ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ
ਨੇ ਵੈਟਰਨਰੀ ਕਾਲਜ ਮਹੂ ਵਿਖੇ ਨਾਨਾਜੀ ਦੇਸ਼ਮੁਖ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ (ਐਨ.ਡੀ.ਵੀ.ਐਸ.ਯੂ) ਜਬਲਪੁਰ ਦੀ ਅਗਵਾਈ ਹੇਠ ਆਯੋਜਿਤ ਸੋਸਾਇਟੀ ਫਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ (ਐਸ.ਵੀ.ਏ.ਐਚ.ਈ) ਦੇ 7ਵੇਂ ਰਾਸ਼ਟਰੀ ਸੰਮੇਲਨ ਦੌਰਾਨ ‘ਇੰਟੈਗ੍ਰੇਟਿੰਗ ਐਕਸਟੈਂਸ਼ਨ ਸਟਰੈਟਿਜੀਜ਼ ਟੂ ਬੂਸਟ ਲਾਈਵਸਟਾਕ ਐਂਡ ਫਾਰਮ ਪ੍ਰੋਡਕਟਿਵਟੀ’ ਵਿਸ਼ੇ ’ਤੇ ਮਹੱਤਵਪੂਰਨ ਭਾਸ਼ਣ ਦਿੱਤਾ।ਡਾ. ਵਰਮਾ ਦੀ 2020 ਤੋਂ ਨੈਸ਼ਨਲ ਸੋਸਾਇਟੀ ਫਾਰ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਦੇ ਪ੍ਰਧਾਨ ਹਨ।ਕਾਲਜ ਦੇ ਐਮ.ਡੀ ਡਾ. ਐਸ.ਕੇ ਨਾਗਪਾਲ ਨੇ ਸਮੂਹ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਾਲ 2026 ’ਚ ਰਾਜਸਥਾਨ ਦੇ ਬੀਕਾਨੇਰ ਦੇ ਰਾਜੂਵਾਸ ਵਿਖੇ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ।
ਪਿ੍ਰੰ: ਡਾ. ਵਰਮਾ ਨੇ ਦੱਸਿਆ ਕਿ ਉਕਤ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਸਾਵਿਤਰੀ ਠਾਕੁਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ, ਸ੍ਰੀਮਤੀ ਊਸ਼ਾ ਠਾਕੁਰ ਸਥਾਨਕ ਵਿਧਾਇਕ, ਡਾ. ਯੂਸੀ ਸ਼ਰਮਾ ਪ੍ਰਧਾਨ ਵੀ.ਸੀ.ਆਈ ਡਾ. ਮਨਦੀਪ ਸ਼ਰਮਾ, ਵਾਈਸ ਚਾਂਸਲਰ, ਐਨ.ਡੀ.ਵੀ.ਐਸ.ਯੂ, ਡਾ. ਜਸਵਿੰਦਰ ਸਿੰਘ, ਐਚ.ਓ.ਡੀ ਵਾਹੀ ਗਡਵਾਸੂ, ਲੁਧਿਆਣਾ, ਡਾ. ਬੀ.ਪੀ. ਸ਼ੁਕਲਾ (ਡੀਨ ਵੈਟਰਨਰੀ, ਮਹੂ) ਆਦਿ ਪਤਵੰਤੇ ਸ਼ਾਮਿਲ ਸਨ।ਉਨ੍ਹਾਂ ਕਿਹਾ ਕਿ ਕਾਨਫ਼ਰੰਸ ਦਾ ਵਿਸ਼ਾ ‘ਪਸ਼ੂਧਨ ਅਤੇ ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਵਿਸਥਾਰ ਰਣਨੀਤੀਆਂ ਨੂੰ ਏਕੀਕ੍ਰਿਤ ਕਰਨਾ’ ਸੀ, ਜਿਸ ਦੌਰਾਨ ਪਸ਼ੂਧਨ ਵਿਸਥਾਰ ਸਿੱਖਿਆ, ਗਿਆਨ ਪ੍ਰਸਾਰ ਅਤੇ ਪਸ਼ੂਧਨ ’ਚ ਸ਼ਾਨਦਾਰ ਯੋਗਦਾਨਾਂ ਦੀ ਮਾਨਤਾ ’ਚ ਉਤਮਤਾ ਨੂੰ ਉਜਾਗਰ ਕੀਤਾ ਗਿਆ।ਕਾਨਫਰੰਸ ਮੌਕੇ ਕਾਲਜ ਟੀਮ ਤੋਂ ਇਲਾਵਾ ਡਾ. ਐਸ.ਕੇ ਕਾਂਸਲ, ਐਚ.ਓ.ਡੀ ਵਿਭਾਗ ਆਫ਼ ਵੈਟਰਨਰੀ ਐਂਡ ਐਨੀਮਲ ਹਸਬੈਂਡਰੀ ਐਕਸਟੈਂਸ਼ਨ ਐਜੂਕੇਸ਼ਨ (ਵੀ.ਏ.ਐਚ.ਈ.ਈ), ਡਾ. ਮਨਿੰਦਰ ਸਿੰਘ ਸਹਾਇਕ ਪ੍ਰੋਫੈਸਰ ਵੀ.ਏ.ਐਚ.ਈ.ਈ ਅਤੇ ਡਾ. ਐਮ.ਕੇ ਮਹਿਤਾ ਮੁਖੀ ਐਨੀਮਲ ਨਿਊਟਰੀਸ਼ਨ ਸ਼ਾਮਿਲ ਸਨ।
ਡਾ. ਵਰਮਾ ਨੇ ਦੋ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਕਰਦਿਆਂ ਉਕਤ ਵਿਸ਼ੇ ’ਤੇ ਭਾਸ਼ਣ ਦਿੱਤਾ, ਜਿਥੇ ਭਾਗੀਦਾਰਾਂ ਵੱਲੋਂ ਵੱਖ-ਵੱਖ ਲੀਡ ਪੇਪਰ, ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।ਜਦਕਿ 6ਵੇਂ ਸੈਸ਼ਨ ’ਚ ਸ੍ਰੀਮਤੀ ਸੱਤਿਆ ਵਤੀ ਵਰਮਾ ਨੇ ਐਕਸਟੈਂਪੋਰ ਮੌਖਿਕ ਪੇਸ਼ਕਾਰੀ ਕੀਤੀ।ਡਾ. ਵਰਮਾ ਨੇ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਦੇਸ਼ ਭਰ ਤੋਂ 13 ਭਾਗੀਦਾਰਾਂ ਨੇ ਹਿੱਸਾ ਲਿਆ।ਡਾ. ਮਨਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਵੀ.ਏ.ਐਚ.ਈ.ਈ ਕਾਲਜ ਨੇ ਗੋਲਡ ਮੈਡਲ ਜਿੱਤਿਆ।ਡਾ. ਕਾਂਸਲ ਨੂੰ ਸਵਾਹੇ (ਐਫ.ਐਸ.ਵੀ.ਏ.ਈ) ਦੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ।
ਡਾ. ਵਰਮਾ, ਡਾ. ਕਾਂਸਲ ਅਤੇ ਡਾ. ਮਨਿੰਦਰ ਸਿੰਘ ਦੁਆਰਾ ਸਹਿ-ਲੇਖਿਤ ‘ਟੂਲਜ਼ ਫਾਰ ਟੈਕਨਾਲੋਜੀ ਡਿਸਸੀਮੀਨੇਸ਼ਨ: ਐਂਪਾਵਰਿੰਗ ਲਾਈਵਸਟਾਕ ਫਾਰਮਰਜ਼’ ਅਤੇ ਡਾ. ਦਿਵੇਸ਼ ਠਾਕੁਰ, ਐਚ.ਪੀ.ਕੇ.ਯੂ ਪਾਲਮਪੁਰ ਵੱਲੋਂ ਲਿਖੀ ਗਈ ‘ਲਾਈਵਸਟਾਕ ਇਕਨਾਮਿਕਸ’ ’ਤੇ ਪੁਸਤਕ ਵੀ ਲੋਕ ਅਰਪਿਤ ਕੀਤੀ ਗਈ।ਐਸ.ਏ ਫੈਲੋਸ਼ਿਪ, ਲਾਈਫਟਾਈਮ ਅਚੀਵਮੈਂਟ ਐਵਾਰਡ, ਐਕਸਟੈਂਸ਼ਨ ਸਾਇੰਟਿਸਟ, ਇਨੋਵੇਟਿਵ ਐਕਸਟੈਂਸ਼ਨ ਐਜੂਕੇਸ਼ਨਿਸਟ, ਵੁਮੈਨ ਐਕਸਟੈਂਸ਼ਨ ਸਾਇੰਟਿਸਟ, ਫਾਰਮਰਜ਼ ਲੈਡ ਐਕਸਟੈਂਸ਼ਨ ਐਵਾਰਡ (ਮੈਨ ਅਤੇ ਵੂਮੈਨ ਲਈ), ਵੈਟਰਨਰੀ ਐਕਸਟੈਂਸ਼ਨ ਐਵਾਰਡ ’ਚ ਸਰਵੋਤਮ ਐਮ.ਵੀ.ਐਸ.ਸੀ ਅਤੇ ਪੀ.ਐਚ.ਡੀ ਥੀਸਿਸ ਸਮਾਜ ਦੇ ਵੱਖ-ਵੱਖ ਪੁਰਸਕਾਰ ਅਤੇ ਸਨਮਾਨਯੋਗ ਉਮੀਦਵਾਰਾਂ ਨੂੰ ਪ੍ਰਦਾਨ ਕੀਤੇ ਗਏ।
ਇਸ ਮੌਕੇ ਡਾ. ਮਨਦੀਪ ਸ਼ਰਮਾ ਵਾਈਸ-ਚਾਂਸਲਰ, ਐਨ.ਡੀ.ਵੀ.ਐਸ.ਯੂ ਜਬਲਪੁਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਸ਼ੇਵਰ ਸੇਵਾਵਾਂ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media