Thursday, November 14, 2024

ਇੱਕ ਹੋਰ ਧਰਮ ਅਰਥ ਟਰੱਸਟ ਤੇ ਪਰਿਵਾਰਵਾਦ ਹੋਇਆ ਭਾਰੂ?

PPN240314ਬਾਬਾ ਸੇਵਾ ਸਿੰਘ ਤਰਮਾਲਾ ਦੇ ਪੁਤਰ ‘ਤੇ ਸੰਗਤ ਦੇ ਪੈਸੇ ਨਿੱਜੀ ਹਿੱਤਾਂ ਲਈ ਵਰਤਣ ਦਾ ਦੋਸ਼  

PPN240314

ਅੰਮ੍ਰਿਤਸਰ, 24ਮਾਰਚ (ਨਰਿੰਦਰਪਾਲ ਸਿੰਘ)- ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਲੇ ਬਾਬਾ ਸੇਵਾ ਸਿੰਘ ਤਰਮਾਲਾ ਦੁਆਰਾ ਗਠਿਤ ਸਰਬ ਸੁਖ ਚੈਰੀਟੇਬਲ ਟ੍ਰਸਟ ਦੇ ਮੈਂਬਰ ਭਾਈ ਅਵਤਾਰ ਸਿੰਘ ਨੇ  ਦੋਸ਼ ਲਾਇਆ ਹੈ ਕਿ ਬਾਬਾ ਸੇਵਾ ਸਿੰਘ ਤਰਮਾਲਾ ਦੇ ਪੁਤਰ ਦਲਬੀਰ ਸਿੰਘ ਤਰਮਾਲਾ, ਸਬੰਧਤ ਟਰੱਸਟ ਦਾ ਨਾਮ ਬਦਲਕੇ ਤੇ ਆਪਣੇ ਪ੍ਰੀਵਾਰਕ ਜੀਆਂ ਨੁੰ ਸ਼ਾਮਿਲ ਕਰਕੇ ਸੰਗਤ ਦੇ ਪੈਸੇ ਨੂੰ ਨਿਜੀ ਹਿੱਤਾਂ ਲਈ ਵਰਤ ਰਿਹਾ ਹੈ।ਦੂਜੇ ਪਾਸੇ ਭਾਈ ਦਲਬੀਰ ਸਿੰਘ ਤਰਮਾਲਾ ਨੇ ਨਵੇਂ ਟਰੱਸਟ ਵਿੱਚ ਆਪਣੀ ਮਾਤਾ ਬੀਬੀ ਦਲਜੀਤ ਕੌਰ, ਧਰਮ ਪਤਨੀ ਬੀਬੀ ਚਰਨਜੀਤ ਕੌਰ, ਸਮੇਤ ਕੁੱਝ ਰਿਸ਼ਤੇਦਾਰਾਂ ਮੱਖਣ ਸਿੰਘ, ਸੂਬਾ ਸਿੰਘ ਆਦਿ ਸ਼ਾਮਿਲ ਕਰਨ ਦੀ ਗੱਲ ਤਾਂ ਮੰਨੀ ਹੈ, ਲੇਕਿਨ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਭਾਈ ਅਵਤਾਰ ਸਿੰਘ ਦੇ ਕਿਸੇ ਸਵਾਲ ਦਾ ਜਵਾਬ ਨਹੀ ਦੇਣਗੇ।ਬਾਬਾ ਸੇਵਾ ਸਿੰਘ ਤਰਮਾਲਾ ਦੁਆਰਾ ਗਠਿਤ ਸਰਬ ਸੁਖ ਚੈਰੀਟੇਬਲ ਟ੍ਰਸਟ ਦੇ ਮੈਂਬਰ ਭਾਈ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਬਾਬਾ ਸੇਵਾ ਸਿੰਘ ਤਰਮਾਲਾ ਨੇ ਸਾਲ 1997 ਵਿਚ ਸਰਬ ਸੁੱਖ ਚੈਰੀਟੇਬਲ ਟ੍ਰੱਸਟ ਬਨਾਇਆ ਸੀ, ਜਿਸ ਵਿਚ ਬਾਬਾ ਸੇਵਾ ਸਿੰਘ ਅਵਤਾਰ ਸਿੰਘ, ਬਾਬੂ ਸਿੰਘ, ਦਲਬੀਰ ਸਿੰਘ, ਬਾਪੂ ਇੰਦਰਜੀਤ ਸਿੰਘ, ਹਰਪਾਲ ਸਿੰਘ ਗਿਲ ਅਤੇ ਹਰਿੰਦਰ ਸਿੰਘ ਭੋਗਲ ਨੂੰ  ਸ਼ਾਮਿਲ ਕੀਤਾ ਗਿਆ ਸੀ। ਉਨਾਂ ਦਸਿਆ ਕਿ ਇਨਾਂ ਵਿਚੋ ਬਾਬਾ ਸੇਵਾ ਸਿੰਘ ਤਰਮਾਲਾ, ਬਾਪੂ ਇੰਦਰਜੀਤ ਸਿੰਘ, ਹਰਪਾਲ ਸਿੰਘ ਗਿਲ ਦੀ ਮੌਤ ਹੋ ਗਈ ਸੀ ਤੇ ਹਰਿੰਦਰ ਸਿੰਘ ਭੋਗਲ ਨੂੰ ਟ੍ਰੱਸਟ ਵਿਚੋ ਕੁੱਝ ਕਾਰਣਾਂ ਕਰਕੇ ਕੱਢ ਦਿੱਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਬਾਬਾ ਸੇਵਾ ਸਿੰਘ ਦੇ ਅਕਾਲ ਚਲਾਣੇ ਤੋ ਬਾਅਦ ਉਨਾਂ ਦੇ ਸਪੁੱਤਰ ਦਲਬੀਰ ਸਿੰਘ ਨੇ ਭਾਈ ਅਵਤਾਰ ਸਿੰਘ ਅਤੇ ਭਾਈ ਬਾਬੂ ਸਿੰਘ ਨੂੰ ਟਰੱਸਟ ਵਿਚੋ ਕੱਢ ਕੇ ਟਰੱਸਟ ਦਾ ਨਾਮ ‘ਪ੍ਰਭ ਮਿਲਣੈ ਕਾ ਚਾਓ ਟਰੱਸਟ’ ਕਰ ਲਿਆ ਹੈ ਬਲਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕਰਕੇ ਇਸ ਟਰੱਸਟ ਨੂੰ ਪ੍ਰੀਵਾਰ ਦਾ ਟਰੱਸਟ ਬਣਾ ਲਿਆ ਹੈ।
ਉਨਾਂ ਦੱਸਿਆ ਕਿ ਇਸ ਨਵੇ ਟਰੱਸਟ ਨੇ ਸੰਗਤ ਦੇ ਸਹਿਯੋਗ ਨਾਲ ਮੋਗਾ ਵਿਖੇ ਖ੍ਰੀਦੀ 22 ਏਕੜ 9 ਕਨਾਲ ਜਮੀਨ ਦੇ ਨਾਲ ਨਾਲ ਬਣੇ ਗੁਰਦਵਾਰੇ ਤੇ ਵੀ ਨਿੱਜੀ ਕਬਜਾ ਕਰ ਲਿਆ ਹੈ ਅਤੇ  ਭਾਈ ਦਲਬੀਰ ਸਿੰਘ ਨੇ ਪੰਜਾਬ ਭਰ ਵਿਚ ਵੱਖ-ਵੱਖ ਜਗਾ ਤੇ 80 ਏਕੜ ਦੇ ਕਰੀਬ ਜਮੀਨ ਖ੍ਰੀਦ ਕੇ ਆਪਣੇ ਪਰਵਾਰਕ ਮੈਬਰਾਂ ਦੇ ਨਾਮ ਕਰ ਦਿੱਤੀ ਹੈ। ਉਨਾਂ ਕਿਹਾ ਕਿ ਪ੍ਰਭ ਮਿਲਣੇ ਕਾ ਚਾਓ ਟ੍ਰਸੱਟ ਬਾਬਾ ਸੇਵਾ ਸਿੰਘ ਤਰਮਾਲਾ ਦੇ ਮਿਸ਼ਨ ਤੇ ਸਰਬ ਸੁਖ ਚੈਰੀਟੇਬਲ ਟਰੱਸਟ ਦੀਆਂ ਭਾਵਨਾਵਾਂ ਤੋ ਪੂਰੀ ਤਰਾਂ ਉਲਟ ਕੰਮ ਕਰ ਰਿਹਾ ਹੈ। ਬਾਬਾ ਸੇਵਾ ਸਿੰਘ ਤਰਮਾਲਾ ਨੇ ਵਿਦਿਅਕ ਅਦਾਰੇ, ਹਸਪਤਾਲ ਤੇ ਲੋਕ ਭਲਾਈ ਲਈ ਅਨੇਕਾਂ ਕੰਮ ਕਰਨ ਦੀਆਂ ਯੋਜਨਾਵਾਂ ਸ਼ੁਰੂ ਕਰਨ ਦਾ ਵਿਚਾਰ ਬਨਾਇਆ ਸੀ ਪਰ ਭਾਈ ਦਲਬੀਰ ਸਿੰਘ ਨੇ ਸਭ ਤੇ ਪਾਣੀ ਫੇਰ ਦਿੱਤਾ ਹੈ। ਉਧਰ ਦੂਜੇ  ਪਾਸੇ ਭਾਈ ਦਲਬੀਰ ਸਿੰਘ ਤਰਮਾਲਾ ਨੇ ਕਿਹਾ ਹੈ ਕਿ ਉਹ ਅਵਤਾਰ ਸਿੰਘ ਦੀ ਕਿਸੇ ਗੱਲ ਦਾ ਜਵਾਬ ਨਹੀ ਦੇਣਗੇ। ਉਨਾਂ ਮੰਨਿਆਂ ਕਿ ਪ੍ਰਭ ਮਿਲਣੈ ਕਾ ਚਾਓ ਟਰੱਸਟ ਵਿਚ ਉਨਾਂ ਦੇ ਮਾਤਾ ਬੀਬੀ ਦਲਜੀਤ ਕੌਰ ਤੇ ਪਤਨੀ ਚਰਨਜੀਤ ਕੌਰ ਤੋ ਇਲਾਵਾ ਪਰਿਵਾਰਕ ਮੈਂਬਰ ਸ਼ਾਮਲ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply