ਸੰਗਰੂਰ, 18 ਨਵੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਅਤੇ ਹਾਈਟਸ ਐਂਡ ਹਾਈਟਸ ਲਿਟਲ ਸਟਾਰ ਬਚਪਨ ਦੀ ਸਾਂਝੇ ਤੌਰ ‘ਤੇ ਸਕੂਲਾਂ ਦੇ ਚੇਅਰਮੈਨ ਸੰਜੇ ਸਿੰਗਲਾ ਦੀ ਅਗਵਾਈ ‘ਚ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖ਼ਾਟੂ ਸ਼ਾਮ ਜੀ ਦੀ ਧਾਰਮਿਕ ਯਾਤਰਾ ਕਰਵਾਈ ਗਈ।ਯਾਤਰਾ ਦਾ ਮੰਤਵ ਸਕੂਲ ਦੀ ਤਰੱਕੀ, ਸਾਰੇ ਸਟਾਫ਼ ਦੀਆਂ ਮਨੋਕਾਮਨਾਵਾਂ, ਸਕੂਲੀ ਬੱਚਿਆਂ ਦੀ ਤੰਦਰੁਸਤੀ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਦੀ ਕਾਮਨਾ ਸੀ।ਇਹ ਯਾਤਰਾ ਸਕੂਲ਼ ਮੈਂਨਜ਼ਮੈਂਟ ਦੁਆਰਾ ਹਰ ਸਾਲ ਕਰਵਾਈ ਜਾਂਦੀ ਹੈ।ਹਾਈਟਸ ਐਂਡ ਹਾਈਟਸ ਅਤੇ ਲਿਟਲ ਸਟਾਰ ਬਚਪਨ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿੰਯਕਾ ਬਾਂਸਲ ਨੇ ਕਿਹਾ ਕਿ ਦਿਲੋਂ ਸ਼ਰਧਾ ਨਾਲ ਕੀਤੀ ਹਰ ਅਰਦਾਸ ਪਰਮਾਤਮਾ ਦੇ ਦਰ ‘ਤੇ ਕਬੂਲੀ ਜਾਂਦੀ ਹੈ।ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਸਭ ‘ਤੇ ਆਪਣੀ ਕਿਰਪਾ ਦਾ ਹੱਥ ਬਣਾਏ ਰੱਖੇ।ਇਸ ਮੌਕੇ ਦੋਨਾਂ ਸਕੂਲਾਂ ਦੇ ਸਟਾਫ਼ ਮੈਂਬਰ ਮੌਜ਼ੂਦ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …