ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰਘ) – ਸਿਹਤ ਸਹੂਲਤਾਂ ਨੂੰ ਵਧਾਉਣ ਅਤੇ ਮਰੀਜ਼ਾਂ ਨੂੰ ਅਤਿ-ਆਧੁਨਿਕ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵੱਲ ਇੱਕ ਹੋਰ
ਕਦਮ ਚੱਕਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਸ੍ਰੀ ਅੰਮ੍ਰਿਤਸਰ ਦੇ ਚਾਂਸਲਰ ਹਰਜਿੰਦਰ ਸਿੰਘ ਧਾਮੀ ਦੁਆਰਾ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵੱਲ੍ਹਾ ਵਿਖੇ ਇੱਕ ਅਤਿ-ਆਧੁਨਿਕ ਪ੍ਰਾਈਵੇਟ ਵਾਰਡ ਦਾ ਉਦਘਾਟਨ ਕੀਤਾ ਗਿਆ।ਪ੍ਰਧਾਨ ਧਾਮੀ ਨੇ ਕਿਹਾ ਕਿ 10000 ਵਰਗ ਫੁੱਟ ਵਿੱਚ ਫੈਲੀ ਇਸ ਵਾਰਡ ਵਿੱਚ 18 ਅਤਿ-ਆਧੁਨਿਕ ਟੈਕਨੋਲਜੀ ਨਾਲ ਤਿਆਰ ਕੀਤੇ ਮਰੀਜ਼ਾਂ ਦੇ ਪ੍ਰਾਈਵੇਟ ਕਮਰੇ ਹਨ, ਜੋ ਅਤਿ-ਆਧੁਨਿਕ ਬੈਡ, ਸੋਫਾ, ਟੈਲੀਵਿਜ਼ਨ, ਰੈਫ੍ਰਿਜਰੇਟਰ, ਏਅਰ ਕੰਡੀਸ਼ਨਿੰਗ ਅਤੇ ਅਟੈਚਡ ਬਾਥਰੂਮ ਵਰਗੀਆਂ ਆਧੁਨਿਕ ਅਤੇ ਲੋੜੀਦੀਆਂ ਸਹੂਲਤਾਂ ਨਾਲ ਲੈਸ ਹਨ।ਉਨ੍ਹਾਂ ਕਿਹਾ ਕਿ ਹਰੇਕ ਕਮਰੇ ਵਿੱਚ ਉੱਨਤ ਡਾਕਟਰੀ ਉਪਕਰਣ ਹਨ।ਡਾ. ਏ.ਪੀ ਸਿੰਘ ਨੇ ਕਿਹਾ ਕਿ ਵਾਰਡ ਦਾ ਮਾਡਰਨ ਨਕਸ਼ਾ ਅਤੇ ਆਧੁਨਿਕ ਮੈਡੀਕਲ ਟੈਕਨੋਲਜੀ ਹਸਪਤਾਲ ਦੇ ਅੰਦਰ ਗਾਇਨੀ, ਬਾਲ ਰੋਗ, ਅੱਖਾਂ ਅਤੇ ਈ.ਐਨ.ਟੀ ਵਿਭਾਗਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਨੂੰ ਤਿਆਰ ਕੀਤੀ ਗਈ ਹੈ।
ਇਸ ਮੌਕੇ ਰਜਿੰਦਰ ਸਿੰਘ ਮਹਿਤਾ ਮੈਂਬਰ ਟਰੱਸਟ, ਬਲਦੇਵ ਸਿੰਘ ਕਲਿਆਣ ਮੀਤ ਪ੍ਰਧਾਨ ਐਸ.ਜੀ.ਪੀ.ਸੀ, ਡਾ. ਸ਼ਕੀਨ ਸਿੰਘ, ਡਾ. ਪੰਕਜ ਗੁਪਤਾ, ਡਾ. ਬਲਜੀਤ ਸਿੰਘ ਖੁਰਾਣਾ, ਡਾ. ਅਨੁਪਮਾ ਮਾਹਜਨ, ਅਮਨਦੀਪ ਸਿੰਘ, ਡਾ. ਸੰਗੀਤਾ ਪਾਹਵਾ, ਡਾ. ਅੰਤਰਪ੍ਰੀਤ ਕੌਰ, ਡਾ. ਸਾਹਿਬਾ ਕੁਕਰੇਜਾ, ਡਾ. ਗੁਰਸ਼ਰਨ ਸਿੰਘ, ਡਾ. ਜਸਕਰਨ ਸਿੰਘ, ਡਾ. ਭਾਨੂੰ ਭਾਰਦਵਾਜ ਅਤੇ ਹੋਰ ਉੱਘੀਆ ਸਖਸ਼ੀਅਤਾਂ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media