ਸਾਰੀਆਂ ਮਾਰਾਂ ਸਹਿਣ ਪੰਜਾਬੀ
ਤਾਂ ਵੀ ਉਫ਼ ਨਾ ਕਹਿਣ ਪੰਜਾਬੀ।
ਦੁਨੀਆਂ ਜ਼ੋਰ ਲਗਾ ਕੇ ਥੱਕੀ
ਇਸ ਤੋਂ ਨਾ ਪਰ ਢਹਿਣ ਪੰਜਾਬੀ।
ਉਸ ਨੂੰ ਆਪਣਾ ਕਰ ਲੈਂਦੇ ਨੇ
ਜਿਸ ਦੇ ਨਾਲ਼ ਵੀ ਬਹਿਣ ਪੰਜਾਬੀ।
ਉਹ ਤਾਂ ਬਾਜ਼ੀ ਹਰ ਕੇ ਜਾਂਦਾ
ਜਿਸ ਨਾਲ਼ ਦਿਲ ਤੋਂ ਖਹਿਣ ਪੰਜਾਬੀ।
ਉਸ ਲਈ ਜਾਨ ਲੁਟਾ ਦਿੰਦੇ ਨੇ
ਜਿਸ ਨੂੰ ਆਪਣਾ ਕਹਿਣ ਪੰਜਾਬੀ।
ਕਵਿਤਾ : 3112202501

ਹਰਦੀਪ ਬਿਰਦੀ
ਮੋ -9041600900
Punjab Post Daily Online Newspaper & Print Media