
ਛੇਹਰਟਾ, 18 ਜਨਵਰੀ (ਕੁਲਦੀਪ ਸਿੰਘ ਨੋਬਲ) – ਕੈਪਟਨ ਅਮਰਿੰਦਰ ਸਿੰਘ ਵਲੋਂ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਰੱਖੀ ਲਲਕਾਰ ਰੈਲੀ ਫਲੋਪ ਹੋ ਕੇ ਕੈਪਟਨ ਦਾ ਹਰ ਭਰਮ ਦੂਰ ਕਰ ਦੇਵੇਗੀ।ਭਾਜਪਾ ਉੱਪ ਪ੍ਰਧਾਨ ਪੰਜਾਬ ਤੇ ਰਿਟਾਇਰਡ ਐਸ.ਪੀ ਕੇਵਲ ਕੁਮਾਰ ਨੇ ਇੰਨਾਂ ਗੱਲਾਂ ਦਾ ਪ੍ਰਗਟਾਵਾ ਛੇਹਰਟਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਦੱਸਿਆ ਕਿ ਭਾਜਪਾ ਨੂੰ ਚਾਰੇ ਪਾਸੇ ਮਿਲ ਰਹੀ ਜਿੱਤ ਤੋਂ ਕਾਂਗਰਸੀ ਬੋਖਲਾ ਗਏ ਹਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਝੂੱਠੀਆਂ ਅਫਵਾਹਾਂ ਫੈਲਾ ਰਹੇ ਹਨ।ਉਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਕੁੱਝ ਦਿਨ ਪਹਿਲਾਂ ਦਿੱਲੀ ਹਾਈ ਕਮਾਂਡ ਨੂੰ ਆਪਣੀਆਂ ਕੁੱਝ ਸਮੱਸਿਆਂਵਾਂ ਸਬੰਧੀ ਮਿਲ ਕੇ ਆਏ ਸਨ, ਜਿੰਨਾਂ ਦਾ ਦਿੱਲੀ ਹਾਈ ਕਮਾਂਡ ਵਲੋਂ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਨਿਰਾਸ਼ ਕੈਪਟਨ ਨੇ ਲਲਕਾਰ ਰੈਲੀ ਦਾ ਸਹਾਰਾ ਲਿਆ। ਉਨਾਂ ਦੱਸਿਆਂ ਕਿ ਕਾਂਗਰਸ ਪਾਰਟੀ ਇੰਨਾਂ ਲੰਮਾਂ ਸਮਾਂ ਰਾਜ ਕਰਨ ਦੇ ਬਾਵਜੂਦ ਇੰਨਾਂ ਨਸ਼ਿਆਂ ਤੇ ਠੱਲ ਪਾਉਣ ਲਈ ਨਾਕਾਮ ਸਾਬਤ ਹੋਈ ਹੈ ਤੇ ਜੇਕਰ ਹੁਣ ਅਕਾਲੀ ਭਾਜਪਾ ਸਰਕਾਰ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤਾਂ ਕਾਂਗਰਸੀਆਂ ਨੂੰ ਉਹ ਵੀ ਰਾਸ ਨਹੀ ਆ ਰਹੀ। ਉਨਾਂ ਕਿਹਾ ਕਿ ਕੈਪਟਨ ਆਪਣੀ ਡੁੱਬਦੀ ਹੋਈ ਪਾਰਟੀ ਤੇ ਆਪਣੀਆਂ ਵੋਟਾਂ ਨੂੰ ਬਚਾਉਣ ਲਈ ਇਹ ਸਾਰਾ ਡਰਾਮਾ ਕਰ ਰਿਹਾ ਹੈ।ਉਨਾਂ ਕਿਹਾ ਕਿ ਕੈਪਟਨ ਦੀ ਇਸ ਰੈਲੀ ਦਾ ਲੋਕਾਂ ਤੇ ਕੋਈ ਅਸਰ ਨਹੀ ਹੋਣ ਵਾਲਾ ਕਿਉਂਕਿ ਲੋਕ ਹੁਣ ਜਾਣ ਚੁੱਕੇ ਹਨ ਕਿ ਕਾਂਗਰਸ ਨੇ ਉਨਾਂ ਨੂੰ ਹਮੇਸ਼ਾਂ ਹੀ ਗੁੰਮਰਾਹ ਕਰਕੇ ਵੋਟਾਂ ਹਥਿਆਉਣ ਦਾ ਕੰਮ ਕੀਤਾ ਹੈ ਤੇ ਪੰਜਾਬ ਦੀ ਤੱਰਕੀ ਲਈ ਕੋਈ ਵਿਕਾਸ ਕਾਰਜ ਨਹੀ ਕਰਵਾਇਆ।ਇਸ ਮੋਕੇ ਅਵਤਾਰ ਸਿੰਘ ਜਿਊਲਰਜ, ਇੰਡਸਟ੍ਰੀਅਲ ਅਸਟੇਟ ਦੇ ਉੱਪ ਪ੍ਰਧਾਨ ਦੀਪਕ ਸੂਰੀ, ਨੰਬਰਦਾਰ ਰਾਜ ਕੁਮਾਰ, ਸ਼ਿਵ ਗੋਸਵਾਮੀ ਆਦਿ ਹਾਜਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media