ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਤਹਿਤ ਚੱਲ ਰਹੀ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਉੱਭਿਆ ਦੀ ਅੱਠਵੀਂ
ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਪੁੱਤਰੀ ਸਤਪਾਲ ਸਿੰਘ ਨੇ ਸੰਗਰੂਰ ਜ਼ਿਲ੍ਹੇ ਵੱਲੋਂ ਖੇਡਦਿਆਂ ਉਮਰ ਵਰਗ 14 ਸਾਲ ਫੁੱਟਬਾਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।ਹੁਸ਼ਿਆਰਪੁਰ ਵਿਖੇ 6 ਤੋਂ 10 ਅਕਤੂਬਰ ਤੱਕ ਹੋਈਆਂ 68ਵੀਆਂ ਰਾਜ-ਪੱਧਰੀ ਪੰਜਾਬ ਸਕੂਲ ਖੇਡਾਂ ਵਿੱਚ ਅਕਾਲ ਅਕੈਡਮੀ ਦੀ ਇਹ ਜਿੱਤ ਵਿਦਿਆਰਥਣ ਮਨਜੋਤ ਕੌਰ ਨੂੰ ਪੀ.ਟੀ.ਆਈ ਅਧਿਆਪਕ ਜਰਨੈਲ ਸਿੰਘ ਅਤੇ ਪਰਿਵਾਰ ਦੇ ਸਹਿਯੋਗੀ ਗੁਰਲਾਲ ਸਿੰਘ ਦੁਆਰਾ ਕਰਵਾਈ ਗਈ ਸਖਤ ਮਿਹਨਤ ਸਦਕਾ ਸੰਭਵ ਹੋਈ ਹੈ।ਅਕੈਡਮੀ ਪਹੁੰਚਣ `ਤੇ ਵਿਦਿਆਰਥਣ ਮਨਜੋਤ ਕੌਰ ਦਾ ਪੁਰਜ਼ੋਰ ਸਵਾਗਤ ਕੀਤਾ ਗਿਆ।ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਨੇ ਵਿਦਿਆਰਥਣ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media