ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੈਂਡਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਦੇਖ-ਰੇਖ ਵਿੱਚ ਲਾਰੈਂਸ
ਸਕੂਲ ਮੋਹਾਲੀ ਵਿਖੇ ਕਰਵਾਏ ਗਏ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲੇ ਵਿੱਚ ਸੁਖਮਨਦੀਪ ਕੌਰ (ਦਸਵੀਂ ਜਮਾਤ) ਅਤੇ ਜਸਮੀਤ ਸਿੰਘ (ਨੌਵੀਂ ਜਮਾਤ) ਸ਼ਹੀਦ ਭਾਈ ਮਤੀ ਦਾਸ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਟਰੈਡੀਸ਼ਨਲ ਸਟੋਰੀ ਟੈਲਿੰਗ ਮੁਕਾਬਲੇ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਗਾਈਡ ਸ੍ਰੀਮਤੀ ਰਵਜੀਤ ਕੌਰ ਲੈਕਚਰਾਰ ਕਮਿਸਟਰੀ ਸਨ, ਜਿਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਅਹਲਿਆ ਬਾਈ ਹੋਲਕਰ ਦੀ ਜ਼ਿੰਦਗੀ ਦੀ ਕਹਾਣੀ ਦਰਸਾਈ ਸੀ।ਸ਼੍ਰੀਮਤੀ ਦਮਨਜੀਤ ਕੌਰ ਅਤੇ ਮਨੀਸ਼ਾ ਸ਼ਰਮਾ ਨੋਡਲ ਇੰਚਾਰਜ਼ ਨੇ ਦੱਸਿਆ ਕਿ 6 ਜਿਲ੍ਹਿਆਂ ਦੇ ਜੇਤੂ ਵਿਦਿਆਰਥੀ ਨੇ ਵੱਖ-ਵੱਖ ਥੀਮਾਂ ਸੋਲੋ ਮਿਊਜ਼ਿਕ, ਡਰਾਮਾ, ਟਰੈਡੀਸਸ਼ਨਲ ਗਰੁੱਪ ਡਾਂਸ, ਇੰਸਟਰੂਮੈਂਟਲ ਮਿਊਜ਼ਿਕ, ਟਰੈਡੀਸ਼ਨਲ ਸਟੋਰੀ ਟੈਲਿੰਗ ਵਿੱਚ ਭਾਗ ਲਿਆ।ਪ੍ਰਿੰਸੀਪਲ ਵਿਪਨ ਕੁਮਾਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੂਹ ਮਿਹਨਤੀ ਸਟਾਫ ਦੀ ਸ਼ਲ਼ਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media