Thursday, March 26, 2026

ਲੁੱਟ ਖੋਹ ਕਰਨ ਵਾਲੇ ਸਮਾਨ ਤਹਿਤ 4 ਦੋਸ਼ੀ ਕਾਬੂ

PPN0602201502
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕਾ ਥਾਣਾ ਨੇਹੀਆਂਵਾਲਾ, ਆਕਲੀਆ ਅਤੇ ਜੈਤੋ ਦੇ ਆਸ ਪਾਸ ਦੇ ਪਿੰਡਾਂ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਦਿਨ ਦਿਹਾੜੇ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਇਲਾਕੇ ਵਿੱਚ ਕਾਫੀ ਸਹਿਮ ਦਾ ਮਾਹੋਲ ਕਾਰਨ ਵਿਸ਼ੇਸ਼ ਟੀਮ ਜੇਰ ਨਿਗਰਾਨੀ ਗੁਰਮੇਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਅਤ ਐਸ. ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਟੀਮ ਨੇ 05ਫਰਵਰੀ 15 ਨੂੰ ਬਾਹੱਦ ਪਿੰਡ ਆਕਲੀਆ ਕਲਾਂ ਬੇਆਬਾਦ ਡੇਰਾ ਬਾਬਾ ਦਿਆਲਦਾਸ ਤੋਂ ਖੁਫੀਆ ਇਤਲਾਹ ਮਿਲਣ ਤੇ ਭਵਇੰਦਰ ਸਿੰਘ ਉਰਫ ਭਿੰਦੀ ਪੁੱਤਰ ਬਲਵਿੰਦਰ ਸਿੰਘ ਕੌਮ ਜੱਟ , ਸੁਖਵੀਰ ਸਿੰਘ ਬਾਹਰਾ ਪੁੱਤਰ ਸਾਧੂ ਸਿੰਘ ਕੌਮ ਐਸ.ਸੀ, ਪਵਨ ਪੁੱਤਰ ਬੁੱਧੂ ਕੌਮ ਰਮਦਾਸੀਆ ਸਿੱਖ ਅਤੇ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਨੱਛਤਰ ਸਿੰਘ ਕੌਮ ਐਸ.ਸੀ. ਵਾਸੀਆਨ ਬਿਸ਼ਨੰਦੀ ਥਾਣਾ ਜੈਤੋ ਨੂੰ ਕਾਬੂ ਕਰਕੇ ਇਨਾਂ ਦੇ ਕਬਜਾ ਵਿੱਚੋਂ ਲੁੱਟ ਖੋਹ ਕਰਨ ਸਮੇਂ ਵਰਤਿਆ ਜਾਣ ਵਾਲਾ ਮੋਟਰਸਾਇਕਲ ਬਜਾਜ ਪਲਟੀਨਾ ਨੰਬਰ ਪੀ.ਬੀ 04 ਐਚ 4648, ਖੋਹ ਕੀਤੀ ਗਈ 95000 ਰੁਪਏ ਦੀ ਨਕਦੀ, ਇੱਕ ਮੋਬਾਇਲ ਫੋਨ ਬ੍ਰਾਮਦ ਕਰਵਾ ਕੇ ਇਨਾਂ ਦੀ ਪੁੱਛਗਿੱਛ ਦੇ ਅਧਾਰ ਤੇ ਇਨਾਂ ਪਾਸੋਂ ਖੋਹ ਕਰਨ ਸਮੇਂ ਵਰਤੇ ਜਾਣ ਵਾਲੇ ਮਾਰੂ ਹਥਿਆਰ ਦੋ ਡੰਡੇ ਬੇਸਬਾਲ ਇੱਕ ਕਿਰਚ ਬਾ੍ਰਮਦ ਕਰਵਾਈ ਹੈ ਜੋ ਇਨਾਂ ਨੇ ਦੌਰਾਨੇ ਪੁੱਛਗਿੱਛ ਮੰਨਿਆ ਹੈ ਕਿ ਇਨਾਂ ਨੇ ਮਿਲ ਕੇ 09/10/2014 ਨੂੰ ਇੰਡੇਨ ਗੈਸ ਸਰਵਿਸ ਦੇ ਕਰਿੰਦੇ ਤੋਂ ਬਾਹੱਦ ਕੋਠੇ ਇੰਦਰ ਸਿੰਘ ਵਾਲਾ ਤੋਂ 34000 ਰੁਪਏ ਨਕਦੀ ਅਤੇ ਦੋ ਮੋਬਾਇਲ ਫੋਨ ਖੋਹ ਲਏ ਸਨ 10/12/2014 ਨੂੰ ਪਿੰਡਾਂ ਵਿੱਚੋਂ ਕਿਸੇ ਪਾ੍ਰਇਵੇਟ ਕੰਪਨੀ ਦੀਆਂ ਕਿਸ਼ਤਾਂ ਇਕੱਠੀਆਂ ਕਰਨ ਵਾਲੇ ਕਰਿੰਦੀਆਂ ਤੋਂ ਬਾਹੱਦ ਪਿੰਡ ਆਕਲੀਆ ਕਲਾਂ ਡਰੇਨ ਪੁੱਲ ਸੇਮ ਨਾਲ ਤੋਂ 63450 ਰੁਪਏ ਦੀ ਨਕਦੀ ਅਤੇ 20/01/15 ਨੂੰ ਉਕਤ ਪ੍ਰਾਇਵੇਟ ਕੰਪਨੀ ਦੇ ਕਰਿੰਦੇ ਤੋਂ ਬਾਹੱਦ ਪਿੰਡ ਆਕਲੀਆ ਕਲਾਂ ਡਰੇਨ ਪੁੱਲ ਸੇਮ ਨਾਲ ਤੋਂ 65000 ਰੁਪਏ ਨਕਦੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਸੀ ਜੋ ਇਨਾਂ ਲੁੱਟਾਂ ਖੋਹਾਂ ਸਬੰਧੀ ਥਾਣਾ ਨੇਹੀਆਂਵਾਲਾ ਵਿਖੇ ਮ:ਨੰ:131 ਮਿਤੀ 9/10/14 ਅਤੇ ਮੁ:ਨੰ:170 ਮਿਤੀ 10/12/14 ਅਤੇ ਮੁ:ਨੰ:13 ਮਿਤੀ 20/01/15 ਦਰਜ ਰਜਿਸਟਰ ਹਨ ਦੋਸ਼ੀਆਨ ਨੇ ਇਹ ਵੀ ਮੰਨਿਆ ਕਿ ਉਹ ਮੈਡੀਕਲ ਨਸ਼ਾ ਅਤੇ ਸ਼ਰਾਬ ਪੀਣ ਦੇ ਆਦੀ ਸਨ ਜਿਸ ਕਰਕੇ ਨਸ਼ਾ ਖ੍ਰੀਦਣ ਲਈ ਪੈਸਿਆਂ ਦੀ ਘਾਟ ਹੋਣ ਕਾਰਨ ਉਹ ਇਸ ਤਰ੍ਹਾਂ ਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਏ ਸਨ ਦੋਸ਼ੀਆਨ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਹੋਰ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply