ ਵਿੱਚ ਪ੍ਰਿੰਸੀਪਲ ਰਜਿੰਦਰ ਕੌਰ, ਅਖੰਡ ਕੀਰਤਨੀ ਜਥੇ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਰਾਜਾ, ਪ੍ਰਿੰਸੀਪਲ ਗੁਰਮੀਤ ਕੌਰ ਖਾਲਸਾ, ਭੁਪਿੰਦਰ ਸਿੰਘ ਤੇ ਸਰਬਜੀਤ ਸਿੰਘ ਸੋਹੀਆਂ ਹਾਜਰ ਸਨ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …