Wednesday, December 31, 2025

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਲੋਂ ਲੀਨ ਸਟਾਰਟ-ਅੱਪ ਐਂਡਮਿਨੀਮਮ ਵਾਈਏਬਲ ਸਾਸ ਪ੍ਰੋਡਕਟ ਇਨੋਵੇਸ਼ਨ ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੇ ਪੀ.ਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਲੋਂ ਲੀਨ ਸਟਾਰਟ-ਅੱਪ ਐਂਡ ਮਿਨੀਮਮ ਵਾਈਏਬਲ ਸਾਸ ਪ੍ਰੋਡਕਟ ਐਂਡ ਏ.ਆਈ ਇਨੋਵੇਸ਼ਨ ਵਿਸ਼ੇ `ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸ਼੍ਰੀਮਤੀ ਆਰੀਆ ਕਪੂਰ ਡਿਜ਼ੀਟਲ ਮਾਰਕੀਟਿੰਗ ਐਗਜ਼ੀਕਿਊਟਿਵ, ਸ਼੍ਰੀਮਤੀ ਨਾਨਕੀ ਵਾਲੀਆ ਹੈਡ ਆਫ਼ ਲਰਨਿੰਗ ਐਂਡ ਡਿਵੈਲਪਮੈਂਟ ਅਤੇ ਪ੍ਰਭਜੀਤ ਸਿੰਘ ਕਾਲੜਾ ਏ.ਓ.ਐਸ.ਸੀ ਟੈਕਨਾਲੋਜੀਜ਼ ਦੇ ਮੁੱਖੀ ਮਾਰਕੀਟਿੰਗ ਅਫਸਰ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।ਸ਼੍ਰੀਮਤੀ ਆਰੀਆ ਕਪੂਰ ਨੇ ਆਧੁਨਿਕ ਸਟਾਰਟ-ਅੱਪਸ ਦੀ ਸਫਲਤਾ ਵਿੱਚ ਡਿਜ਼ੀਟਲ ਮਾਰਕੀਟਿੰਗ ਦੀ ਭੂਮਿਕਾ ਬਾਰੇ ਵਿਹਾਰਕ ਉਦਾਹਰਣਾ ਦਿੰਦਿਆਂ ਕੀਮਤੀ ਸੁਝਾਅ ਸਾਂਝੇ ਕੀਤੇ, ਜਦੋਂ ਕਿ ਸ਼੍ਰੀਮਤੀ ਨਾਨਕੀ ਵਾਲੀਆ ਨੇ ਸਟਾਰਟ-ਅੱਪ ਈਕੋਸਿਸਟਮ ਵਿੱਚ ਸਾਫਟ ਸਕਿੱਲਜ਼ ਦੀ ਮਹੱਤਤਾ ਅਤੇ ਤਕਨੀਕੀ ਤੇ ਅੰਤਰ-ਵਿਅਕਤੀਗਤ ਯੋਗਤਾਵਾਂ ਵਿਚਕਾਰ ਸੰਤੁਲਨ `ਤੇ ਜ਼ੋਰ ਦਿੱਤਾ।
ਪ੍ਰਭਜੀਤ ਸਿੰਘ ਕਾਲੜਾ ਨੇ ਪਾਵਰ ਬੀ.ਆਈ ਅਤੇ ਪਾਵਰ ਐਪਸ ਵਰਗੀਆਂ ਵੱਖ-ਵੱਖ ਵਪਾਰਕ ਵਿਸ਼ਲੇਸ਼ਣ ਸੇਵਾਵਾਂ `ਤੇ ਚਾਨਣਾ ਪਾਉੰਦਿਆਂ ਜਾਣੌ ਕਰਵਾਇਆ ਕਿ ਕਿਵੇਂ ਏ.ਆਈ-ਪਾਵਰਡ ਡਿਵੈਲਪਮੈਂਟ ਟੂਲ ਲੀਨ ਸਟਾਰਟ-ਅੱਪ ਵਾਤਾਵਰਣ ਵਿੱਚ ਘੱਟੋ-ਘੱਟ ਵਿਵਹਾਰਕ ਉਤਪਾਦਾਂ ਨੂੰ ਵਿਕਸਤ ਕਰਨ ਦੇ ਤਰੀਕੇ ਨੂੰ ਮੁੜ ਆਕਾਰ ਦੇ ਰਹੇ ਹਨ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਉਮੀਦਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲਦੇ ਤਕਨੀਕੀ ਸੰਸਾਰ ਵਿੱਚ ਨਵੀਨਤਾਕਾਰੀ ਢੰਗ ਨਾਲ ਸੋਚਣ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਪੀ.ਜੀ ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਦੇ ਮੁਖੀ ਸ੍ਰੀਮਤੀ ਰਜਨੀ ਮਹਿਰਾ ਸਹਿਤ ਵਿਭਾਗ ਦੇ ਫੈਕਲਟੀ ਮੈਂਬਰ ਮਨੋਜ ਪੁਰੀ, ਅਨੁਰਾਗ ਗੁਪਤਾ, ਡਾ. ਜਸਪ੍ਰੀਤ ਬੇਦੀ, ਡਾ. ਸੁਸ਼ੀਲ ਸ਼ਰਮਾ, ਸ਼੍ਰੀਮਤੀ ਰਾਧਿਕਾ ਅਤੇ ਸ਼੍ਰੀਮਤੀ ਸੰਦੀਪ ਕੌਰ ਸੈਮੀਨਾਰ ਵਿੱਚ ਸ਼ਾਮਲ ਹੋਏ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …