Tuesday, March 17, 2026

’ਆਪ’ ਨੇ ਕਾਲੇ ਕਾਨੂੰਨ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

PPN1801201520
ਰਈਆ, 18 ਜਨਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਸੁਰਜੀਤ ਸਿੰਘ ਕੰਗ, ਸੁਖਦੇਵ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਟੌਂਗ, ਦਰਸ਼ਨ ਸਿੰਘ ਝਾੜੂ ਨੰਗਲ ਅਤੇ ਅਰਜਨ ਸਿੰਘ ਵਡਾਲਾ ਦੀ ਅਗਵਾਈ ਹੇਠ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਪੁਤਲਾ ਫੂਕਿਆ ਗਿਆ।ਇਸ ਮੌਕੇ ਸਰਬਦੀਪ ਸਿੰਘ ਘੁੱਕਰ, ਬੀਬੀ ਹੰਸ ਕੌਰ ਉੱਘੀ ਸਮਾਜ ਸੇਵਕਾ ਅਤੇ ਬਲਜੀਤ ਸਿੰਘ ਸ਼ਾਨ ਨੇ ਦੱਸਿਆ ਕਿ ਕੇਂਦਰ ਸ਼ਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਅੰਨ੍ਹੇ ਵਾਹ ਧੱਕੇਸ਼ਾਹੀ ਨਾਲ ਕਿਸਾਨਾਂ ਦੀਆਂ ਜਮੀਨਾਂ ਕਿਸਾਨਾਂ ਦੀ ਰਜਾਮੰਦੀ ਦੇ ਉਲਟ ਇਕਵਾਇਰ ਕਰਨ ਲਈ ਹੋਂਦ ਵਿੱਚ ਲਿਆਦੇ ਗਏ ‘ਕਾਲੇ ਕਾਨੂੰਨ’ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਬਾਬਾ ਬਕਾਲਾ ਦੇ ਵਲੰਟੀਅਰਾਂ ਸਮਰਥਕਾਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੱਧ ਜੰਮਕੇ ਨਾਹਰੇਬਾਜੀ ਕੀਤੀ ਗਈ ਅਤੇ ਕਿਹਾ ਕਿ ਪਹਿਲਾ ਤਾਂ ਕਿਸਾਨਾਂ ਤੋ 80 ਪ੍ਰਤੀਸ਼ਤ ਸਹਿਮਤੀ ਲੈ ਕੇ ਉਹਨਾਂ ਦੀਆਂ ਜਮੀਨਾਂ ਲਈਆਂ ਜਾਂਦੀਆਂ ਸਨ ਪਰ ਹੁਣ ਉਹ ਹੱਕ ਸਰਕਾਰ ਕਿਸਾਨਾਂ ਪਾਸੋ ਖੋਹ ਰਹੀ ਹੈ, ਜੋ ਕਿ ਕਿਸਾਨਾਂ ਨਾਲ ਸਰੇਆਮ ਧੱਕੇਸਾਹੈ। ਇਸ ਮੌਕੇ ਕੰਗ ਨੇ ਕਿਹਾ ਕਿ ਕਾਲੇ ਕਾਨੂੰਨ ਦੀ ਆੜ੍ਹ ਹੇਠ ਸਰਕਾਰ ਵੱਲੋ ਲੋਕਾਂ ਦੀਆਂ ਜਮੀਨਾਂ ਤੇ ਜਬਰੀ ਕਬਜ ੇਕਰਨ ਦੇ ਮਨਸੂਬਿਆਂ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ।ਉਹਨਾਂ ਨੇ ਕਿਹਾ ਕਿ ਇਹ ਕਿਸਾਨ ਵਿਰੋਧੀ ਧੱਕੇਸ਼ਾਹੀਆਂ ਖਿਲਾਫ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਬਿਘਲ ਵਜਾ ਦੇਣਾ ਚਾਹੀਦਾ ਹੈੇ।ਇਸ ਮੌਕੇ ਸਤਨਾਮ ਸਿੰਘ ਸੇਰੋ, ਦੀਦਾਰ ਸਿੰਘ ਰਈਆ, ਹਰਜੀਤ ਸਿੰਘ ਨਿੱਜਰ, ਬਲਜਿੰਦਰ ਸਿੰਘ ਸੇਰੋ, ਜਸਵਿੰਦਰ ਸਿੰਘ, ਮਾਸਟਰ ਸੁਰਜੀਤ ਸਿੰਘ ਖਿਲਚੀਆਂ, ਸਮਸੇਰ ਸਿੰਘ ਸੇਰਾ, ਪੂਰਨ ਸਿੰਘ, ਰਾਜਪਾਲ ਸਿੰਘ, ਪਿਆਰਾ ਸਿੰਘ ਤਿਮੋਵਾਲ, ਬਲਵਿੰਦਰ ਸਿੰਘ ਧਿਆਨਪੁਰ, ਪ੍ਰਗਟ ਸਿੰਘ ਫੇਰੂਮਾਨ, ਜਸਵਿੰਦਰ ਸਿੰਘ ਜੱਲੂਪੁਰ ਖੈੜਾ, ਟਹਿਲ ਸਿੰਘ, ਕਪਤਾਨ ਸਿੰਘ, ਲਖਵਿੰਦਰ ਸਿੰਘ ਗਗੜੇਵਾਲ, ਬਲਵਿੰਦਰ ਸਿੰਘ ਖੋਜਕੀਪੁਰ, ਅਜੀਤ ਸਿੰਘ ਜੀਤਾ, ਬਲਰਾਜ ਸਿੰਘ ਬੱਬੂ, ਬਲਦੇਵ ਸਿੰਘ ਪਾਲੀ, ਸਰਵਣ ਸਿੰਘ ਸੰਮਾ,ਕਲੇਰ ਘੁਮਾਣ ਆਦਿ ਨੇ ਵੀ ਇਸ ਕਾਲੇ ਕਾਨੂੰਨ ਵਿਰੁੱਧ ਜੰਮਕੇ ਨਾਹਰੇਬਾਜੀ ਕੀਤੀ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply