Friday, March 27, 2026

ਡੀ.ਏ.ਵੀ. ਪਬਲਿਕ ਸਕੂਲ ਵਿੱਚ ਮੁੱਢਲੇ ਬਚਪਨ ਸੰਬੰਧੀ ਸਿਖਿਆ ਤੇ ਵਰਕਸ਼ਾਪ

PPN0602201510

ਅੰਮ੍ਰਿਤਸਰ, 6 ਫਰਵਰੀ (ਜਗਦੀਪ ਸਿੰਘ ਸੱਗੂ) – ਮੁੱਢਲੇ ਬਚਪਨ ਸੰਬੰਧੀ ਸਿੱਖਿਆ ਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ 6 ਫ਼ਰਵਰੀ 2015 ਨੂੰ ਪ੍ਰਾਇਮਰੀ ਅਧਿਆਪਕਾਂ ਲਈ ਵਰਕਸ਼ਾਪ ਆਯੋਜਿਤ ਕੀਤੀ ਗਈ । ਕਾਊਂਸਲਰ ਅਤੇ ਫੈਮਿਲੀ ਥੈਰੇਪਿਸਟ ਸ਼੍ਰੀਮਤੀ ਇੰਦੂ ਕੌੜਾ ਜਿੰਨ੍ਹਾਂ ਨੇ ਵਧ ਰਹੀ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ, ਮਾਤਾ ਪਿਤਾ ਦੀ ਕਾਊਂਸਲਿੰਗ ਅਤੇ ਮਾਰਗ ਦਰਸ਼ਨ ਅਤੇ ਸਿਖਿਆ ਨਾਲ ਸੰਬੰਧਿਤ ਬਹੁਤ ਸਾਰੀਆਂ ਵਰਕਸ਼ਾਪ ਆਯੋਜਿਤ ਕਰ ਚੁੱਕੇ ਹਨ, ਦੁਆਰਾ ਇਹ ਵਰਕਸ਼ਾਪ ਆਯੋਜਿਤ ਕੀਤੀ ਗਈ ।  ਇਸ ਵਰਕਸ਼ਾਪ ਵਿਚ ਅਧਿਆਪਕਾਂ ਵਿਚ ਰਚਨਾਤਮਕ ਸ਼ਕਤੀ ਵਿਚ ਵਾਧਾ ਕਰਨ ਤੇ ਜ਼ੋਰ ਦਿੱਤਾ ਗਿਆ।ਉਹਨਾਂ ਨੇ ਇਹ ਵੀ ਚਰਚਾ ਕੀਤੀ ਕਿ ਬੱਚਿਆਂ ਨੂੰ ਚੰਗੀਆਂ ਅਤੇ ਨੈਤਿਕ ਕਦਰਾਂਸ਼ਕੀਮਤਾਂ ਨਾਲ ਸੰਬੰਧਿਤ ਵਿਸ਼ੇ ਤੇ ਪਾਠ ਪੜ੍ਹਾਏ ਜਾਣ ਤਾਂ ਜੋ ਉਹਨਾਂ ਦਾ ਚੰਗਾ ਵਿਅਕਤੀਤਵ ਬਣ ਸਕੇ।ਸ਼੍ਰੀਮਤੀ ਇੰਦੂ ਕੌੜਾ ਨੇੇ ਇਹ ਵੀ ਸੁਝਾਅ ਦਿੱਤਾ ਕਿ ਜਮਾਤ ਦਾ ਮਾਹੌਲ ਅਜਿਹਾ ਹੋਵੇ ਜਿਸ ਨਾਲ ਹਰੇਕ ਬੱਚੇ ਦੀ ਰਚਨਾਤਮਕ ਅਤੇ ਕਲਪਨਾਸ਼ਕਤੀ ਵਿਚ ਵਾਧਾ ਹੋ ਸਕੇ ।

ਵਰਕਸ਼ਾਪ ਦੌਰਾਨ ਬਹੁਤ ਸਾਰੀਆਂ ਦਿਲਚਸਪ ਕਿਰਿਆਵਾਂ ਕੀਤੀਆਂ ਗਈਆਂ ਜਿੰਨ੍ਹਾਂ ਨੂੰ ਸਾਰੇ ਅਧਿਆਪਕ ਜਮਾਤ ਵਿਚ ਪੜ੍ਹਾਉਣ ਸਮੇਂ ਪ੍ਰਯੋਗ ਵਿਚ ਲਿਆਉਣਗੇ।ਅਧਿਆਪਕਾਂ ਨੂੰ ਆਮ ਕਰਕੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਜਮਾਤ ਵਿਚ ਪੜ੍ਹਾਉਣ ਵੇਲੇ ਬੱਚਿਆਂ ਨਾਲ ਕਰਨਾ ਪੈਂਦਾ ਹੈ, ਉਸ ਂਤੇ ਵੀ ਚਰਚਾ ਕੀਤੀ ਗਈ ।ਸਭ ਨੇ ਆਪੋਸ਼ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਸ਼੍ਰੀਮਤੀ ਇੰਦੂ ਕੌੜਾ ਨੇ ਕਿਹਾ ਜਿੱਥੇ ਸਾਨੂੰ ਸਾਡੀਆਂ ਚੰਗੀਆਂ ਯਾਦਾਂ ਤਾਕਤ ਦਿੰਦੀਆਂ ਹਨ, ਉਥੇ ਕਂਂਂਂੌੜੀਆਂ ਯਾਦਾਂ ਨੂੰ ਆਪਣੀ ਜ਼ਿੰਦਗੀ ਵਿਚ ਇਕ ਸਬਕ ਮੰਨਦੇ ਹੋਏ ਔਖੇ ਸਮੇਂ ਵਿਚ ਇਸ ਨੂੰ ਅਧਾਰ ਬਣਾ ਕੇ ਵਿਦਿਆਰਥੀਆਂ ਨੂੰ ਮਾਰਗਸ਼ਦਰਸ਼ਨ ਦੇਣਾ ਚਾਹੀਦਾ ਹ। ਕੁੱਲ ਮਿਲਾ ਕੇ ਵਰਕਸ਼ਾਪ ਸਿਖਿਆ ਭਰਪੂਰ ਅਤੇ ਜਾਣਕਾਰੀ ਭਰਪੂਰ ਰਹੀ।ਉਹਨਾਂ ਨੇ ਕਿਹਾ ਕਿ ਅਧਿਆਪਕ ਅਤੇ ਬੱਚੇ ਦਰਮਿਆਨ ਇਕ ਚੰਗਾ ਰਿਸ਼ਤਾ ਬੱਚੇ ਨੂੰ ਵਧਣ ਫੁੱਲਣ, ਉਨੱਤੀ ਕਰਨ ਅਤੇ ਅਨੁਸ਼ਾਸਤ ਰਹਿਣ ਵਿਚ ਮਦਦ ਕਰਦਾ ਹੈ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਸਕੂਲ ਦੁਆਰਾ ਇਸ ਵਰਕਸ਼ਾਪ ਨੂੰ ਆਯੋਜਿਤ ਕੀਤੇ ਜਾਣ ਦੀ ਪ੍ਰਸ਼ੰਸਾ ਕੀਤੀ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਰਿਸੋਰਸ ਪਰਸਨ ਸ਼੍ਰੀਮਤੀ ਇੰਦੂ ਕੌੜਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਖਾਉਣਾ ਤੇ ਸਿਖਣਾ ਇਕ ਲਗਾਤਾਰ ਕਿਰਿਆ ਹੈ।ਅਜਿਹੀਆਂ ਵਰਕਸ਼ਾਪਾਂ ਇਕ ਸੰਸਥਾ ਦੀ ਉਨੱਤੀ ਦੇ ਲਈ ਇਕ ਅਹਿਮ ਹਿੱਸਾ ਹਨ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply