ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਮਾਈ ਭਾਰਤ ਪਹਿਲਕਦਮੀ ਦੁਆਰਾ ਵਿਕਸਿਤ ਕੀਤੇ  ਗਏ ਇੰਡੀਆ ਯੰਗ ਲੀਡਰਜ਼ ਡਾਇਲਾਗ ਪ੍ਰੋਗਰਾਮ “ਮੇਰਾ ਭਾਰਤ ਪੋਰਟਲ” `ਤੇ ਆਯੋਜਿਤ ਕੀਤਾ ਗਿਆ।ਦੇਸ਼ ਭਰ ਦੇ ਚੁਣੇ ਹੋਏ ਨੌਜਵਾਨਾਂ ਨੂੰ ਰਾਸ਼ਟਰੀ ਯੁਵਾ ਦਿਵਸ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦਾ ਮੌਕਾ ਮਿਲੇਗਾ। ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਜਿਲ੍ਹਾ ਯੁਵਾ ਅਧਿਕਾਰੀ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਨੌਜਵਾਨਾਂ ਦੀ ਰਾਜਨੀਤੀ ਅਤੇ ਨਾਗਰਿਕ ਜੀਵਨ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ।ਉਨ੍ਹਾਂ 15-29 ਸਾਲ ਦੇ ਸਮੂਹ ਨੌਜਵਾਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਚਾਰ ਪੜਾਵਾਂ ਵਿਚ ਕਰਵਾਏ ਜਾਣ ਵਾਲੇ ਮੁਕਾਬਲਿਆਂ ‘ਚ ਭਾਗ ਲੈਣਾ ਹੋਵੇਗਾ।
ਗਏ ਇੰਡੀਆ ਯੰਗ ਲੀਡਰਜ਼ ਡਾਇਲਾਗ ਪ੍ਰੋਗਰਾਮ “ਮੇਰਾ ਭਾਰਤ ਪੋਰਟਲ” `ਤੇ ਆਯੋਜਿਤ ਕੀਤਾ ਗਿਆ।ਦੇਸ਼ ਭਰ ਦੇ ਚੁਣੇ ਹੋਏ ਨੌਜਵਾਨਾਂ ਨੂੰ ਰਾਸ਼ਟਰੀ ਯੁਵਾ ਦਿਵਸ `ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਣ ਦਾ ਮੌਕਾ ਮਿਲੇਗਾ। ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਜਿਲ੍ਹਾ ਯੁਵਾ ਅਧਿਕਾਰੀ ਆਕਾਂਕਸ਼ਾ ਮਹਾਵਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਨੌਜਵਾਨਾਂ ਦੀ ਰਾਜਨੀਤੀ ਅਤੇ ਨਾਗਰਿਕ ਜੀਵਨ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ।ਉਨ੍ਹਾਂ 15-29 ਸਾਲ ਦੇ ਸਮੂਹ ਨੌਜਵਾਨਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਚਾਰ ਪੜਾਵਾਂ ਵਿਚ ਕਰਵਾਏ ਜਾਣ ਵਾਲੇ ਮੁਕਾਬਲਿਆਂ ‘ਚ ਭਾਗ ਲੈਣਾ ਹੋਵੇਗਾ।
ਪਹਿਲੇ ਪੜਾਅ ‘ਚ ਵਿਕਸਿਤ ਭਾਰਤ ਕੁਇਜ਼ ਦੌਰਨ ਮਾਈ ਯੁਵਾ ਭਾਰਤ (MYBHARAT.GOV.IN) ਪਲੇਟਫਾਰਮ `ਤੇ 25 ਨਵੰਬਰ 2024 ਤੋਂ 5 ਦਸੰਬਰ 2024 ਤੱਕ ਹੋਣ ਵਾਲੇ ਡਿਜੀਟਲ ਕੁਇਜ਼ ਵਿੱਚ 15-29 ਸਾਲ ਉਮਰ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਉਨ੍ਹਾਂ ਦੇ ਗਿਆਨ ਅਤੇ ਭਾਰਤ ਦੀਆਂ ਜਿਕਰਯੋਗ ਪ੍ਰਾਪਤੀਆਂ ਬਾਰੇ ਪੁੱਛਿਆ ਜਾਵੇਗਾ।
ਦੂਜੇ ਪੜਾਅ ‘ਚ ਲੇਖ ਅਤੇ ਬਲੌਗ ਲਿਖਣ ਤਹਿਤ ਪਿੱਛਲੇ ਪੜਾਅ ਦੇ ਜੇਤੂ ਲਗਭਗ 10 ਚੁਣੇ ਹੋਏ ਵਿਸ਼ਿਆਂ ਜਿਵੇਂ ਕਿ ਵਿਕਸਤ ਭਾਰਤ ਲਈ ਤਕਨਾਲੋਜੀ, ਵਿਕਸਤ ਭਾਰਤ ਲਈ ਨੌਜਵਾਨਾਂ ਦਾ ਸਸ਼ਕਤੀਕਰਨ ਆਦਿ `ਤੇ ਲੇਖ ਪੇਸ਼ ਕਰਨਗੇ।ਇਹ ਮੁਕਾਬਲਾ ਮਾਈ ਭਾਰਤ ਪੋਰਟਲ `ਤੇ ਕਰਵਾਇਆ ਜਾਵੇਗਾ।
ਤੀਜੇ ਪੜਾਅ ‘ਚ ਇੰਡੀਆ ਵਿਜ਼ਨ ਪਿੱਚ ਡੈਕ ਵਿਕਸਿਤ ਕਰਨ ਤਹਿਤ ਰਾਜ ਪੱਧਰੀ ਪੇਸ਼ਕਾਰੀਆਂ ਦੌਰਾਨ ਦੂਜੇ ਪੜਾਅ ਲਈ ਯੋਗਤਾ ਪੂਰੀ ਕਰਨ ਵਾਲੇ ਭਾਗੀਦਾਰ ਰਾਜ ਪੱਧਰ `ਤੇ ਚੁਣੇ ਗਏ ਵਿਸ਼ਿਆਂ `ਤੇ ਆਪਣੇ ਵਿਚਾਰ ਪੇਸ਼ ਕਰਨਗੇ।ਹਰੇਕ ਰਾਜ ਆਪਣੀ ਪੇਸ਼ਕਾਰੀ ਰਾਹੀਂ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰਤੀਯੋਗੀਆਂ ਦੀ ਚੋਣ ਕਰਨ ਲਈ ਵੱਖ-ਵੱਖ ਵਿਸ਼ਿਆਂ `ਤੇ ਟੀਮਾਂ ਬਣਾਏਗਾ।
ਚੌਥੇ ਪੜਾਅ ‘ਤ ਭਾਰਤ ਮੰਡਪਮ ਵਿਖੇ ਵਿਕਸਤ ਭਾਰਤ ਰਾਸ਼ਟਰੀ ਚੈਂਪੀਅਨਸ਼ਿਪ ਤਹਿਤ 11 ਅਤੇ 12 ਜਨਵਰੀ 2025 ਨੂੰ ਰਾਸ਼ਟਰੀ ਯੁਵਕ ਮੇਲਾ ਮੁਕਾਬਲੇ ਵਿੱਚ ਵੱਖ-ਵੱਖ ਥੀਮ ਅਧਾਰਿਤ ਰਾਜ ਪੱਧਰੀ ਟੀਮਾਂ ਭਾਗ ਲੈਣਗੀਆਂ।
ਜੇਤੂ ਟੀਮਾਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					