
ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ )- ਸਥਾਨਕ ਬਠਿੰਡਾ ਯੂਥ ਕਲੱਬਜ ਆਰਗੇਨਾੲੀਜੇਸ਼ਨ (ਰਜਿ) ਪੰਜਾਬ ਵਲੋਂ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਾ ਵਾਲਿਆਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ । ਬਾਬਾ ਹਜ਼ੂਰਾ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿਖਿਆਵਾਂ ਤੇ ਚੱਲਣ ਲਈ ਕਿਹਾ।

ਜਦਕਿ ਕਲੱਬ ਮੈਂਬਰਾਂ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਵਿਦਵਾਨਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਵਤੇ ਉਨਾਂ ਦੀ ਵਿਚਾਰਧਾਰਾ ਬਾਰੇ ਚਾਨਣਾ ਪਾਇਆ। ਇਸ ਅਵਸਰ ‘ਤੇ ਜਸਵੀਰ ਸਿੰਘ, ਹਰਦੀਪ ਸਿੰਘ ਨੰਬਰਦਾਰ, ਦੀਪ ਖਿਆਲਾ, ਜੱਗਾ ਸਿੰਘ ਬਰਾੜ, ਪ੍ਰੋ. ਸਰਵਨ ਕੁਮਾਰ, ਸਾਧੂ ਰਾਮ ਕੁਸ਼ਲਾ ਅਤੇ ਸਮੁਹ ਕੱਲਬ ਮੈਂਬਰ ਹਾਜਰ ਸਨ।
Punjab Post Daily Online Newspaper & Print Media