Thursday, April 30, 2026

ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਆਫ਼ਤ ਪ੍ਰਬੰਧਨ ਸਿਖਲਾਈ ਕੈਂਪ ਵਿਚ ਲਿਆ ਭਾਗ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਨੇ ਯੁਵਾ ਆਪਦਾ ਮਿੱਤਰਾ ਸਕੀਮ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐਮ.ਜੀ.ਐਸ.ਆਈ.ਪੀ.ਏ) ਦੁਆਰਾ ਪੰਜਾਬ ਸਰਕਾਰ ਦੁਆਰਾ ਆਯੋਜਿਤ ਇ1ਕ ਆਫ਼ਤ ਪ੍ਰਬੰਧਨ ਸਿਖਲਾਈ ਪ੍ਰੋਗਰਾਮ ਵਿ1ਚ ਸਰਗਰਮੀ ਨਾਲ ਹਿਸਾ ਲਿਆ।ਇਹ ਸਿਖਲਾਈ ਪ੍ਰੋਗਰਾਮ 24 ਤੋਂ 30 ਜਨਵਰੀ 2026 ਤੱਕ ਸਰਕਾਰੀ ਪੌਲੀਟੈਕਨਿਕ ਕਾਲਜ ਵਿਖੇ ਆਯੋਜਿਤ ਕੀਤਾ ਗਿਆ।
ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨ ਵਲੰਟੀਅਰਾਂ ਨੂੰ ਆਫ਼ਤਾਂ ਅਤੇ ਐਮਰਜੈਂਸੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਸੀ।ਸੈਸ਼ਨਾਂ ਦੌਰਾਨ ਆਫ਼ਤ ਪ੍ਰਬੰਧਨ ਦੇ ਮੁੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ, ਜਿਸ ਵਿਚ ਕੁਦਰਤੀ ਅਤੇ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ ਦੀਆਂ ਕਿਸਮਾਂ, ਤਿਆਰੀ ਅਤੇ ਪ੍ਰਭਾਵ ਨੂੰ ਘਟਾਉਣ ਦੀਆਂ ਰਣਨੀਤੀਆਂ, ਮੁੱਢਲੀ ਸਹਾਇਤਾ ਅਤੇ ਬੁਨਿਆਦੀ ਜੀਵਨ-ਰੱਖਿਅਕ ਤਕਨੀਕਾਂ, ਖੋਜ਼ ਅਤੇ ਬਚਾਅ ਕਾਰਜ਼, ਐਮਰਜੈਂਸੀ ਪ੍ਰਤੀਕਿਰਿਆ, ਨਿਕਾਸੀ ਅਤੇ ਰਾਹਤ ਪ੍ਰਬੰਧਨ ਅਤੇ ਸੰਕਟ ਦੌਰਾਨ ਨੌਜਵਾਨ ਵਲੰਟੀਅਰਾਂ ਦੀ ਭੂਮਿਕਾ ਸ਼ਾਮਲ ਰਹੀ ।
ਪ੍ਰੈਕਟੀਕਲ ਪ੍ਰਦਰਸ਼ਨ, ਮੌਕ ਡ੍ਰਿਲ ਅਤੇ ਇੰਟਰਐਕਟਿਵ ਸੈਸ਼ਨ ਐਮਰਜੈਂਸੀ ਪ੍ਰਤੀਕਿਰਿਆ ਵਿਧੀਆਂ ਨਾਲ ਹੱਥੀਂ ਸਿਖਲਾਈ ਅਤੇ ਅਸਲ-ਸਮੇਂ ਦੇ ਸੰਪਰਕ ਪ੍ਰਦਾਨ ਕਰਨ ਲਈ ਕਰਵਾਏ ਗਏ ਸਨ।ਕਾਲਜ ਦੇ ਕੁੱਲ 12 ਐਨ.ਐਸ.ਐਸ ਵਲੰਟੀਅਰਾਂ ਨੇ ਇਸ ਤੀਬਰ ਸਿਖਲਾਈ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਫਲਤਾਪੂਰਵਕ ਸੰਪੂਰਨ ਹੋਣ `ਤੇ ਉਨ੍ਹਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਬੀ.ਕਾਮ ਸਮੈਸਟਰ ਦੀ ਵਿਦਿਆਰਥਣ ਅਤੇ ਇੱਕ ਐਨਐਸਐਸ ਵਲੰਟੀਅਰ, ਸ਼੍ਰੀਮਤੀ ਭਾਵਿਆ ਨੂੰ ਸਰਵੋਤਮ ਵਲੰਟੀਅਰ ਚੁਣਿਆ ਗਿਆ ਅਤੇ ਸ਼ਾਨਦਾਰ ਸਮਰਪਣ ਅਤੇ ਮਿਸਾਲੀ ਸੇਵਾ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਕਾਲਜ ਸਮਾਜਿਕ ਤੌਰ `ਤੇ ਜ਼ਿੰਮੇਵਾਰ ਅਤੇ ਸਮਰੱਥ ਨੌਜਵਾਨ ਲੀਡਰਾਂ ਨੂੰ ਤਿਆਰ ਕਰਨ ਲਈ ਵਚਨਬੱਧ ਹੈ।
ਪ੍ਰੋਗਰਾਮ ਦਾ ਤਾਲਮੇਲ ਸ਼੍ਰੀਮਤੀ ਅਕਸ਼ਿਕਾ ਅਨੇਜਾ, ਐਨ.ਐਸ.ਐਸ ਪ੍ਰੋਗਰਾਮ ਅਫਸਰ ਦੁਆਰਾ ਕੀਤਾ ਗਿਆ ਸੀ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …