Friday, March 27, 2026

ਹਰਵਿੰਦਰ ਸਰਨਾ ‘ਤੇ ਸੰਵਿਧਾਨਕ ਅਹੁੱਦੇ ਦੀ ਦੁਰਵਰਤੋਂ ਦਾ ਅਕਾਲੀ ਦਲ ਨੇ ਲਾਇਆ ਦੋਸ਼

Harwinder Singh Sarna

ਨਵੀਂ ਦਿੱਲੀ, 6 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਅਤੇ ਦਿੱਲੀ ਦੇ ਮੁੱਖ ਇਨੈਕਟ੍ਰੋਲ ਆਫਿਸਰ ਨੂੰ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਰਵਿੰਦਰ ਸਿੰਘ ਸਰਨਾ ਦੇ ਖਿਲਾਫ ਅੱਜ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਕੀਤੀ ਗਈ ਹੈ। ਅਕਾਲੀ ਦਲ ਦੇ ਦਿੱਲੀ ਵਿਖੇ ਇਲੈਕਸ਼ਨ ਦਫਤਰ ਦੇ ਇੰਚਾਰਜ ਗੁਰਚਰਨ ਸਿੰਘ ਚੰਨੀ ਵੱਲੋਂ ਚੋਣ ਕਮਿਸ਼ਨ ਨੂੰ ਭੇਜੇ ਗਏ ਦੋਸ਼ ਪੱਤਰਾਂ ਵਿੱਚ ਸਰਨਾ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੋਣ ਕਰਕੇ ਸੰਵਿਧਾਨਕ ਅਹੁਦੇ ‘ਤੇ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਦਿੱਲੀ ਦੇ ਸਥਾਨਿਕ ਹਿੰਦੀ ਦੈਨਿਕ ਨਵੋਦਿਆ ਟਾਈਮਸ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਨਾ ਵੱਲੋਂ ਅੱਜ ਦਿੱਤੇ ਗਏ ਇਸਤਿਹਾਰ ਦੀ ਭਾਸ਼ਾ ਨੂੰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਦੱਸਿਆ ਗਿਆ ਹੈ।ਇਸ ਇਸਤਿਹਾਰ ਨੂੰ ਹਰਵਿੰਦਰ ਸਿੰਘ ਸਰਨਾ ਅਤੇ ਪਰਮਜੀਤ ਸਿੰਘ ਸਰਨਾ ਵੱਲੋਂ ਆਪਣੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਤੌਰ ‘ਤੇ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪੰਥਕ ਹਿੱਤਾਂ ਦੀ ਦੁਹਾਈ ਦੇਕੇ ਭਾਰਤੀ ਜਨਤਾ ਪਾਰਟੀ ਅਤੇ ਉਸਦੀ ਸਹਿਯੋਗੀ ਪਾਰਟੀਆਂ ਨੂੰ ਹਰਾਉਣ ਵਾਸਤੇ ਝੂਠੇ ਦਾਅਵੇ ਕਰਦੇ ਹੋਏ ਵੋਟਾਂ ਨਾ ਪਾਉਣ ਦਾ ਵੀ ਤਰਲਾ ਮਾਰਿਆ ਗਿਆ ਹੈ।ਇਸ ਬਾਰੇ ਪ੍ਰਤੀਕ੍ਰਮ ਦਿੰਦੇ ਹੋਏ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸਤਿਹਾਰ ਦੀ ਭਾਸ਼ਾ ਨੂੰ ਇਤਰਾਜਯੋਗ ਦੱਸਣ ਦੇ ਨਾਲ ਹੀ ਸਰਨਾ ਭਰਾਵਾਂ ਦਾ ਦਿਮਾਗੀ ਤਵਾਜਨ ਦਿੱਲੀ ਵਿਖੇ ਉਨ੍ਹਾਂ ਦੇ ਘੱਟਦੇ ਸਿਆਸੀ ਜਨਾਧਾਰ ਕਰਕੇ ਵਿਗੜਨ ਦਾ ਵੀ ਦਾਅਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply