Sunday, June 29, 2025
Breaking News

ਅਕਾਲ ਅਕੈਡਮੀ ਨਵਾਂ ਕਿਲ੍ਹਾ ਵਿਖੇ ਏ.ਆਈ ਸਬੰਧੀ ਸੈਮੀਨਾਰ ਦਾ ਆਯੋਜਨ

ਸੰਗਰੂਰ, 11 ਅਪ੍ਰੈਲ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਨਵਾਂ ਕਿਲ੍ਹਾ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਡਾ. ਸੰਦੀਪ ਸਿੰਘ ਸੰਧਾ, ਜਗਦੀਪ ਸਿੰਘ ਅਤੇ ਭਵਨੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਕ੍ਰਾਂਤੀਕਾਰੀ ਤਕਨਾਲੋਜੀ ਏ.ਆਈ ਤੇ 3ਡੀ ਪ੍ਰਿੰਟਿੰਗ ਬਾਰੇ ਜਾਣਕਾਰੀ ਦਿੱਤੀ ਗਈ।ਇਹ ਸਮਾਗਮ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵਿੱਦਿਆ ਦੀ ਇ`ਕ ਨਵੀਂ ਲਹਿਰ ਦੀ ਸ਼ੁੁਰੂਆਤ ਮੰਨੀ ਜਾ ਰਹੀ ਹੈ।ਕਲਗੀਧਰ ਟਰੱਸਟ ਅਧੀਨ 2025-26 ਤੱਕ 100 ਅਕਾਲ ਅਕੈਡਮੀਆਂ ਵਿੱਚ ਸੱਤਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ (ਏ.ਆਈ) ਬਾਰੇ ਪੜਾਉਣਾ ਸ਼ੁਰੂ ਕੀਤਾ ਜਾਵੇਗਾ।ਡਾ. ਸੰਦੀਪ ਸਿੰਘ ਸੰਧਾ, ਜੋ ਕਿ ਆਈ.ਆਈ.ਟੀ ਗਰੈਜੂਏਟ ਹਨ ਅਤੇ ਅਮਰੀਕਾ ਵਿੱਚ ਆਪਣੀ ਸੁਖਦਾਈ ਨੌਕਰੀ ਛੱਡ ਕੇ ਇਸ ਮਿਸ਼ਨ ਦੀ ਅਗਵਾਈ ਕਰ ਰਹੇ ਹਨ, ਉਨ੍ਹਾਂ ਨੇ ਕਿਹਾ ਕਿ “ਪੇਂਡੂ ਇਲਾਕਿਆਂ ਵਿੱਚ ਏ.ਆਈ ਨੂੰ ਕਲਾਸਰੂਮ ਦਾ ਹਿੱਸਾ ਬਣਾ ਕੇ ਅਣਮੋਲ ਪ੍ਰਤਿਭਾਵਾਂ ਨੂੰ ਚਮਕਣ ਦਾ ਮੌਕਾ ਮਿਲੇਗਾ।ਇਹ ਬੱਚੇ ਸਿਰਫ ਸਿੱਖਣ ਲਈ ਨਹੀਂ, ਸਗੋਂ ਭਵਿੱਖ ਨੂੰ ਬਦਲਣ ਲਈ ਤਿਆਰ ਹੋ ਰਹੇ ਹਨ।”ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਦੋਂ ਏ.ਆਈ ਨੂੰ 3ਡੀ ਪ੍ਰਿੰਟਿੰਗ ਨਾਲ ਜੋੜਿਆ ਜਾਂਦਾ ਹੈ, ਤਾਂ ਇਹ ਇੱਕ ਵੱਡੀ ਸੰਭਾਵਨਾ ਬਣ ਜਾਂਦੀ ਹੈ, ਜਿਸ ਦਾ ਲਾਭ ਪੇਂਡੂ ਖੇਤਰਾਂ ਨੂੰ ਵਧੀਆ ਤਰੀਕੇ ਨਾਲ ਮਿਲ ਸਕਦਾ ਹੈ।” ਸਮਾਗਮ ਦੇ ਅੰਤ ਵਿੱਚ ਅਕਾਲ ਅਕੈਡਮੀ ਨਵਾਂ ਕਿਲ੍ਹਾ ਦੇ ਪ੍ਰਿੰਸੀਪਲ ਮੋਹਣਜੀਤ ਕੌਰ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਦੇ ਵਿਚਾਰਾਂ ਅਤੇ ਯਤਨਾਂ ਦੀ ਸਾਰੀ ਟੀਮ ਵੱਲੋਂ ਸ਼ਲਾਘਾ ਕੀਤੀ ਗਈ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …