Tuesday, December 3, 2024

ਅੰਤਰ-ਜ਼ੋਨਲ ਯੁਵਕ ਮੇਲੇ ਦੌਰਾਨ ਯੂਨੀਵਰਸਿਟੀ ਵਿਖੇ ਜ਼ੋਨਲ ਜੇਤੂ 43 ਕਾਲਜਾਂ ਦਾ ਘਮਸਾਨ 8 ਤੋਂ

ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰ-ਜ਼ੋਨਲ ਯੁਵਕ ਮੇਲਾ 8 ਤੋਂ 10 ਨਵੰਬਰ, 2024 ਤੱਕ ਕਰਵਾਇਆ ਜਾ ਰਿਹਾ ਹੈ। ਪ੍ਰੋ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਨਾਲ ਸਬੰਧਤ ਜ਼ੋਨਲ ਮੇਲੇ ਦੇ ਜੇਤੂ 43 ਕਾਲਜਾਂ ਦੇ ਵਿਦਿਆਰਥੀ ਮੁਕਾਬਲਿਆਂ ਦੌਰਾਨ 36 ਆਈਟਮਾਂ ਵਿੱਚ ਭਾਗ ਲੈਣਗੇ।ਇਹ ਮੇਲਾ ਯੂਨੀਵਰਸਿਟੀ ਕੈਂਪਸ ਵਿੱਚ ਵੱਖ-ਵੱਖ ਥਾਵਾਂ `ਤੇ ਆਯੋਜਿਤ ਕੀਤਾ ਜਾਵੇਗਾ।ਜਿਸ ਵਿੱਚ ਦਸਮੇਸ਼ ਆਡੀਟੋਰੀਅਮ, ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ ਅਤੇ ਆਰਕੀਟੈਕਚਰ ਵਿਭਾਗ ਸ਼ਾਮਲ ਹਨ।
ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸ਼ਮੇਸ਼ ਆਡੀਟੋਰੀਅਮ ਵਿੱਚ ਪਹਿਲੇ ਦਿਨ 8 ਨਵੰਬਰ ਨੂੰ ਭੰਗੜਾ, ਕਲਾਸੀਕਲ ਡਾਂਸ ਅਤੇ ਫੋਕ ਆਰਕੈਸਟਰਾ ਪੇਸ਼ਕਾਰੀਆਂ ਵਿੱਚ ਵਿਦਿਆਰਥੀ ਹਿੱਸਾ ਲੈਣਗੇ।ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਸਮੂਹ ਸ਼ਬਦ ਭਜਨ, ਸਮੂਹ ਗੀਤ, ਗੀਤ/ਗਜ਼ਲ ਅਤੇ ਲੋਕ ਗੀਤ ਦੀ ਮੇਜ਼ਬਾਨੀ ਕਰੇਗਾ।ਆਰਕੀਟੈਕਚਰ ਵਿਭਾਗ ਕਲਾਤਮਕ ਪ੍ਰਗਟਾਵੇ ਕਰਦਾ ਪੇਂਟਿੰਗ ਆਨ ਸਪਾਟ, ਕਾਰਟੂਨਿੰਗ, ਕੋਲਾਜ, ਕਲੇ ਮਾਡਲਿੰਗ, ਆਨ ਦੀ ਸਪਾਟ ਫੋਟੋਗ੍ਰਾਫੀ ਅਤੇ ਇੰਸਟਾਲੇਸ਼ਨ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰੇਗਾ।
ਉਨ੍ਹਾਂ ਦੱਸਿਆ ਕਿ ਦੂਜੇ ਦਿਨ 9 ਨਵੰਬਰ ਨੂੰ ਦਸਮੇਸ਼ ਆਡੀਟੋਰੀਅਮ ਵਿਖੇ ਕਾਸਟਿਊਮ ਪਰੇਡ, ਮਾਈਮ, ਸਕਿੱਟ, ਮਿਮਿਕਰੀ ਅਤੇ ਵਨ ਐਕਟ ਪਲੇਅ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਦੇ ਨਾਲ ਹੀ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਕਲਾਸੀਕਲ ਵੋਕਲ, ਕਲਾਸੀਕਲ ਇੰਸਟਾਲੇਸ਼ਨ (ਪੀ), ਕਲਾਸੀਕਲ ਇੰਸਟਾਲੇਸ਼ਨ (ਐਨ.ਪੀ), ਕਵਿਸ਼ਰੀ, ਵਾਰ ਗਾਇਨ ਦੀ ਮੇਜ਼ਬਾਨੀ ਕਰੇਗਾ।ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏਗਾ, ਜਦਕਿ ਕਾਨਫਰੰਸ ਹਾਲ ਕਾਵਿ-ਸੰਗ੍ਰਹਿ, ਭਾਸ਼ਣ ਅਤੇ ਡੀਬੇਟ ਵਰਗੇ ਰਚਨਾਤਮਕ ਮੁਕਾਬਲਿਆਂ ਨਾਲ ਗੂੰਜ਼ੇਗਾ।
ਦਸਮੇਸ਼ ਆਡੀਟੋਰੀਅਮ ਵਿਖੇ 10 ਨਵੰਬਰ ਨੂੰ ਸਮੂਹ ਡਾਂਸ ਦੇ ਨਾਲ-ਨਾਲ ਲੋਕ ਨਾਚ ਦੀਆਂ ਪੇਸ਼ਕਾਰੀਆਂ ਦੇ ਨਾਲ ਗਿੱਧਾ ਵੀ ਪੇਸ਼ ਕੀਤਾ ਜਾਵੇਗਾ।ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ ਅਤੇ ਵੈਸਟਰਨ ਇੰਸਟਰੂਮੈਂਟਲ ਸੋਲੋ ਪੇਸ਼ਕਾਰੀ ਹੋਵੇਗੀ।ਇਸ ਉਪਰੰਤ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਰੋਹ ਕਰਵਾਇਅ ਜਾਵੇਗਾ।

Check Also

ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ

ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …