Wednesday, July 16, 2025
Breaking News

 ‘ਫਰਾਮ ਸਟਰੀਟ ਟੂ ਸਕੂਲ’ ਮੁਹਿੰਮ ਤਹਿਤ ਪਹਿਚਾਣੇ ਬੱਚਿਆਂ ਦੇ ਆਧਾਰ ਕਾਰਡ ਬਣਨੇ ਸ਼ੁਰੂ

PPN0602201501

ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਫਰਾਮ ਸਟਰੀਟ ਟੂ ਸਕੂਲ ਅਭਿਆਨ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਵੱਲੋਂ ਗਲੀਆਂ ਵਿੱਚ ਘੁੰਮਦੇ ਬੱਚਿਆਂ ਦਾ ਸਰਵੇਖਣ 31 ਜਨਵਰੀ 2015 ਤੱਕ ਕਰਵਾਇਆ ਗਿਆ ਸੀ।ਇਸ ਸਰਵੇਖਣ ਦੌਰਾਨ ਲਗਭਗ 585 ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਗਈ ਜਿਹੜੇ ਸਕੂਲ ਨਹੀਂ ਜਾਂਦੇ।ਇਸ ਅਭਿਆਨ ਦੇ ਦੂਜੇ ਪੜ੍ਹਾਅ ਤਹਿਤ ਇਨ੍ਹਾਂ 585 ਬੱਚਿਆਂ ਦਾ ਆਧਾਰ ਕਾਰਡ ਅਤੇ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ। ਆਧਾਰ ਕਾਰਡ ਬਣਾਉਣ ਦਾ ਕੰਮ ਅੱਜ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਮਿਸ ਚਾਰੂਮੀਤਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਵੇ ਉਪਰੰਤ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਅੱਜ ਲਗਭਗ 30 ਦੇ ਕਰੀਬ ਇਸ ਸ਼੍ਰੇਣੀ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਬਠਿੰਡਾ ਬਲਾਕ ਤੋਂ ਬਾਅਦ ਇਹ ਪ੍ਰਕਿਰਿਆ ਬਾਕੀ ਬਲਾਕਾਂ ਵਿੱਚ ਵੀ ਨਾਲੋ-ਨਾਲ ਸ਼ੁਰੂ ਕੀਤੀ ਜਾਵੇਗੀ। ਆਧਾਰ ਕਾਰਡ ਬਣਾਉਣ ਆਏ ਬੱਚਿਆਂ ਨੂੰ ਰਿਫ਼ਰਸ਼ਮੈਂਟ ਵੀ ਦਿੱਤੀ ਗਈ

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply