Monday, August 10, 2026

ਰਾਜ ਭਰ ਚੋਂ ਜੇਤੂ ਰਹਿ ਕੇ ਸਰਕਾਰੀ ਪੌਲੀਟੈਕਨਿਕ ਬਟਾਲਾ ਨੇ ਰਚਿਆ ਇਤਿਹਾਸ

PPN1302201503
ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਨੇ ਇਸ ਵਾਰ ਫਿਰ ਰਾਜ ਪੱਧਰੀ ਯੂਥ ਫੈਸਟੀਵਾਲ ਵਿਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਇਤਿਹਾਸ ਰਚਿਆ ਹੈ। ਅੱਜ ਕਾਲਜ ਵਿਚੇ ਕਲਚਰ ਕਮੇਟੀ ਦੇ ਪ੍ਰਧਾਨ ਸ਼੍ਰੀ ਮਹਿੰਦਰ ਕੁਮਾਰ, ਸ਼੍ਰੀ ਸ਼ਿਵਰਾਜਨ ਪੁਰੀ, ਤੇਜ ਪ੍ਰਾਤਪ ਸਿੰਘ ਕਾਹਲੋਂ, ਮੈਡਮ ਮਧੂ ਗੁਪਤ, ਮੈਡਮ ਸਾਲਿਨੀ ਮਹਾਜਨ, ਜਦੋਂ ਟੀਮ ਨਾਲ ਟਰਾਫੀ ਲੈ ਕੇ ਕਾਲਜ ਪਹੁੰਚੇ, ਤਾਂ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਗਰਮ ਜੋਸ਼ੀ ਨਾਲ ਢੋਲ ਤੇ ਡਗੇ ਨਾਲ ਇਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ‘ਚ ਸਟਾਫ਼ ਵਲੋਂ ਵੀ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਾਲਜ ਪ੍ਰਿੰਸੀ : ਅਜੇ ਕੁਮਾਰ ਅਰੋੜਾ, ਵਿਭਾਗੀ ਮੁੱਖੀ ਸੁਖਜਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ, ਐਸ.ਐਮ. ਅਟਵਾਲ, ਮਹਿੰਦਰ ਕੁਮਾਰ ਵਰਕਸ਼ਾਪ, ਸੁਪਰਡੈਂਟ ਰਛਪਾਲ ਸਿੰਘ, ਹਰਪਾਲ ਸਿੰਘ ਆਪਣੇ ਸਮੇਤ ਸਾਰੇ ਕਾਲਜ ਸਟਾਫ਼ ਮੈਂਬਰ ਸ਼ਾਮਲ ਹੋਏ। ਇਸ ਮੌਕੇ ਕਲਚਰ ਕਮੇਟੀ ਅਤੇ ਟੀਮ ਨੇ ਪ੍ਰਿੰਸੀ: ਇੰਜੀ. ਅਜੇ ਕੁਮਾਰ ਨੂੰ ਜੇਤੂ ਟਰਾਡੀ ਸੌਂਪੀ ਗਈ ਅਤੇ ਉਨਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਟਾਲਾ ਕਾਲਜ ਪਿਛਲੇ ਸਾਲ ਵੀ ਰਾਜ ਭਰ ਵਿਚੋਂ ਦੂਸਰੇ ਸਥਾਨ ਤੇ ਰਿਹਾ ਅਤੇ ਇਸ ਤੋਂ ਪਹਿਲਾਂ ਵੀ ਦੂਸਰਾ ਅਦੇ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਹੈ। ਪ੍ਰਿੰਸੀ ਨੇ ਅੱਗੇ ਕਿਹਾ ਕਿ ਇਹ ਸਾਰਾ ਵਿਦਿਆਰਥੀਆਂ ਅਤੇ ਸਟਾਫ਼ ਦੀ ਸਖ਼ਤ ਮਿਹਨਤ ਅਤੇ ਆਪਣੀ ਤਾਲਮੇਲ ਦਾ ਸਿੱਟਾ ਹੈ। ਉਨਾਂ ਇਸ ਮੌਕੇ ਕਾਲਜ ਸਟਾਫ਼ ਦੇ ਸਾਰੇ ਮੈਂਬਰਾਂ ਦੀ ਬਹੁਤ ਪ੍ਰਸੰਸਾ ਕੀਤੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply